Facebook ਦੇ ਮੁਨਾਫੇ ''ਚ 76 ਫੀਸਦੀ ਹੋਇਆ ਵਾਧਾ, ਨਵੇਂ ਕਰਮਚਾਰੀ ਕੀਤੇ ਜਾਣਗੇ ਨਿਯੁਕਤ
Friday, May 05, 2017 - 10:28 AM (IST)

ਜਲੰਧਰ-Facebook ਨੇ ਇਸ ਸਾਲ ਦੀ ਪਹਿਲੀ ਛਿਮਾਹੀਂ ''ਚ ਤਿੰਨ ਅਰਬ ਡਾਲਰ ਦਾ ਫਾਇਦਾ ਕਮਾਇਆ। ਇਸ ਦੇ ਤਹਿਤ ਕੰਪਨੀ ਦੇ ਮੁਨਾਫਾ ''ਚ 76 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। Facebook ਨੂੰ 1.94 ਅਰਬ ਯੂਜ਼ਰਸ ਤੋਂ 8.03 ਅਰਬ ਡਾਲਰ ਦਾ ਰੇਵੇਨਿਊ ਮਿਲਿਆ ਹੈ। ਪਿਛਲੀ ਛਿਮਾਹੀਂ ''ਚ ਯੂਜ਼ਰਸ ਦੀ ਗਿਣਤੀ 1.86 ਅਰਬ ਰਹੀ ਹੈ। ਇਸ ਦੇ ਕਾਰਣ ਫੇਸਬੁਕ ਦੇ ਰੇਵੇਨਿਊ ''ਚ ਸਾਲ ਦਰ ਸਾਲ 49 ਪ੍ਰਤੀਸ਼ਤ ਦੀ ਵਾਧਾ ਹੋ ਰਿਹਾ ਹੈ।
ਅਮਰੀਕਾ ''ਚ ਰਾਸ਼ਟਰਪਤੀ ਰੈਕ ਦੀਆਂ ਚੋਣਾਂ ਦੇ ਬਾਅਦ ਫੇਸਬੁਕ ਝੂਠੀਆਂ ਖਬਰਾਂ ਅਤੇ ਹਿੰਸਕ ਵੀਡੀਉ ਦੇ ਕਾਰਣ ਵਿਵਾਦਾਂ ''ਚ ਫਸਿਆ ਹੋਇਆ ਸੀ। ਹਿੰਸਕ ਵੀਡੀਉ ਨੂੰ ਹਟਾਉਣ ਅਤੇ ਹੋਰ ਚੀਜ਼ਾਂ ''ਤੇ ਨਿਗਰਾਨੀ ਰੱਖਣ ਦੇ ਲਈ ਫੇਸਬੁਕ ਅਗਲੇ ਸਾਲ ਤੱਕ 3,000 ਅੰਤੀਰਿਕਤ ਕਰਮਚਾਰੀਆਂ ਦੀ ਨਿਯੁਕਤੀ ਕਰੇਗਾ। ਇਸ ਨੇ fake ਖਬਰਾਂ ਅਤੇ ਨਫਰਤ ਫੈਲਾਉਣ ਵਾਲੀਆਂ ਰਿਪੋਰਟਾਂ ਦੇ ਖਿਲਾਫ ਕਾਰਵਾਈ ਦੇ ਲਈ ਉਪਾਅ ਲੱਭਣਾ ਸ਼ੁਰੂ ਕਰ ਦਿੱਤਾ ਹੈ।
ਕਈ ਵਿਵਾਦਾਂ ਦੇ ਬਾਵਜ਼ੂਦ ਫੇਸਬੁਕ ਸੋਸ਼ਲ ਮੀਡੀਆ ਨੈੱਟਵਰਕ ਦੇ ਖਾਸ ਸਰੋਤ ਦੇ ਰੂਪ ''ਚ ਬਣਾਇਆ ਹੋਇਆ ਹੈ। ਇਸ ''ਚ ਪਿਛਲੇ ਸਾਲ ਦੀ ਤਿਮਾਹੀਂ ''ਚ 4.3 ਪ੍ਰਤੀਸ਼ਤ ਦੀ ਵਾਧਾ ਦਰ ਪ੍ਰਾਪਤ ਹੋਈ ਹੈ। Facebook ਦੇ ਸੀ.ਈ.ਓ. Mark Zuckerberg ਨੇ ਇਕ ਬਿਆਨ ''ਚ ਕਿਹਾ ਹੈ , '''' ਸਾਡੀ 2017 ਦੀ ਸ਼ੁਰੂਆਤ ਚੰਗੀ ਹੋਈ ਹੈ। ਇਸ ਮਜ਼ਬੂਤ ਗਲੋਬਲ ਕਮਿਊਨਿਟੀ ਦੇ ਸਮਰਥਨ ਦੇ ਲਈ ਸਾਡੇ ਵੱਲੋਂ ਨਵੇਂ-ਨਵੇਂ ਤਰ੍ਹਾਂ ਦੇ ਨੁਸਖਿਆਂ ਦੀ ਤਲਾਸ਼ ਕੀਤੀ ਜਾ ਰਹੀਂ ਹੈ।''''
Facebook ਨੂੰ ਪਹਿਲੀ ਤਿਮਾਹੀਂ ''ਚ ਮਿਲੇ ਰਿਵਨਿਊ ਦਾ 85 ਪ੍ਰਤੀਸ਼ਤ ਹਿੱਸਾ ਮੋਬਾਇਲ ਵਿਗਿਆਪਨ ਦੀ ਵਜ੍ਹਾਂ ਤੋਂ ਆਇਆ ਹੈ। ਅਮਰੀਕਾ ''ਚ ਰਾਸ਼ਟਰਪਤੀ ਰੈਕ ਦੇ ਬਾਅਦ ਫੇਸਬੁਕ fake ਖਬਰਾਂ ਅਤੇ ਹਿਸਿੰਕ ਵੀਡੀਉ ਦੇ ਕਾਰਣ ਵਿਵਾਦਾਂ ''ਚ ਫਸਿਆ ਹੋਇਆ ਸੀ। ਹਿਸਿੰਕ ਵੀਡੀਉ ਨੂੰ ਹਟਾਉਣ ਦੇ ਲਈ ਅਤੇ ਹੋਰ ਚੀਜ਼ਾਂ ''ਤੇ ਨਿਗਰਾਨੀ ਰੱਖਣ ਦੇ ਲਈ ਫੇਸਬੁਕ ਅਗਲੇ ਸਾਲ ਤੱਕ 3,000 ਅੰਤੀਰਿਕਤ ਕਰਮਚਾਰੀਆਂ ਦੀ ਨਿਯੁਕਤੀ ਕਰੇਗਾ। ਇਸ ਦੁਆਰਾ ਝੂਠੀਆਂ ਖਬਰਾਂ ਅਤੇ ਨਫਰਤ ਫੈਲਾਉਣ ਵਾਲੀਆਂ ਰਿਪੋਰਟਾਂ ਦੇ ਖਿਲਾਫ ਕਾਰਵਾਈ ਦੇ ਲਈ ਉਪਾਅ ਲੱਭਣਾ ਸ਼ੁਰੂ ਕਰ ਦਿੱਤਾ ਹੈ।