ਫੇਸਬੁੱਕ ਦੀ ਇਸ ਗਲਤੀ ਨਾਲ ਇੰਸਟਾਗ੍ਰਾਮ ਦੇ ਲੱਖਾਂ ਯੂਜ਼ਰਜ਼ ਦੇ ਪਾਸਵਰਡ ਖਤਰੇ ’ਚ

04/19/2019 2:59:40 PM

ਗੈਜੇਟ ਡੈਸਕ– ਪਿਛਲੇ ਮਹੀਨੇ ਇਹ ਖੁਲਾਸਾ ਹੋਇਆ ਹੈ ਕਿ ਫੇਸਬੁੱਕ ਨੇ ਲੱਖਾਂ ਇੰਸਟਾਗ੍ਰਾਮ ਯੂਜ਼ਰਜ਼ ਦਾ ਪਾਸਵਰਡ ਅਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ। ਅਸੁਰੱਖਿਅਤ ਯਾਨੀ ਪਲੇਨ ਟੈਕਸਟ ’ਚ ਸਟੋਰ ਕੀਤਾ ਗਿਆ। ਆਮਤੌਰ ’ਤੇ ਪਾਸਵਰਡ ਐਨਕ੍ਰਿਪਟਿਡ ਹੁੰਦੇ ਹਨ ਤਾਂ ਜੋ ਚੋਰੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਡੀਕੋਡ ਨਾ ਕੀਤਾ ਜਾ ਸਕੇ। ਪਲੇਨ ਟੈਕਸਟ ’ਚ ਪਾਸਵਰਡ ਸਟੋਰ ਕੀਤਾ ਜਾਣਾ ਗੰਭੀਰ ਸਮੱਸਿਆ ਹੈ। ਹੁਣ ਫੇਸਬੁੱਕ ਨੇ ਖੁਦ ਇਸ ਗੱਲ ਨੂੰ ਮੰਨ ਲਿਆ ਹੈ। ਟੈੱਕ-ਕਰੰਚ ਦੀ ਇਕ ਰਿਪੋਰਟ ਮੁਤਾਬਕ, ਫੇਸਬੁੱਕ ਨੇ ਇਹ ਕਨਫਰਮ ਕੀਤਾ ਹੈ ਕਿ ਪਿਛਲੇ ਮਹੀਨੇ ਪਾਸਵਰਡ ਨਾਲ ਜੁੜੀ ਸੁਰੱਖਿਆ ਖਾਮੀ ਹੋਈ ਹੈ। ਇਸ ਕਾਰਨ ਲੱਖਾਂ ਇੰਸਟਾਗ੍ਰਾਮ ਯੂਜ਼ਰਜ਼ ਵੀ ਪ੍ਰਭਾਵਿਤ ਹੋਏ ਹਨ। 

ਫੇਸਬੁੱਕ ਨੇ ਕਿਹਾ ਕਿ ਅਸੀਂ ਇੰਸਟਾਗ੍ਰਾਮ ਦੇ ਐਡੀਸ਼ਨਲ ਲਾਗ ਪਾਏ ਹਨ ਜਿਥੇ ਪਾਸਵਰਡ ਰੀਡੇਬਲ ਫਾਰਮੇਟ ’ਚ ਸਟੋਰ ਕੀਤੇ ਗਏ ਸਨ। ਸਾਨੂੰ ਅੰਦਾਜ਼ਾ ਹੈ ਕਿ ਇਸ ਸਮੱਸਿਆ ਨਾਲ 10 ਲੱਖ ਤੋਂ ਜ਼ਿਆਦਾ ਇੰਸਟਾਗ੍ਰਾਮ ਯੂਜ਼ਰਜ਼ ਪ੍ਰਭਾਵਿਤ ਹੋਏ ਹਨ। ਅਸੀਂ ਪਹਿਲਾਂ ਦੀ ਤਰ੍ਹਾਂ ਯੂਜ਼ਰਜ਼ ਨੂੰ ਨੋਟੀਫਾਈ ਕੀਤਾ ਸੀ, ਹੁਣ ਦੂਜੇ ਲੋਕਾਂ ਨੂੰ ਵੀ ਕਰਾਂਗੇ। ਫੇਸਬੁੱਕ ਨੇ ਇਕ ਬਿਆਨ ’ਚ ਕਿਹਾ ਹੈ ਕਿ ਸਾਨੂੰ ਜਾਂਚ ’ਚ ਪਾਇਆ ਗਿਆ ਹੈ ਕਿ ਸਟੋਰ ਕੀਤੇ ਗਏ ਪਾਸਵਰਡ ਦਾ ਗਲਤ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਕਿਸੇ ਨੇ ਇਸ ਨੂੰ ਗਲਤ ਤਰੀਕੇ ਨਾਲ ਐਕਸੈਸ ਵੀ ਨਹੀਂ ਕੀਤਾ। 

ਹਾਲਾਂਕਿ ਯੂਜ਼ਰਜ਼ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਅਜਿਹਾ ਫੇਸਬੁੱਕ ਦਾ ਕਹਿਣਾ ਹੈ। ਕਿਉਂਕਿ ਪਾਸਵਰਡ ਕਿਸੇ ਨੇ ਇਸਤੇਮਾਲ ਨਹੀਂ ਕੀਤੇ। ਫੇਸਬੁੱਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕਿਸੇ ਇੰਟਰਨਲ ਨੇ ਪਾਸਵਰਡ ਇਸਤੇਮਾਲ ਨਹੀਂ ਕੀਤਾ। ਫਿਲਹਾਲ ਫੇਸਬੁੱਕ ਜੋ ਵੀ ਕਹੇ ਪਰ ਇਹ ਯੂਜ਼ਰਜ਼ ਦੀ ਸਕਿਓਰਿਟੀ ਨੂੰ ਲੈ ਕੇ ਗੰਭੀਰ ਹੈ। ਕੁਝ ਸਮੇਂ ਤੋਂ ਫੇਸਬੁੱਕ ਨੇ ਛੋਟੀ-ਵੱਡੀ ਗਲਤੀ ਕੀਤੀ ਹੈ ਅਤੇ ਇਸ ਕਾਰਨ ਕੰਪਨੀ ਲਗਾਤਾਰ ਸਵਾਲਾਂ ਦੇ ਘੇਰੇ ’ਚ ਹੈ। ਹੁਣ ਇਸ ਘਟਨਾ ਤੋਂ ਬਾਅਦ ਫੇਸਬੁੱਕ ’ਤੇ ਹੋਰ ਵੀ ਸਵਾਲ ਉੱਠਣੇ ਲਾਜ਼ਮੀ ਹਨ। 


Related News