ਫੇਸਬੁੱਕ ਨੇ 41 ਅਤੇ ਇੰਸਟਾਗ੍ਰਾਮ ਨੇ 54 ਫੀਸਦੀ ਸ਼ਿਕਾਇਤਾਂ ’ਤੇ ਕੀਤੀ ਕਾਰਵਾਈ

Sunday, Jun 04, 2023 - 11:30 AM (IST)

ਫੇਸਬੁੱਕ ਨੇ 41 ਅਤੇ ਇੰਸਟਾਗ੍ਰਾਮ ਨੇ 54 ਫੀਸਦੀ ਸ਼ਿਕਾਇਤਾਂ ’ਤੇ ਕੀਤੀ ਕਾਰਵਾਈ

ਗੈਜੇਟ ਡੈਸਕ– ਸੋਸ਼ਲ ਮੀਡੀਆ ਕੰਪਨੀ ਮੇਟਾ ਦੇ ਫੇਸਬੁੱਕ ਨੇ ਅਪ੍ਰੈਲ ’ਚ ਯੂਜ਼ਰਸ ਤੋਂ ਮਿਲੀਆਂ ਸ਼ਿਕਾਇਤਾਂ ’ਚੋਂ 41 ਫੀਸਦੀ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਜਦ ਕਿ ਇੰਸਟਾਗ੍ਰਾਮ ਨੇ 54 ਫੀਸਦੀ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ। ਕੰਪਨੀ ਦੇ ਹਾਲ ਹੀ ਦੇ ਭਾਰਤੀ ਮਾਸਿਕ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ।

ਮੇਟਾ ਵਲੋਂ ਸ਼੍ਰੇਣੀਵਾਰ ਦਿੱਤੀ ਗਈ ਜਾਣਕਾਰੀ ਮੁਤਾਬਕ ਫੇਸਬੁੱਕ ਦੇ ਯੂਜ਼ਰਸ ਦੀਆਂ ਇਕ-ਚੌਥਾਈ ਤੋਂ ਘੱਟ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਫੇਸਬੁੱਕ ਮੰਚ ’ਤੇ ਪੋਸਟ ਕੀਤੀ ਗਈ ਸਮੱਗਰੀ ਅੰਸ਼ਿਕ ਨਗਨਤਾ ਅਤੇ ਅਸ਼ਲੀਲਤਾ ਨੂੰ ਬੜ੍ਹਾਵਾ ਦੇ ਰਹੀ ਸੀ। 

ਇੰਸਟਾਗ੍ਰਾਮ ਦੇ ਮਾਮਲੇ ’ਚ ਮੰਚ ਨੇ ਪ੍ਰਾਪਤ ਉਸ ਦੀਆਂ ਨੀਤੀਆਂ ਦੀ ਉਲੰਘਣਾ ਕਰਨ ਸਬੰਧੀ ਸ਼ਿਕਾਇਤਾਂ ਦੀ ਇਕ-ਤਿਹਾਈ ਤੋਂ ਘੱਟ ’ਤੇ ਕਾਰਵਾਈ ਕੀਤੀ, ਜਿਨ੍ਹਾਂ ਨੂੰ ਲੈ ਕੇ ਦਾਅਵਾ ਕੀਤਾ ਗਿਆ ਸੀ ਕਿ ਪੋਸਟ ਕੀਤੀ ਗਈ ਸਮੱਗਰੀ ਅੰਸ਼ਿਕ ਨਗਨਤਾ ਅਤੇ ਅਸ਼ਲੀਲਤਾ ਨੂੰ ਬੜ੍ਹਾਵਾ ਦੇ ਰਹੀ ਸੀ। ਮੇਟਾ ਪਾਰਦਰਸ਼ਿਤਾ ਰਿਪੋਰਟ ਦੱਸਦੀ ਹੈ ਕਿ ਫੇਸਬੁੱਕ ਨੇ ਹੋਰ ਸ਼੍ਰੇਣੀਆਂ ਜਿਵੇਂ-ਸ਼ੋਸ਼ਣ ਵਾਲੀਆਂ ਸ਼ਿਕਾਇਤਾਂ ’ਚ 17 ਫੀਸਦੀ ’ਤੇ ਕਾਰਵਾਈ ਕੀਤੀ, ਅਣਉਚਿੱਤ ਜਾਂ ਇਤਰਾਜ਼ਯੋਗ ਸਮੱਗਰੀ ਦੀਆਂ ਲਗਭਗ 18 ਫੀਸਦੀ ਸ਼ਿਕਾਇਤਾਂ ’ਤੇ ਅਤੇ ਫਰਜ਼ੀ ਖਾਤਿਆਂ ਦੀਆਂ ਲਗਭਗ 23 ਫੀਸਦੀ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ।


author

Rakesh

Content Editor

Related News