ਫੇਸਬੁੱਕ ਦੇਣ ਜਾ ਰਿਹਾ ਹੈ 6 ਨਵੇਂ Emotion Expression symbols

Friday, Jan 29, 2016 - 03:00 PM (IST)

ਫੇਸਬੁੱਕ ਦੇਣ ਜਾ ਰਿਹਾ ਹੈ 6 ਨਵੇਂ Emotion Expression symbols

ਜਲੰਧਰ— ਫੇਸਬੁੱਕ ਯੂਜ਼ਰਸ ਲਈ ਇਕ ਖੁਸ਼ਖਬਰੀ ਹੈ ਕਿ ਜਲਦ ਹੀ ਇਹ ਲਾਇਕ ਕਰਨ ਤੋ ਇਲਾਵਾ ਨਵੇਂ ਐਕਸਪ੍ਰੈਸ਼ਨਸ ਵੀ ਜਾਹਿਰ ਕਰਨ ਦੀ ਅਜ਼ਾਦੀ ਮਿਲਣ ਜਾ ਰਹੀ ਹੈ। ਫੇਸਬੁੱਕ ''ਤੇ ਇਨ੍ਹਾਂ ਐਕਸਪ੍ਰੈਸ਼ ਲਈ ਅਮਰੀਕਾ ਤੋਂ ਬਾਹਰ ਕਰੀਬ 4 ਮਹੀਨਿਆਂ ਤਕ ਸਕਸੈਸਫੁਲ ਟੈਸਟਿੰਗ ਚੱਲੀ ਹੈ, ਫੇਸਬੁੱਕ ''ਤੇ ਹੁਣ ਜਲਦ ਹੀ 6 ਨਵੇਂ ਰੀਐਕਸ਼ਨ ਐਕਸਪ੍ਰੈਸ਼ਨ ਜੁੜ ਰਹੇ ਹਨ।

ਫੇਸਬੁੱਕ ਦੇ ਸੀ.ਈ. ਓ ਮਾਰਕ ਜੁਕਰਬਰਗ ਨੇ ਕਿਹਾ ਕਿ ਜਲਦ ਹੀ ਫੇਸਬੁੱਕ ''ਚ 6 ਨਵੇਂ ਇਮੋਸ਼ਨ ਜੁੜਨ ਵਾਲੇ ਹਨ। ਹਾਲਾਂਕਿ ਜੁਕਰਬਰਗ ਨੇ ਇਸ ਲਈ ਕੋਈ ਟਾਈਮ ਲਿਮਿਟ ਨਹੀਂ ਦਸੀ ਹੈ।

ਫੇਸਬੁੱਕ ''ਚ ਜੁੜਨ ਵਾਲੇ ਨਵੇਂ ਐਕਸਪ੍ਰੇਸ਼ਨ Angry (ਗੁੱਸਾ), Sad(ਉਦਾਸੀ), WOW (ਵਾਹ), HaHa(ਹਾਹਾ), yay(ਹਾਂ)-Love(ਪਿਆਰ) ਇਹ ਨਵੇਂ ਆਪਸ਼ਨਜ਼ ਪੁਰਾਣੇ ਥੰਮਸ-ਅਪ ਸਿੰਬਲ ਦੇ ਇਲਾਵਾ ਹੋਣਗੇ। ਹੁਣ ਨਵੇਂ ਸਿੰਬਲਸ ਦੇ ਜ਼ਰੀਏ ਵੀ ਲੋਕ ਫੇਸਬੁੱਕ ਦੀ ਪੋਸਟ ''ਤੇ ਕਮੈਂਟ, ਫ਼ੋਟੋ ਜਾਂ ਵੀਡੀਓ ''ਤੇ ਰੀਐਕਸ਼ਨ ਦੇ ਸਕਣਗੇ। ਇਨ੍ਹਾਂ ਨਵੇਂ ਸਿੰਬਲਸ ਦੀ ਟੈਸਟਿੰਗ ਇਨਾਂ ਦੇਸ਼ਾਂ ''ਚ ਫਿਲੀਪੀਨਜ਼, ਪੁਰਤਗਾਲ, ਆਇਰਲੈਂਡ,ਸਪੇਨ, ਜਾਪਾਨ, ਕੋਲੰਬੀਆ ''ਚ ਕੀਤੀ ਗਈ ਹੈ, ਜੋ ਕਿ ਕਾਮਯਾਬ ਰਹੀ ਹੈ।

ਫੇਸਬੁੱਕ ਦਾ ਮੰਨਣਾ ਹੈ ਕਿ ਜ਼ਿਆਦਾ ਆਪਸ਼ਨ ਮਿਲਣ ਨਾਲ ਯੂਜ਼ਰਸ ਆਪਣੇ ਵਿਚਾਰਾਂ ਨੂੰ ਜ਼ਿਆਦਾ ਸ਼ੇਅਰ ਕਰ ਸਕਣਗੇ, ਨਾਲ ਹੀ ਜ਼ਿਆਦਾ ਦੇਰ ਤਕ ਸੋਸ਼ਲ ਨੈੱਟਵਰਕ ਸਾਈਟ ''ਤੇ ਸਮਾਂ ਬਿਤਾਉਣਗੇ। ਇਸ ਨਾਲ ਦੁਨਿਆ ਭਰ ''ਚ ਫੇਸਬੁੱਕ ਦੇ ਯੂਜ਼ਰਸ ਹੋਰ ਜ਼ਿਆਦਾ ਵਧਣਗੇ।


Related News