Facebook ਤੇ Twitter ਯੂਜ਼ਰਜ਼ ਦਾ ਡਾਟਾ ਲੀਕ, ਐਪਸ ਨਾਲ ਹੋ ਰਹੀ ਸੀ ਚੋਰੀ

11/26/2019 2:08:02 PM

ਗੈਜੇਟ ਡੈਸਕ– ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਫੇਸਬੁੱਕ ਅਤੇ ਟਵਿਟਰ ਯੂਜ਼ਰਜ਼ ਦੇ ਡਾਟਾ ਲੀਕ ਹੋਣ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਇਨ੍ਹਾਂ ਦੋਵਾਂ ਸੋਸ਼ਲ ਮੀਡੀਆਟ ਪਲੇਟਫਾਰਮ ਨੇ ਮੰਨਿਆ ਕਿ ਇਸ ਡਾਟਾ ਬ੍ਰੀਚ ’ਚ ਸੈਂਕੜੇ ਯੂਜ਼ਰਜ਼ ਦੇ ਡਾਟਾ ਨੂੰ ਗਲਤ ਤਰੀਕੇ ਨਾਲ ਐਕਸੈਸ ਕੀਤਾ ਗਿਆ ਹੈ। ਡਾਟਾ ਦੀ ਚੋਰੀ ਗੂਗਲ ਪਲੇਅ ਸਟੋਰ ’ਤੇ ਮੌਜੂਦ ਕੁਝ ਥਰਡ ਪਾਰਟੀ ਐਪਸ ਕਰ ਰਹੇ ਸਨ। ਇਸ ਵਿਚ ਉਨ੍ਹਾਂ ਯੂਜ਼ਰਜ਼ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਹੈ ਜਿਨ੍ਹਾਂ ਨੇ ਇਨ੍ਹਾਂ ਐਪਸ ’ਚ ਲਾਗ ਇਨ ਕੀਤਾ ਸੀ। 

ਈ-ਮੇਲ ਐਡਰੈੱਸ, ਯੂਜ਼ਰਨੇਮ ਨੂੰ ਕੀਤਾ ਗਿਆ ਐਕਸੈਸ
ਸਕਿਓਰਿਟੀ ਰਿਸਰਚਰਾਂ ਨੇ ਦੱਸਿਆ ਕਿ One Audience ਅਤੇ Mobiburn ਸਾਫਟਵੇਅਰ ਡਿਵੈੱਲਪਮੈਂਟ ਕਿੱਟ ਯੂਜ਼ਰਜ਼ ਦੇ ਡਾਟਾ ਦਾ ਐਕਸੈਸ ਦੇ ਰਹੇ ਸਨ। ਈ-ਮੇਲ ਐਡਰੈੱਸ, ਯੂਜ਼ਰਨੇਮ ਅਤੇ ਲੇਟੈਸਟ ਟਵੀਟਸ ਨੂੰ ਐਕਸੈਸ ਕੀਤਾ ਜਾ ਰਿਹਾ ਸੀ। ਇਸ ਬਾਰੇ ਟਵਿਟਰ ਅਤੇ ਫੇਸਬੁੱਕ ਨੇ ਕਿਹਾ ਹੈ ਕਿ ਉਹ ਉਨ੍ਹਾਂ ਯੂਜ਼ਰਜ਼ ਨੂੰ ਨੋਟੀਫਾਈ ਕਰਨਗੇ ਜਿਨ੍ਹਾਂ ਦੇ ਡਾਟਾ ਨੂੰ ਇਨ੍ਹਾਂ ਐਪਸ ਨੇ ਐਕਸੈਸ ਕੀਤਾ ਹੈ। 

ਸੋਮਵਾਰ ਨੂੰ ਟਵਿਟਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਾਨੂੰ ਵਨ ਓਡੀਐਂਸ ਦੁਆਰਾ ਮੈਨਟੇਨ ਕੀਤੇ ਜਾ ਰਹੇ ਵਾਈਰਸ ਵਾਲੇ ਮੋਬਾਇਲ ਸਾਫਟਵੇਅਰ ਡਿਵੈੱਲਪਮੈਂਟ ਕਿੱਟ ਬਾਰੇ ਪਤਾ ਲੱਗਾ। ਅਸੀਂ ਤੁਹਾਨੂੰ ਇਸ ਬਾਰੇ ਅੱਜ ਇਸ ਲਈ ਦੱਸ ਰਹੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਕਿ ਜੇਕਰ ਟਵਿਟਰ ਅਕਾਊਂਟ ’ਤੇ ਯੂਜ਼ਰ ਦੀ ਪ੍ਰਾਈਵੇਸੀ ਅਤੇ ਨਿੱਜੀ ਡਾਟਾ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦੇਣਾ ਸਾਡੀ ਜ਼ਿੰਮੇਵਾਰੀ ਹੈ। 

PunjabKesari

ਫੇਸਬੁੱਕ ਐਪਸ ਨੂੰ ਕੀਤਾ ਬੈਨ
ਦੂਜੇ ਪਾਸੇ ਫੇਸਬੁੱਕ ਨੇ ਵੀ ਇਸ ਡਾਟਾ ਬ੍ਰੀਚ ਦੀ ਜਾਣਕਾਰੀ ਹੋਣ ਤੋਂ ਬਾਅਦ ਐਪਸ ਨੂੰ ਪਲੇਟਫਾਰਮ ਦੀ ਪਾਲਿਸੀ ਦਾ ਉਲੰਘਣ ਕਰਨ ਦੇ ਕਾਰਣ ਹਟਾ ਦਿੱਤਾ ਹੈ। ਫੇਸਬੁੱਕ ਨੇ ਕਿਹਾ ਕਿ ਉਨ੍ਹਾਂ ਯੂਜ਼ਰਜ਼ ਨੂੰ ਇਸ ਡਾਟਾ ਲੀਕ ਦੀ ਜਾਣਕਾਰੀ ਦੇਵੇਗੀ ਜਿਨ੍ਹਾਂ ਬਾਰੇ ਉਸ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਡਾਟਾ ਨੂੰ ਇਨ੍ਹਾਂ ਐਪਸ ਨੇ ਗਲਤ ਤਰੀਕੇ ਨਾਲ ਐਕਸੈਸ ਕੀਤਾ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ