ਫੇਸਬੁੱਕ ਦੀ ਦਿਮਾਗ ਪੜਨ ਵਾਲੀ ਡਿਵਾਈਸ, ਸਿਰਫ ਸੋਚਣ ਨਾਲ ਹੋ ਜਾਵੇਗੀ ਟਾਈਪਿੰਗ

07/31/2019 5:04:47 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਇਕ ਬ੍ਰੇਨ ਕੰਪਿਊਟਰ ਆਗਮੈਂਟਿਡ ਰਿਐਲਿਟੀ (ਏ.ਆਰ.) ਇੰਟਰਫੇਸ ਡਿਵਾਈਸ ਤਿਆਰ ਕਰ ਰਹੀ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਆਪਣੇ ਦਿਮਾਗ ਨਾਲ ਟਾਈਪ ਕਰ ਸਕਣਗੇ। ਫੇਸਬੁੱਕ ਨੇ F8 ਡਿਵੈੱਲਪਰਜ਼ ਕਾਨਫਰੰਸ 2017 ’ਚ ਇਸ ਬ੍ਰੇਨ ਕੰਪਿਊਟਰ ਇੰਟਰਫੇਸ (ਬੀ.ਸੀ.ਆਈ.) ਪ੍ਰੋਗਰਾਮ ਨੂੰ ਅਨਾਊਂਸ ਕੀਤਾ ਸੀ। ਫੇਸਬੁੱਕ ਵਲੋਂ ਕਿਹਾ ਗਿਆ ਸੀ ਕਿ ਪ੍ਰੋਗਰਾਮ ਦਾ ਮਕਸਦ ਇਕ ਛੋਟਾ ਅਤੇ ਪਹਿਨਣ ਯੋਗ ਡਿਵਾਈਸ ਤਿਆਰ ਕਰਨਾ ਹੋਵੇਗਾ, ਜਿਸ ਦੀ ਮਦਦ ਨਾਲ ਯੂਜ਼ਰਜ਼ ਦਿਮਾਗ ’ਚ ਸੋਚ ਕੇ ਹੀ ਆਸਾਨੀ ਨਾਲ ਟਾਈਪਿੰਗ ਕਰ ਸਕਣ। 

ਫੇਸਬੁੱਕ ਇਸ ਲਈ ਯੂਨੀਵਰਸਿਟੀ ਆਫ ਕੈਲੀਫੋਰਨੀਆ, ਸੈਨ ਫ੍ਰਾਂਸਿਸਕੋ (UCSF) ’ਚ ਰਿਸਰਚਰਾਂ ਦੀ ਇਕ ਟੀਮ ਨੂੰ ਸਪੋਰਟ ਕਰ ਰਹੀ ਹੈ। ਇਹ ਟੀਮ ਨਿਊਰੋਲਾਜਿਕਲ ਡੈਮੇਜ ਦੀ ਮਦਦ ਨਾਲ ਬੋਲਣ ’ਚ ਅਸਮਰਥ ਲੋਕਾਂ ਦੀ ਮਦਦ ਕਰ ਰਹੀ ਹੈ, ਜਿਸ ਨਾਲ ਉਹ ਬ੍ਰੇਨ ਐਕਟੀਵਿਟੀ ਨੂੰ ਪੜ ਕੇ ਰੀਅਲ ਟਾਈਮ ’ਚ ਇਸ ਨੂੰ ਸਪੀਚ ’ਚ ਬਦਲ ਸਕਣ। ਫੇਸਬੁੱਕ ਮੰਗਲਵਾਰ ਨੂੰ ਕਿਹਾ ਕਿ ‘ਨੇਚਰ ਕਮਿਊਨੀਕੇਸ਼ਨ ਜਨਰਲ ’ਚ ਪਬਲਿਸ਼ ਇਕ ਪੇਪਰ ਦੇ ਯੂ.ਸੀ.ਐੱਸ.ਐੱਫ. ਦੀ ਟੀਮ ਨੇ ਸ਼ੇਅਰ ਕੀਤਾ ਹੈ ਕਿ ਅਸੀਂ ਏ.ਆਰ. ਗਲਾਸਿਸ ਲਈ ਛੋਟੇ ਬ੍ਰੇਨ ਕੰਪਿਊਟਰ ਇੰਟਰਫੇਸ ਦੇ ਕਿੰਨੇ ਕਰੀਬ ਹਾਂ ਅਤੇ ਅੱਗੇ ਕਿੰਨਾ ਕੰਮ ਬਚਿਆ ਹੈ। 

ਬਿਨਾਂ ਡਿਵਾਈਸ ਵਲ ਦੇਖੇ ਹੋਵੇਗੀ ਟਾਈਪਿੰਗ
ਰਿਸਰਚਰਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਐਲਗੋਰਿਦਮ ਅਜੇ ਸਿਰਫ ਕੁਝ ਸ਼ਬਦਾਂ ਅਤੇ ਵਾਕਾਂ ਨੂੰ ਹੀ ਪਛਾਣ ਸਕਦਾ ਹੈ ਪਰ ਆਉਣ ਵਾਲੇ ਸਮੇਂ ’ਚ ਟ੍ਰਾਂਸਲੇਸ਼ਨ ’ਤੇ ਫੋਕਸ ਕਰਦੇ ਹੋਏ ਵੱਡਾ ਸ਼ਬਦਕੋਸ਼ ਤਿਆਰ ਕੀਤਾ ਜਾਵੇਗਾ, ਜਿਸ ਨਾਲ ਗਲਤੀ ਦੀ ਗੁੰਜਾਇਸ਼ ਨੂੰ ਘੱਟ ਕੀਤਾ ਜਾ ਸਕੇ। ਫੇਸਬੁੱਕ ਨੇ ਲਿਖਿਆ ਹੈ ਕਿ ਏ.ਆਰ. ਦਾ ਮਕਸਦ ਦੁਨੀਆ ਭਰ ਦੇ ਲੋਕਾਂ ਨਾਲ ਆਸਾਨੀ ਨਾਲ ਜੁੜਨਾ ਅਤੇ ਉਨ੍ਹਾਂ ਨੂੰ ਆਪਸ ’ਚ ਜੋੜਨਾ ਹੈ। ਅਜਿਹੇ ’ਚ ਬਿਨਾਂ ਫੋਨ ਦੀ ਸਕਰੀਨ ’ਤੇ ਦੇਖੇ ਜਾਂ ਲੈਪਟਾਪ ਆਨ ਕੀਤੇ ਹੀ, ਯੂਜ਼ਰਜ਼ ਆਈ-ਕਾਨਟੈਕਟ ਬਣਾਈ ਰੱਖਣ ਦੇ ਨਾਲ-ਨਾਲ ਜ਼ਰੂਰੀ ਜਾਣਕਾਰੀ ਅਤੇ ਗੱਲਾਂ ਡਿਵਾਈਸ ’ਤੇ ਟਾਈਪ ਜਾਂ ਸੇਵ ਕਰ ਸਕਣਗੇ 


Related News