ਹੁਣ ਡਾਕਟਰ ਦੀ ਸਲਾਹ ਲਓ Facebook Messenger ''ਤੇ

Tuesday, May 03, 2016 - 02:09 PM (IST)

ਹੁਣ ਡਾਕਟਰ ਦੀ ਸਲਾਹ ਲਓ Facebook Messenger ''ਤੇ

ਜਲੰਧਰ : ਭਾਰਤ ''ਚ ਪਹਿਲਾ ਫੇਸਬੁਕ ਮੈਸੇਂਜਰ ਬੋਟ ਆ ਗਿਆ ਹੈ। ਸੋਸ਼ਲ ਮੀਡੀਆ ਜਾਇੰਟ ਨੇ ਪਿਛਲੇ ਮਹੀਨੇ ਡਿਵੈੱਲਪਰਾਂ ਲਈ  ਚੈਟ ਬੋਟਸ ਨੂੰ ਇੰਟ੍ਰੋਡਿਊਜ਼ ਕੀਤਾ ਸੀ। ਇਸ ਦੇ ਨਾਲ-ਨਾਲ ਆਨਲਾਈਨ ਡਾਕਟਰ ਕੰਸਲਟੇਸ਼ਨ ਪਲੈਟਫੋਰਮ ਵੀ ਇੰਟ੍ਰੋਡਿਊਜ਼ ਕੀਤਾ ਹੈ। ਇਸ ਦਾ ਨਾਂ ਹੈ ਲਾਈਬ੍ਰੇਟ ਬੋਟ। ਲਾਈਬ੍ਰੇਟ ਬੋਟ ਵੀ ਮੈਸੇਂਜਰ ''ਚ ਆਮ ਕਾਂਟੈਕਟ ਦੀ ਤਰ੍ਹਾਂ ਦੀ ਦਿਖੇਗਾ। 

 

ਇਸ ਦੇ ਜ਼ਰੀਏ ਲੋਕ ਸਿਹਤ ਨਾਲ ਸਬੰਧਿਤ ਸਲਾਹਾਂ ਲੈ ਸਕਦੇ ਹਨ ਤੇ ਇਸ ਨਾਲ ਲੋਕ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਲਈ ਅਪਡੇਟ ਰਹਿ ਸਕਦੇ ਹਨ। ਲਾਈਬ੍ਰੇਟ ਬੋਟ ਨੂੰ ਤੁਸੀਂ ਫ੍ਰੀ ''ਚ ਐਡ ਕਰ ਸਕਦੇ ਹੋ ਤੇ ਇਸ ਲਈ ਤੁਹਾਨੂੰ ਇਸ ਲਿੰਕ ''ਤੇ ਕਲਿਕ ਕਰਨਾ ਹੋਵੇਗਾ http://m.me/lybrate

 

ਇਸ ਤੋਂ ਇਲਾਵਾ ਲਾਈਬ੍ਰੇਟ ਬੋਟ ''ਚ ਬੈਲਥ ਕੁਇੱਜ਼ ਵੀ ਐਡ ਕੀਤਾ ਗਿਆ ਹੈ ਜਿਸ ਨਾਲ ਯੂਜ਼ਰ ਸਿਹਤ ਸਮੱਸਿਆਵਾਂ ਤੇ ਆਮ ਇੰਜਰੀਜ਼ ਪ੍ਰਤੀ ਸੁਚੇਤ ਰਹਿਣ। ਲਾਈਬ੍ਰੇਟ ਇਸ ਸਮਾਰਟਫੋਨ ਐਪ ਦੇ ਰੂਪ ''ਚ ਵੀ ਮੌਜੂਦ ਹੈ ਜਿਸ ''ਚ 1,00,000 ਡਾਕਟਰਾਂ ਨੂੰ ਜੋੜਿਆ ਗਿਆ ਹੈ, ਜਿਨ੍ਹਾਂ ''ਚੋਂ 50 ਸਪੈਸ਼ਲਿਸਟ ਭਾਰਤ ਤੋਂ ਹਨ।


Related News