ਇਨ੍ਹਾਂ ਕਾਰਣਾਂ ਕਰਕੇ ਜ਼ੂਮ ਐਪ ਤੋਂ ਬਿਹਤਰ ਹੈ ਫੇਸਬੁੱਕ ਮੈਸੇਂਜਰ ਰੂਮ ਵੀਡੀਓ ਕਾਲਿੰਗ ਐਪ

04/27/2020 1:02:28 AM

ਗੈਜੇਟ ਡੈਸਕ-ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੇ ਯੂਜ਼ਰਸ ਲਈ ਵੀਡੀਓ ਕਾਨਫ੍ਰੈਂਸਿੰਗ ਐਪ ਮੈਸੇਂਜਰ ਰੂਮਸ ਨੂੰ ਪਿਛਲੇ ਦਿਨੀਂ ਹੀ ਲਾਂਚ ਕੀਤਾ ਹੈ। ਇਸ ਐਪ ਰਾਹੀਂ ਯੂਜ਼ਰਸ ਕੋਰੋਨਾਵਾਇਰਸ ਕਾਰਣ ਸੋਸ਼ਲ ਡਿਸਟੈਂਸਿੰਗ ਨੂੰ ਫਾਲੋਅ ਕਰ ਸਕਣਗੇ। ਇਸ ਪਲੇਟਫਾਰਮਸ ਨੂੰ ਕੰਪਨੀ ਨੇ ਤੇਜ਼ੀ ਨਾਲ ਲੋਕਪ੍ਰਸਿੱਧ ਹੋ ਰਹੀ ਜ਼ੂਮ ਐਪ ਨੂੰ ਚੁਣੌਤੀ ਦੇਣ ਲਈ ਲਾਂਚ ਕੀਤਾ ਹੈ। ਜ਼ੂਮ ਐਪ ਨੂੰ ਲੈ ਕੇ ਕਈ ਵਿਵਾਦ ਸਾਹਮਣੇ ਆ ਚੁੱਕੇ ਹਨ ਜਿਸ 'ਚ ਯੂਜ਼ਸ ਦੀ ਨਿੱਜੀ ਜਾਣਕਾਰੀਆਂ ਲੀਕ ਹੋਣ ਤੋਂ ਲੈ ਕੇ ਅਨਵਾਂਟੇਡ ਵੀਡੀਓ ਐਕਸੈੱਸ ਆਦਿ ਸ਼ਾਮਲ ਹਨ। ਇਸ ਐਪ ਨੂੰ ਪਿਛਲੇ ਹਫਤੇ ਹੀ ਗ੍ਰਹਿ ਮੰਤਰਾਲਾ ਨੇ ਅਨਸੁਰੱਖਿਅਤ ਦੱਸਿਆ ਸੀ ਅਤੇ ਇਸ ਦੇ ਇਸਤੇਮਾਲ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ। ਫੇਸਬੁੱਕ ਮੈਸੇਂਜਰ ਰੂਮਸ ਕੀ ਇਨ੍ਹਾਂ ਦਿਨੀਂ ਲੋਕਪ੍ਰਸਿੱਧ ਹੋ ਚੁੱਕੇ ਜ਼ੂਮ ਵੀਡੀਓ ਕਾਨਫ੍ਰੈਂਸਿੰਗ ਪਲੇਟਫਾਮਰਸ ਨੂੰ ਚੁਣੌਤੀ ਦੇ ਸਕਦੀ ਹੈ।

ਕਾਸਟ ਅਤੇ ਟਾਈਮ ਲਿਮਿਟ
ਦੋਵੇਂ ਹੀ ਐਪ ਫ੍ਰੀ ਵਰਜ਼ਨ 'ਚ ਉਪਲੱਬਧ ਹੈ। ਜ਼ੂਮ ਲਈ ਦੋ ਤਰ੍ਹਾਂ ਦੇ ਪ੍ਰੀਮੀਅਮ ਸਬਸਕਰੀਪਸ਼ਨ ਵੀ ਉਪਲੱਬਧ ਹਨ। ਉੱਥੇ, ਫੇਸਬੁੱਕ ਮੈਸੇਂਜਰ ਰੂਮ ਪੂਰੀ ਤਰ੍ਹਾਂ ਨਾਲ ਫ੍ਰੀ ਆਫ ਕਾਸਟ ਹੈ। ਇਸ 'ਚ ਤੁਸੀਂ ਬਿਨਾਂ ਕਿਸੇ ਟਾਈਮ ਲਿਮਿਟ ਦੇ ਲੋਕਾਂ ਨਾਲ ਕਨੈਕਟ ਕਰ ਸਕੋਗੇ। ਜ਼ੂਮ ਐਪ ਦੇ ਫ੍ਰੀ ਵਰਜ਼ਨ 'ਚ ਤੁਹਾਨੂੰ 40 ਮਿੰਟ ਦਾ ਟਾਈਮ ਲਿਮਿਟ ਮਿਲੇਗਾ। ਜੇਕਰ, ਤੁਸੀਂ ਜ਼ਿਆਦਾ ਦੇਰ ਤਕ ਕਨੈਕਟ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਲਈ ਸਬਸਕਰੀਪਸ਼ਨ ਲੈਣਾ ਪੈਂਦਾ ਹੈ।

ਪਾਰਟੀਸਿਪੈਂਟ ਦੀ ਲਿਮਿਟ
ਫੇਸਬੁੱਕ ਮੈਸੇਂਜਰ ਰੂਮਸ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਤੁਸੀਂ ਇਕੱਠੇ 50 ਲੋਕਾਂ ਨਾਲ ਕਨੈਕਟ ਹੋ ਸਕਦੇ ਹੋ। ਇਸ ਐਪ ਰਾਹੀਂ ਤੁਸੀਂ ਉਨ੍ਹਾਂ ਲੋਕਾਂ ਨਾਲ ਵੀ ਕਨੈਕਟ ਹੋ ਸਕੋਗੇ ਜਿਨ੍ਹਾਂ ਕੋਲ ਫੇਸਬੁੱਕ ਅਕਾਊਂਟ ਨਹੀਂ ਹਨ। ਉੱਥੇ ਜ਼ੂਮ ਦੇ ਬੇਸਿਕ ਪਰਸਨਲ ਮੀਟਿੰਗ ਪਲਾਨ 'ਚ ਤੁਸੀਂ ਇਕੋ ਵਾਰੀ 100 ਲੋਕਾਂ ਨਾਲ ਕਨੈਕਟ ਹੋ ਸਕੇਗਾ। ਉੱਥੇ, ਪ੍ਰੀਮੀਅਮ ਯੂਜ਼ਰਸ ਇਕੱਠੇ 500 ਲੋਕਾਂ ਨਾਲ ਕਨੈਕਟ ਹੋ ਸਕਦੇ ਹਨ।

ਮੀਟਿੰਗ ਸ਼ੇਅਰਿੰਗ
ਫੇਸਬੁੱਕ ਮੈਸੇਂਜਰ ਰੂਮਸ ਰਾਹੀਂ ਲੋਕਾਂ ਨਾਲ ਕਨੈਕਟ ਕਰਨਾ ਕਾਫੀ ਆਸਾਨ ਹੈ। ਤੁਸੀਂ ਇਸ ਦੇ ਮੈਸੇਂਜਰ ਰੂਮ ਦੇ ਇਨਵਾਈਟ ਨੂੰ ਕਿਸੇ ਵੀ ਨਿਊਜ਼ ਫੀਡ, ਗਰੁੱਪ ਜਾਂ ਈਵੈਂਟ ਰਾਹੀਂ ਸ਼ੇਅਰ ਕਰ ਸਕਦੇ ਹੋ। ਇਸ 'ਚ ਡਿਫਾਲਟ ਪ੍ਰਾਈਵੇਸੀ ਸੈਟਿੰਗਸ 'ਚ ਇਸ ਤਰ੍ਹਾਂ ਦਾ ਪ੍ਰੋਵਿਜ਼ਨ ਹੈ ਕਿ ਇਸ 'ਚ ਤੁਸੀਂ ਆਪਣੇ ਮੁਤਾਬਕ ਰੂਮ ਕ੍ਰਿਏਟ ਕਰ ਸਕੋਗੇ। ਉੱਥੇ, ਜ਼ੂਮ ਐਪ ਦੇ ਹਰ ਮੀਟਿੰਗ 'ਚ ਕਨੈਕਟ ਹੋਣ ਲਈ ਯੂਨੀਕ ਮੀਟਿੰਗ ਆਈ.ਟੀ. ਕ੍ਰਿਏਟ ਕਰਨੀ ਹੁੰਦੀ ਹੈ।


Karan Kumar

Content Editor

Related News