ਐਪ ਦਾ ਨਾ ਇਸਤੇਮਾਲ ਕਰਨ ''ਤੇ ਵੀ Facebook ਕਰਦੀ ਹੈ ਤੁਹਾਨੂੰ ਟਰੈਕ: ਰਿਪੋਰਟ

Saturday, Jan 05, 2019 - 01:43 AM (IST)

ਐਪ ਦਾ ਨਾ ਇਸਤੇਮਾਲ ਕਰਨ ''ਤੇ ਵੀ Facebook ਕਰਦੀ ਹੈ ਤੁਹਾਨੂੰ ਟਰੈਕ: ਰਿਪੋਰਟ

ਗੈਜੇਟ ਡੈਸਕ—ਇਕ ਨਵੀਂ ਰਿਸਰਚ 'ਚ ਪਤਾ ਚੱਲਿਆ ਹੈ ਕਿ ਜੇਕਰ ਤੁਸੀਂ ਆਪਣੇ ਮੋਬਾਇਲ 'ਤੇ ਫੇਸਬੁੱਕ ਐਪ ਇੰਸਟਾਲ ਨਹੀਂ ਕੀਤੀ ਹੈ ਜਾਂ ਤੁਹਾਡਾ ਫੇਸਬੁੱਕ ਅਕਾਊਂਟ ਨਹੀਂ ਹੈ ਤਾਂ ਫੇਸਬੁੱਕ ਦੂਜੇ ਐਪਸ ਦੀ ਮਦਦ ਨਾਲ ਤੁਹਾਡੇ ਡਾਟਾ ਤੱਕ ਪਹੁੰਚ ਬਣਾ ਸਕਦੀ ਹੈ। ਯੂ.ਕੇ. ਦੀ ਪ੍ਰਾਈਵੇਸੀ ਇੰਟਰਨੈਸ਼ਨਲ ਦੁਆਰਾ ਕੀਤੀ ਗਈ ਰਿਸਰਚ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਅਕਸਰ ਆਪਣੇ ਯੂਜ਼ਰਸ, ਨਾਨ ਯੂਜ਼ਰਸ ਅਤੇ ਫੇਸਬੁੱਕ ਲਾਗ ਆਊਟ ਕਰ ਚੁੱਕੇ ਯੂਜ਼ਰਸ ਨੂੰ ਟਰੈਕ ਦਾ ਕੰਮ ਕਰਦਾ ਹੈ। ਇਨ੍ਹਾਂ ਹੀ ਨਹੀਂ ਫੇਸਬੁੱਕ ਆਪਣੇ ਪਲੇਟਫਾਰਮ ਤੋਂ ਹਟ ਕੇ ਵੀ ਯੂਜ਼ਰਸ ਨੂੰ ਟਰੈਕ ਕਰਨ ਦਾ ਕੰਮ ਕਰਦਾ ਹੈ। ਰਿਸਰਚ 'ਚ ਪਤਾ ਚੱਲਿਆ ਹੈ ਕਿ ਐਪ ਡਿਵੈੱਲਪਰਸ ਫੇਸਬੁੱਕ ਸਾਫਟਵੇਅਰ ਡਿਵੈੱਲਪਮੈਂਟ ਕਿਟ ਰਾਹੀਂ ਫੇਸਬੁੱਕ ਨਾਲ ਡਾਟਾ ਸ਼ੇਅਰ ਕਰਦੀ ਹੈ। ਹਾਲਾਂਕਿ ਫੇਸਬੁੱਕ ਨੇ ਇਨ੍ਹਾਂ ਦੋਸ਼ਾਂ 'ਤੇ ਫਿਲਹਾਲ ਕੋਈ ਆਫੀਸ਼ੀਅਲ ਬਿਆਨ ਜਾਰੀ ਨਹੀਂ ਕੀਤਾ ਹੈ।

PunjabKesari

ਡਾਟਾ ਸ਼ੇਅਰ
ਇਸ ਰਿਸਰਚ ਲਈ ਪ੍ਰਾਈਵੇਸੀ ਇੰਟਰਨੈਸ਼ਨਲ ਨੇ 34 ਐਂਡ੍ਰਾਇਡ ਐਪਸ ਦੀ ਜਾਂਚ ਅਤੇ ਜਾਂਚ 'ਚ ਖੁਲਾਸਾ ਹੋਇਆ ਕਿ ਇਨ੍ਹਾਂ ਐਪਸ 'ਚ 61 ਫੀਸਦੀ ਤੋਂ ਜ਼ਿਆਦਾ ਐਪਸ ਯੂਜ਼ਰਸ ਦੁਆਰਾ ਐਪ ਓਪਨ ਕਰਦੇ ਹੀ ਉਨ੍ਹਾਂ ਦੇ ਡਾਟਾ ਨੂੰ ਆਟੋਮੈਟਿਕਲੀ ਫੇਸਬੁੱਕ ਨੂੰ ਭੇਜ ਦਿੰਦੇ ਹਨ। ਅਜਿਹੇ ਸਾਰੇ ਐਪਸ ਜਿਨ੍ਹਾਂ ਨੂੰ ਦੱਸਣ ਵੇਲੇ ਫੇਸਬੁੱਕ ਐੱਸ.ਡੀ.ਕੇ. ਨਾਂ ਦੇ ਐਪ ਡਿਵੈੱਲਪਿੰਗ ਟੂਲ ਦਾ ਇਸਤੇਮਾਲ ਕੀਤਾ ਗਿਆ, ਉਹ ਯੂਜ਼ਰ ਦਾ ਡਾਟਾ ਫੇਸਬੁੱਕ ਨੂੰ ਭੇਜ ਸਕਦੇ ਹਨ। ਡਿਊਲਿੰਗੋ, ਟ੍ਰਿਪਐਡਵਾਇਜਰ, ਇੰਡੀਡ ਅਤੇ ਸਕਾਏ ਸਕੈਨਰ ਵਰਗੇ ਨਾਮੀ ਐਂਡ੍ਰਾਇਡ ਐਪਸ ਵੀ ਯੂਜ਼ਰ ਦਾ ਡਾਟਾ ਫੇਸਬੁੱਕ ਨਾਲ ਸ਼ੇਅਰ ਕਰ ਰਹੇ ਹਨ।

PunjabKesari

ਪਹਿਲੇ ਵੀ ਲੱਗ ਚੁੱਕੇ ਹਨ ਕਈ ਦੋਸ਼
ਤੁਹਾਨੂੰ ਦੱਸ ਦੱਈਏ ਕਿ ਫੇਸਬੁੱਕ 'ਤੇ ਪਿਛਲੇ ਕੁਝ ਸਮੇਂ ਤੋਂ ਕਾਫੀ ਦੋਸ਼ ਲੱਗ ਰਹੇ ਹਨ। ਕੁਝ ਮਹੀਨੇ ਪਹਿਲਾਂ ਫੇਸਬੁੱਕ 'ਤੇ ਕਰੋੜਾਂ ਯੂਜ਼ਰਸ ਦੇ ਡਾਟਾ ਲੀਕ ਕਰਨ ਦਾ ਦੋਸ਼ ਲੱਗਿਆ ਸੀ। ਇਨ੍ਹਾਂ ਦੋਸ਼ਾਂ ਤੋਂ ਬਾਅਦ ਫੇਸਬੁੱਕ ਆਪਣੇ ਯੂਜ਼ਰਸ ਦੇ ਡਾਟਾ ਦੀ ਸੁੱਰਖਿਆ ਲਈ ਕੰਮ ਤਾਂ ਕਰ ਰਿਹਾ ਹੈ ਪਰ ਇਸ ਨੂੰ ਕਦੋ ਤੱਕ ਪੂਰਾ ਕੀਤਾ ਜਾ ਸਕੇਗਾ ਇਸ ਦੇ ਬਾਰੇ 'ਚ ਕੁਝ ਨਹੀਂ ਕਿਹਾ ਜਾ ਸਕਦਾ। ਹਾਲ ਹੀ 'ਚ ਕੰਪਨੀ ਦੇ ਅਧਿਕਾਰੀ ਮਾਰਕ ਜ਼ੁਕਰਬਰਗ ਦਾ ਇਕ ਬਿਆਨ ਆਇਆ ਸੀ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਫੇਸਬੁੱਕ ਯੂਜ਼ਰ ਦੀ ਸਕਿਓਰਟੀ ਵਧਾਉਣ ਲਈ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਨੂੰ ਪੂਰਾ ਕਰਨ 'ਚ ਕੁਝ ਸਾਲ ਦਾ ਸਮਾਂ ਲੱਗ ਸਕਦਾ ਹੈ।


Related News