ਫੇਸਬੁਕ ਨਿਊਜ਼ ਫੀਡ ''ਚ ਕਰਨ ਜਾ ਰਹੀ ਹੈ ਵੱਡਾ ਬਦਲਾਵ

Sunday, Aug 28, 2016 - 11:33 AM (IST)

 ਫੇਸਬੁਕ ਨਿਊਜ਼ ਫੀਡ ''ਚ ਕਰਨ ਜਾ ਰਹੀ ਹੈ ਵੱਡਾ ਬਦਲਾਵ
ਜਲੰਧਰ : ਫੇਸਬੁਕ ਆਪਣੀਆਂ ਨਿਊਜ਼ ਫੀਡਜ਼ ਨੂੰ ਹੋਰ ਬਿਹਤਰ ਬਣਾ ਰਹੀ ਹੈ। ਹਾਲਹੀ ''ਚ ਆਈ ਇਕ ਖਬਰ ਦੇ ਮੁਤਾਬਿਕ ਭਵਿੱਖ ''ਚ ਫੇਸਬੁਕ ਦੇ ਮੋਬਾਇਲ ਵਰਜ਼ਨ ''ਚ ਵੀਡੀਓਜ਼ ਨੂੰ ਵਰਟੀਕਲ ਐਂਗਲ ''ਚ ਦੇਖਿਆ ਜਾ ਸਕੇਗਾ। ਹਾਲਾਂਕਿ ਇਹ ਸਨੈਪਚੈਟ ਦੀ ਤਰ੍ਹਾਂ ਤਾਂ ਵੀਡੀਓ ਨਹੀਂ ਦਿਖਾਏਗਾ ਪਰ ਵਰਤਮਾਨ ''ਚ ਸਕਵੇਅਰ ਸ਼ੇਪ ''ਚ ਕ੍ਰੋਪ ਹੋਈ ਵੀਡੀਓ ਦੀ ਤਰ੍ਹਾਂ ਵੀ ਨਹੀਂ ਦਿਖਾਵੇਗਾ। ਇਹ ਅਪਡੇਟ ਐਂਡ੍ਰਾਇਡ ਤੇ ਆਈ. ਓ. ਐੱਸ. ਲਈ ਆਵੇਗੀ ਤੇ ਵੀਡੀਓ 2:3 ਐਸਪੈਕਟ ਰੇਸ਼ੋ ਨਾਲ ਸ਼ੋਅ ਹੋਵੇਗੀ। ਫੇਸਬੁਕ ਦੇ ਪ੍ਰਵਕਤਾ ਦਾ ਕਹਿਣਾ ਹੈ ਕਿ ਸਾਡੇ ਯੂਜ਼ਰ ਫੇਸਬੁਕ ਦੇ ਮੋਬਾਇਲ ਐਕਸਪੀਰੀਅੰਸ ਤੋਂ ਖੁਸ਼ ਹਨ ਤੇ ਇਸ ਕਰਕੇ ਹੀ ਅਸੀਂ ਉਨ੍ਹਾਂ ਦੇ ਐਕਸਪੀਰੀਅੰਸ ਨੂੰ ਹੋਰ ਬਿਹਤਰ ਕਰਨਾ ਚਾਹੁੰਦੇ ਹਾਂ।
 
ਸਨੈਪਚੈਟ ਤੇ ਪੈਰੀਸਕੋਪ ਵਰਗੀਆਂ ਐਪਸ ਦੇ ਆ ਜਾਣ ਨਾਲ ਹੀ ਡਿਵੈੱਲਪਰਜ਼ ਇਸ ਤਰ੍ਹਾਂ ਦੇ ਨਵੇਂ ਬਦਲਾਵ ਲਿਆਉਣ ''ਚ ਸਫਲ ਰਹੇ ਹਨ। ਨਿਊਜ਼ ਫੀਡ ਨੂੰ ਸਕ੍ਰੋਲ ਕਰਨ ਨਾਲ ਜਾਣਕਾਰੀ ਪ੍ਰਾਪਤ ਕਰਨਾ ਆਸਾਨ ਹੈ ਤੇ ਕੋਈ ਵੀਡੀਓ ਹੋਰੀਜ਼ੈਂਟਲ ਵਿਊ ''ਚ ਦੇਖਣਾ ਝੰਜਟ ਭਰਿਆ ਲੱਗ ਸਕਦਾ ਹੈ, ਇਸ ਲਈ ਵਰਟੀਕਲੀ ਜ਼ਿਆਦਾ ਜਗ੍ਹਾ ''ਚ ਵੀਡੀਓ ਫੀਡ ਦਿਖਾਉਣਾ ਇਕ ਬਿਹਤਰ ਆਪਸ਼ਨ ਹੈ। ਇਹ ਅਪਡੇਟ ਅਗਲੇ ਕੁਝ ਮਹੀਨਿਆਂ ''ਚ ਆ ਜਾਵੇਗੀ।

Related News