ਐਪਸ ਰਾਹੀਂ ਹੋ ਰਹੀ ਕਰੋੜਾਂ ਯੂਜ਼ਰਸ ਦੀ ਜਾਸੂਸੀ, ਤੁਹਾਡੀ ਹਰ ਐਕਟੀਵਿਟੀ ''ਤੇ ਹੈਕਰਸ ਦੀ ਨਜ਼ਰ

Wednesday, Mar 11, 2020 - 07:18 PM (IST)

ਗੈਜੇਟ ਡੈਸਕ—ਸਮਾਰਟਫੋਨ ਯੂਜ਼ਰਸ ਦੀ ਜਾਸੂਸੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਸ 'ਚ ਆਈਫੋਨ ਦੇ ਨਾਲ ਹੀ ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਦੇ ਡਾਟਾ ਦੀ ਵੀ ਚੋਰੀ ਕੀਤੀ ਜਾ ਰਹੀ ਹੈ। ਇਸ ਡਾਟਾ ਚੋਰੀ 'ਚ ਵਰਚੁਅਲ ਪ੍ਰਾਈਵੇਟ ਨੈੱਟਵਰਕ  (VPN) ਅਤੇ ਮੋਬਾਇਲ ਐਡ ਬਲਾਕਿੰਗ ਐਪਸ ਦਾ ਇਸਤੇਮਾਲ ਹੋ ਰਿਹਾ ਹੈ। ਰਿਸਰਚਰਸ ਨੇ ਅਜਿਹੀਆਂ 20 ਐਪਸ ਦੀ ਪਛਾਣ ਕੀਤੀ ਹੈ। ਯੂਜ਼ਰਸ ਦੀ ਜਾਸੂਸੀ ਕਰਨ ਵਾਲੇ ਇਨ੍ਹਾਂ ਐਪਸ ਨੂੰ ਸੈਂਸਰ ਟਾਵਰ ਨੇ ਡਿਵੈੱਲਪ ਕੀਤਾ ਹੈ। ਸਮਾਰਟਫੋਨਸ 'ਚ ਇਹ ਕਿਸੇ ਵੀ ਆਮ ਐਪ ਦੀ ਤਰ੍ਹਾਂ ਹੀ ਕੰਮ ਕਰਦੇ ਨਜ਼ਰ ਆਉਂਦੇ ਹਨ ਪਰ ਇਹ ਸਮਾਰਟਫੋਨਸ ਦੀ ਐਕਟੀਵਿਟੀ 'ਤੇ ਨਜ਼ਰ ਰੱਖਦੇ ਹਨ।

PunjabKesari

ਕਰੋੜਾਂ ਵਾਰ ਡਾਊਨਲੋਡ ਹੋਈਆਂ ਫਰਜ਼ੀ ਐਪਸ
ਇਕ ਨਿਊਜ਼ ਰਿਪੋਰਟ ਮੁਤਾਬਕ ਇਨ੍ਹਾਂ ਸੈਂਸਰ ਟਾਵਰ ਐਪਸ ਨੂੰ ਦੁਨੀਆਭਰ 'ਚ 3.5 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। ਇਹ ਐਪਸ ਐਂਡ੍ਰਾਇਡ ਅਤੇ ਆਈ.ਓ.ਐੱਸ. ਡਿਵਾਈਸੇ ਤੋਂ ਭੇਜੇ ਅਤੇ ਰਿਸੀਵ ਕੀਤੇ ਜਾਣ ਵਾਲੇ ਡਾਟਾ ਨੂੰ ਐਕਸੈੱਸ ਕਰ ਐਪ ਡਿਵੈੱਲਪ ਤਕ ਭੇਜਦੇ ਹਨ। ਇਹ ਫਰਜ਼ੀ ਐਪਸ ਆਸਾਨੀ ਨਾਲ ਯੂਜ਼ਰਸ ਨੂੰ ਇਕ ਥਰਡ ਪਾਰਟੀ ਰੂਟ ਸਰਟੀਫਿਕੇਟ ਇੰਟਸਾਲ ਕਰਨ ਲਈ ਮਨਾ ਲੈਂਦੇ ਹਨ ਤਾਂ ਕਿ ਗੂਗਲ ਪਲੇਅ ਅਤੇ ਐਪਲ ਐਪ ਸਟੋਰ ਦੀ ਸਕਿਓਰਟੀ 'ਚ ਸੰਨ੍ਹ ਕਰ ਯੂਜ਼ਰਸ ਦੀ ਜਾਸੂਸੀ ਕੀਤੀ ਜਾ ਸਕੇ।

PunjabKesari

ਐਪ ਸਟੋਰ 'ਤੇ ਅਜੇ ਵੀ ਮੌਜੂਦ ਹਨ ਫਰਜ਼ੀ ਐਪਸ
ਰਿਸਰਚਰਸ ਨੇ ਜਿਨ੍ਹਾਂ ਐਪ ਨੂੰ ਬਲੈਕਲਿਸਟ ਕੀਤਾ ਹੈ ਉਹ ਬਿਨਾਂ ਯੂਜ਼ਰਸ ਦੀ ਜਾਣਕਾਰੀ 'ਚ ਆਈਆਂ ਹਨ ਅਤੇ ਉਨ੍ਹਾਂ ਦੀ ਪ੍ਰਾਈਵੇਟ ਵੈੱਬ ਐਕਟੀਵਿਟੀ ਨੂੰ ਟ੍ਰੈਕ ਕਰਦੇ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਐਪ ਯੂਜ਼ਰਸ ਨੂੰ ਇਹ ਵੀ ਨਹੀਂ ਪਤਾ ਚੱਲਣ ਦਿੰਦੇ ਸਨ ਕਿ ਇਹ ਸੈਂਸਰ ਟਾਵਰ ਨੇ ਡਿਵੈੱਲਪ ਕੀਤਾ ਹੈ। ਚਿੰਤਾ ਦਾ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਕਈ ਐਪ ਅਜੇ ਵੀ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ 'ਤੇ ਮੌਜੂਦ ਹਨ। ਰਿਸਰਚਰਸ ਨੇ ਜਿਨ੍ਹਾਂ ਐਪਸ ਦੀ ਪਛਾਣ ਕੀਤੀ ਹੈ ਉਨ੍ਹਾਂ 'ਚ ਐਡ ਬਲਾਕ ਫੋਕਸ, ਐਡਬਲਾਕ ਵਾਈ-ਫਾਈ, ਐਡਬਲਾਕ ਮੋਬਾਇਲ, ਮੋਬਾਇਲ ਡਾਟਾ, ਹਾਟਸਪਾਟ ਵੀ.ਪੀ.ਐੱਨ., ਫ੍ਰੀ ਐਂਡ ਅਨਲਿਮਟਿਡ ਵੀ.ਪੀ.ਐੱਨ., ਵਾਈ-ਫਾਈ ਬੂਸਟਰ, ਲੂਨਾ ਅਤੇ ਐਡ ਟਰਮੀਨੇਟਰ ਵੀ ਸ਼ਾਮਲ ਹੈ।

PunjabKesari

ਗੂਗਲ ਅਤੇ ਐਪਲ ਨੇ ਸ਼ੁਰੂ ਕੀਤੀ ਕਾਰਵਾਈ
ਰਿਪੋਰਟ ਤੋਂ ਬਾਅਦ ਗੂਗਲ ਅਤੇ ਐਪਲ ਨੇ ਇਨ੍ਹਾਂ ਐਪਸ ਦੇ ਵਿਰੁੱਧ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਦੋਵਾਂ ਕੰਪਨੀਆਂ ਨੇ ਆਪਣੇ-ਆਪਣੇ ਐਪ ਸਟੋਰ ਤੋਂ ਹੁਣ ਜ਼ਿਆਦਾਤਰ ਐਪਸ ਨੂੰ ਹਟਾ ਦਿੱਤਾ ਹੈ ਅਤੇ ਯੂਜ਼ਰਸ ਦੀ ਜਾਸੂਸੀ ਕਰਨ ਵਾਲੀਆਂ ਐਪਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਐਪਲ ਨੇ ਐਪ ਸਟੋਰ ਤੋਂ ਸੈਂਸਰ ਟਾਵਰ ਰਾਹੀਂ 13 ਅਤੇ ਗੂਗਲ ਨੇ ਪਲੇਅ ਤੋਂ ਯੂਜ਼ਰਸ ਦੀ ਜਾਸੂਸੀ ਕਰਨ ਵਾਲੀ 1 ਫਰਜ਼ੀ ਐਪ ਨੂੰ ਹਟਾ ਦਿੱਤਾ ਹੈ।

ਸੈਂਸਰ ਟਾਵਰ ਨੇ ਦਿੱਤੀ ਸਫਾਈ

PunjabKesari
ਇਸ ਵਿਚਾਲੇ ਸੈਂਸਰ ਟਾਵਰ ਦੇ ਰੈਂਡੀ ਨੇਲਸਨ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੀਆਂ ਐਪਸ ਨੇ ਕਦੇ ਵੀ ਯੂਜ਼ਰਸ ਦੇ ਡਾਟਾ ਦੀ ਚੋਰੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਐਪ ਸਟੋਰਸ ਦੀ ਗਾਇਡਲਾਈਨਸ ਨੂੰ ਗੰਭੀਰਤਾ ਨਾਲ ਫਾਲੋਅ ਕਰਦੇ ਹਾਂ। ਜੇਕਰ ਇਨ੍ਹਾਂ ਐਪ ਸਟੋਰਸ ਦੀ ਪ੍ਰਾਈਵੇਸੀ ਪਾਲਿਸੀ 'ਚ ਕੋਈ ਬਦਲਾਅ ਹੁੰਦਾ ਹੈ ਤਾਂ ਅਸੀਂ ਉਸ ਨੂੰ ਵੀ ਧਿਆਨ 'ਚ ਰੱਖਦੇ ਹਾਂ। ਇਸ ਦੇ ਨਾਲ ਹੀ ਨੇਲਸਨ ਨੇ ਇਸ ਗੱਲ ਨੂੰ ਜ਼ੋਰ ਦਿੰਦੇ ਹੋਏ ਕਿਹਾ ਕਿ ਰਿਪੋਰਟ 'ਚ ਜਿਨ੍ਹਾਂ ਐਪਸ ਦਾ ਨਾਂ ਲਿਆ ਗਿਆ ਹੈ ਉਨ੍ਹਾਂ ਨੂੰ ਪਹਿਲਾਂ ਹੀ ਹਟਾਇਆ ਜਾ ਚੁੱਕਿਆ ਹੈ।


Karan Kumar

Content Editor

Related News