ਫੇਸਬੁੱਕ ਮੈਸੇਂਜਰ ਲਾਈਟ ’ਚ ਜੁੜੇ ਨਵੇਂ ਫੀਚਰਜ਼, ਮੇਜ਼ਦਾਰ ਹੋਵੇਗੀ ਚੈਟਿੰਗ

12/07/2018 11:09:16 AM

ਗੈਜੇਟ ਡੈਸਕ– ਫੇਸਬੁੱਕ ਨੇ ਆਪਣੀ ਮੈਸੇਂਜਰ ਐਪ ਦੇ ਲਾਈਟ ਵਰਜਨ ’ਚ ਬਦਲਾਅ ਕਰਦੇ ਹੋਏ ਕੁਝ ਨਵੇਂ ਫੀਚਰਜ਼ ਜੋੜੇ ਹਨ। ਇਸ ਤੋਂ ਪਹਿਲਾਂ ਇਹ ਫੀਚਰਜ਼ ਮੈਸੇਂਜਰ ਐਪ ’ਚ ਤਾਂ ਸ਼ਾਮਲ ਸਨ ਪਰ ਲਾਈਟ ਵਰਜਨ ’ਚ ਨਹੀਂ ਸਨ। ਹੁਣ ਇਹ ਫੀਚਰਜ਼ ਫੇਸਬੁੱਕ ਮੈਸੇਂਜਰ ਲਾਈਟ ’ਚ ਵੀ ਆ ਗਏ ਹਨ। ਇਨ੍ਹਾਂ ’ਚ ਐਨੀਮੇਟਿਡ GIFs ਅਤੇ ਕਸਟਮਾਈਜੇਸ਼ਨ ਫੀਚਰਜ਼ ਸ਼ਾਮਲ ਹਨ। 

ਕੀ ਹੈ ਫਰਕ
ਇਸ ਤੋਂ ਪਹਿਲਾਂ ਵੀ ਮੈਸੇਂਜਰ ਲਾਈਟ ’ਚ GIFs ਮਿਲਦੇ ਸਨ ਪਰ ਉਹ ਐਨੀਮੇਟਿਡ ਨਹੀਂ ਹੁੰਦੇ ਸਨ। ਹੁਣ ਯੂਜ਼ਰਜ਼ ਐਨੀਮੇਟਿਡ GIFs ਦਾ ਇਸਤੇਮਾਲ ਕਰ ਸਕਦੇ ਹਨ। ਇਨ੍ਹਾਂ GIFs ਨੂੰ ਇਸਤੇਮਾਲ ਕਰਨ ਦਾ ਤਰੀਕੇ ਫੇਸਬੁੱਕ ਦੇ ਪ੍ਰੋਡਕਟ ਮੈਨੇਜਰ ਨੇ ਆਪਣੇ ਇਕ ਬਲਾਗ ਪੋਸਟ ’ਚ ਦੱਸਿਆ ਹੈ। ਉਨ੍ਹਾਂ ਲਿਖਿਆ ਹੈ ਕਿ ਇਨ੍ਹਾਂ ਦੇ ਇਸਤੇਮਾਲ ਲਈ ਥਰਡ ਪਾਰਟੀ ਐਪ ਦਾ ਇਸਤੇਮਾਲ ਕਰਨਾ ਹੋਵੇਗਾ।

ਫੇਸਬੁੱਕ ਦੇ ਪ੍ਰੋਡਕਟ ਮੈਨੇਜਰ ਨੇ ਆਪਣੇ ਬਲਾਗ ਪੋਸਟ ’ਚ ਲਿਖਿਆ ਹੈ ਕਿ ਇਨ੍ਹਾਂ GIFs ਦਾ ਇਸਤੇਮਾਲ ਕਰਨ ਲਈ ਯੂਜ਼ਰਜ਼ ਨੂੰ ਸਭ ਤੋਂ ਪਹਿਲਾਂ ਗੂਗਲ ਕੀਬੋਰਡ ਵਰਗੇ ਥਰਡ ਪਾਰਟੀ ਕੀਬੋਰਡ ਨੂੰ ਓਪਨ ਕਰਨਾ ਹੋਵੇਗਾ। ਇਸ ਤੋਂ ਬਾਅਦ ਯੂਜ਼ਰਜ਼ ਨੂੰ ਲਾਈਬ੍ਰੇਰੀ ’ਚ GIFs ਸਰਚ ਕਰਨਾ ਹੋਵੇਗਾ ਅਤੇ ਇਸ ਤਰ੍ਹਾਂ ਉਹ ਆਪਣੇ ਪਸੰਦੀਦਾ ਐਨੀਮੇਟਿਡ GIFs ਨੂੰ ਦੋਸਤਾਂ ਨੂੰ ਭੇਜ ਸਕਦੇ ਹਨ। ਦਰਅਸਲ, ਫੇਸਬੁੱਕ ਸਮੇਂ-ਸਮੇਂ ’ਤੇ ਮੈਸੇਂਜਰ ਨੂੰ ਹੋਰ ਜ਼ਿਆਦਾ ਯੂਜ਼ਰ ਫਰੈਂਡਲੀ ਬਣਾਉਣ ਲਈ ਨਵੇਂ-ਨਵੇਂ ਫੀਚਰਜ਼ ਐਡ ਕਰਦਾ ਰਹਿੰਦਾ ਹੈ। ਹੁਣ ਮੈਸੇਂਜਰ ਲਾਈਟ ਇਸੇਤਮਾਲ ਕਰਨ ਵਾਲੇ ਵੀ ਇਨ੍ਹਾਂ GIFs ਇਮੇਜ ਰਾਹੀਂ ਆਪਣੀ ਚੈਟ ਨੂੰ ਹੋਰ ਮਜ਼ੇਦਾਰ ਬਣਾ ਸਕਦੇ ਹਨ। 


Related News