ਅੱਤਵਾਦ ਸਬੰਧੀ ਵੀਡੀਓਜ਼ ਨੂੰ ਆਪਣੇ-ਆਪ ਹਟਾ ਰਿਹੈ ਫੇਸਬੁਕ, ਯੂਟਿਊਬ ਵੱਲੋਂ ਅਪਣਾਇਆ ਗਿਆ ਸਿਸਟਮ
Monday, Jun 27, 2016 - 03:21 PM (IST)

ਜਲੰਧਰ : ਇਕ ਤਾਜ਼ਾ ਰਿਪੋਰਟ ਦੇ ਮੁਤਾਬਿਕ ਫੇਸਬੁਕ ਤੇ ਯੂਟਿਊਬ ਵਰਗੀਆਂ ਮਸ਼ਹੂਰ ਵੈੱਬਸਾਈਟਾਂ ਇਕ ਆਟੋਮੈਟਿਕ ਸਿਸਟਮ ਦੀ ਮਦਦ ਨਾਲ ਆਪਣੇ ਪਲੈਟਫੋਰਮ ''ਤੋਂ ਆਪੱਤੀਜਨਕ ਕੰਟੈਂਟ ਹਟਾ ਰਹੀਆਂ ਹਨ। ਇਸ ਸਿਸਟਮ ਨੂੰ ਕੋਪੀ-ਰਾਈਟ ਪ੍ਰੋਟੈਕਟਿਡ ਮੈਟੀਰੀਅਲ ਨੂੰ ਹਟਾਉਣ ਲਈ ਡਿਵੈੱਲਪ ਕੀਤਾ ਗਿਆ ਸੀ ਪਰ ਇਹ ਹੁਣ ਯੁਨੀਕ ਤੇ ਡਿਜੀਟਲ ਫਿੰਗਰਪ੍ਰਿੰਟਸ ਨੂੰ ਡਿਟੈਕਟ ਕਰ ਕੇ ਇਸਲਾਮਿਕ ਸਟੇਟ ਦੀਆਂ ਵੀਡੀਓਜ਼ ਤੇ ਇਸ ਨਾਲ ਸਬੰਧਿਤ ਹੋਰ ਮੈਟੀਰੀਅਲ ਨੂੰ ਡਿਟੈਕਟ ਕਰ ਕੇ ਰਿਮੂਵ ਕਰਨ ਦਾ ਕੰਮ ਕਰ ਰਿਹਾ ਹੈ।
ਇਹ ਸਿਸਟਮ ਪਹਿਲਾਂ ਤੋਂ ਰਿਸਟ੍ਰਿਕਟਿਡ ਕੰਟੈਂਟ ਨੂੰ ਤਾਂ ਅਪਲੋਡ ਨਹੀਂ ਹੋਣ ਦਿੰਦਾ ਪਰ ਨਵੇਂ ਆਪੱਤੀਜਨਕ ਕੰਟੈਂਟ ਨੂੰ ਡਿਟੈਕਟ ਨਹੀਂ ਕਰ ਪਾਉਂਦਾ। ਫੇਸਬੁਕ ਤੇ ਗੂਗਲ ਨੇ ਇਸ ਸਿਸਟਮ ਦੀ ਵਰਤੋਂ ਕਰਨ ਬਾਰੇ ਕੁਝ ਨਹੀਂ ਕਿਹਾ ਹੈ। ਫੇਸਬੁਕ, ਟਵਿਟਰ, ਮਾਈਕ੍ਰੋਸਾਫਟ ਤੇ ਯੂਟਿਊਬ ਨਵੇਂ ਯੂਰੋਪੀਅਨ ਯੂਨੀਅਨ ਕੋਡ ਆਫ ਕੰਡਕਟ ਨੂੰ ਮਈ ਮਹੀਨੇ ''ਚ ਮੰਨਦੇ ਹੋਏ ਹੇਟ ਸਪੀਚ , ਅੱਤਵਾਦਾ ਦਾ ਪ੍ਰਚਾਰ ਕਰਨ ਵਾਲੀਆਂ ਪੋਸਟਾਂ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਰਾਜ਼ੀ ਵੀ ਹੋ ਗਈਆਂ ਸਨ। ਨਵੇਂ ਨਿਯਮਾਂ ਦੇ ਮੁਤਾਬਿਕ ਸੋਸ਼ਲ ਸਾਈਟ ''ਤੇ ਕਿਸੇ ਹੇਟ ਸਪੀਚ ''ਤੇ 24 ਘੰਟਿਆਂ ''ਚ ਮਿਲੀਆਂ ਨੋਟੀਫਿਕੇਸ਼ਨਾਂ ਨੂੰ ਧਿਆਨ ''ਚ ਰੱਖ ਕੇ ਉਸ ਖਿਲਾਫ ਐਕਸ਼ਨ ਲਿਆ ਜਾਵੇਗਾ ਤੇ ਉਕਤ ਪੋਸਟ ਨੂੰ ਰਿਮੂਵ ਵੀ ਕੀਤਾ ਜਾ ਸਕੇਗਾ।