Facebook ਨੇ ਡਿਲੀਟ ਕੀਤੇ 2.2 ਅਰਬ ਯੂਜ਼ਰਜ਼ ਦੇ ਅਕਾਊਂਟਸ, ਜਾਣੋ ਕਾਰਨ

05/24/2019 1:28:44 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ 2.2 ਬਿਲੀਅਨ ਅਕਾਊਂਟਸ ਡਿਲੀਟ ਕੀਤੇ ਹਨ। ਕੰਪਨੀ ਮੁਤਾਬਕ, ਇਹ ਫਰਜ਼ੀ ਅਕਾਊਂਟਸ ਸਨ ਅਤੇ ਇਹ ਫੇਕ ਅਕਾਊਂਟਸ ’ਤੇ ਕੀਤੀ ਜਾਣ ਵਾਲੀ ਫੇਸਬੁੱਕ ਵਲੋਂ ਹੁਣ ਤਕ ਦਾ ਸਭ ਤੋਂ ਵੱਡੀ ਕਾਰਵਾਈ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਤੋਂ ਪਹਿਲਾਂ ਵੀ 1.2 ਅਰਬ ਫੇਕ ਅਕਾਊਂਟਸ ਡਿਲੀਟ ਕੀਤੇ ਸਨ, ਜਿਨ੍ਹਾਂ ਨੂੰ ਕੰਪਨੀ ਨੇ ਅਕਤੂਬਰ ਤੋਂ ਦਸੰਬਰ ਦੇ ਵਿਚਕਾਰ ਹਟਾਇਆ ਸੀ। 

ਫੇਸਬੁੱਕ ਨੇ ਇਨਫੋਰਸਮੈਂਟ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਫੇਸਬੁੱਕ ਦੁਆਰਾ ਅਕਤੂਬਰ 2018 ਤੋਂ ਲੈ ਕੇ ਮਾਰਚ 2019 ਤਕ ਲਏ ਗਏ ਐਕਸ਼ਨ ਬਾਰੇ ਜ਼ਿਕਰ ਹੈ। ਇਸ ਦੌਰਾਨ ਫੇਸਬੁੱਕ ਨੇ ਉਹ ਅਕਾਊਂਟਸ ਅਤੇ ਪੋਸਟ ਹਟਾਏ ਹਨ ਜੋ ਫਰਜ਼ੀ ਸਨ। ਤਿੰਨ ਮਹੀਨਿਆਂ ’ਚ ਕੰਪਨੀ 2.2 ਅਰਬ ਤੋਂ ਜ਼ਿਆਦਾ ਫੇਕ ਅਕਾਊਂਟਸ ਅਤੇ ਪੋਸਟ ਹਟਾ ਚੁੱਕੀ ਹੈ। ਫੇਸਬੁੱਕ ਨੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਹਾਰਮਫੁਲ ਕੰਟੈਂਟ ਦੇ ਪ੍ਰਸਾਰ ਨੂੰ ਸਮਝਣ ਨਾਲ ਕੰਪਨੀਆਂ ਅਤੇ ਸਰਕਾਰਾਂ ਨੂੰ ਬਿਹਤਰ ਸਿਸਟਮ ਬਣਾਉਣ ਅਤੇ ਉਸ ਨਾਲ ਡੀਲ ਕਰਨ ’ਚ ਮਦਦ ਮਿਲਦੀ ਹੈ। 

PunjabKesari

ਫੇਸਬੁੱਕ ਨੇ ਅਨੁਮਾਨ ਹੈ ਕਿ ਹੁਣ ਵੀ ਕੁਲ ਯੂਜ਼ਰਜ਼ ਯਾਨੀ 2.4 ਅਰਬ ਮੰਥਲੀ ਐਕਟਿਵ ਯੂਜ਼ਰਜ਼ ’ਚੋਂ 5 ਫੀਸਦੀ ਹੈ ਯਾਨੀ ਇਹ 119 ਮਿਲੀਅਨ ਅਕਾਊਂਟਸ ਫੇਕ ਹਨ। ਪਿਛਲੀ ਰਿਪੋਰਟ ’ਚ ਇਹ ਅੰਕੜਾ 3 ਤੋਂ 4 ਫੀਸਦੀ ਦਾ ਸੀ ਪਰ ਹੁਣ ਇਨ੍ਹਾਂ ਦੀ ਗਿਣਤੀ ਵੱਡੀ ਹੈ। ਰਿਪੋਰਟ ਮੁਤਾਬਕ, ਫੇਸਬੁੱਕ ਨੇ ਨਾ ਸਿਰਫ ਫੇਕ ਅਕਾਊਂਟ ਡਿਲੀਟ ਕੀਤੇ ਹਨ, ਸਗੋਂ ਪੋਸਟਾਂ ਵੀ ਡਿਲੀਟ ਕੀਤੀਆਂ ਹਨ। 

PunjabKesari

ਫੇਸਬੁੱਕ ਨੇ ਕਿਹਾ ਹੈ ਕਿ ਕੰਪਨੀ ਨੇ ਲਗਭਗ 7.3 ਮਿਲੀਅਨ ਪੋਸਟਾਂ, ਫੋਟੋਜ਼ ਅਤੇ ਦੂਜੇ ਮਟੀਰੀਅਲ ਫੇਸਬੁੱਕ ਪਲੇਟਫਾਰਮ ਤੋਂ ਹਟਾਏ ਹਨ। ਕਾਰਨ ਇਹ ਹੈ ਕਿ ਇਹ ਪੋਸਟ ਕੰਪਨੀ ਦੇ ਨਿਯਮ ਦਾ ਉਲੰਘਣ ਕਰਦੇ ਸਨ ਅਤੇ ਹੇਟ ਸਪੀਚ ਵਾਲੇ ਸਨ। ਪਿਛਲੇ 6 ਮਹੀਨਿਆਂ ’ਚ ਇਸ ਤਰ੍ਹਾਂ ਦੇ ਪੋਸਟ 5.4 ਮਿਲੀਅਨ ਸਨ, ਜੋ ਵੱਧ ਕੇ 7.3 ਮਿਲੀਅਨ ਹੋਏ। 

ਫੇਸਬੁੱਕ ਨੇ ਕਿਹਾ ਹੈ ਕਿ 65 ਫੀਸਦੀ ਹੇਟ ਸਪੀਡ ਵਾਲੇ ਪੋਸਟ ਦੀ ਪਛਾਣ ਕੰਪਨੀ ਨੇ ਖੁਦ ਕੀਤੀ ਹੈ, ਬਿਨਾਂ ਕਿਸੇ ਦੇ ਰਿਪੋਰਟ ਕੀਤੇ। ਕੰਪਨੀ ਨੇ ਅਜਿਹਾ 2019 ਦੇ ਪਹਿਲੇ 3 ਮਹੀਨਿਆਂ ’ਚ ਕੀਤਾ ਹੈ। ਪਿਛਲੀ ਵਾਰ ਇਸੇ ਮਹੀਨਿਆਂ ’ਚ ਕੰਪਨੀ ਨੇ 52 ਫੀਸਦੀ ਹੇਟ ਸਪੀਚ ਵਾਲੇ ਪੋਸਟ ਹਟਾਏ ਸਨ। ਜ਼ਿਕਰਯੋਗ ਹੈ ਕਿ ਫੇਸਬੁੱਕ ਦਾਅਵਾ ਕਰਦੀ ਹੈ ਕਿ ਕੰਪਨੀ ਕੋਲ ਫੇਕ ਨਿਊਜ਼, ਫੋਟੋ, ਪੋਸਟ, ਕੁਮੈਂਟਸ ਅਤੇ ਵੀਡੀਓਜ਼ ਨੂੰ ਰੀਵਿਊ ਕਰਨ ਲਈ ਹਜ਼ਾਰਾਂ ਕਰਮਚਾਰੀ ਹਨ। ਇਸ ਦੇ ਨਾਲ ਹੀ ਕੰਪਨੀ ਇਸ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵੀ ਇਸਤੇਮਾਲ ਕਰਦੀ ਹੈ ਪਰ ਫਿਰ ਵੀ ਹੁਣ ਤਕ ਅਜਿਹਾ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ। 


Related News