Instagram ਦੇ 10 ਨਵੇਂ ਫੀਚਰਜ਼, ਮੈਸੇਂਜਰ ਤੋਂ ਇੰਸਟਾਗ੍ਰਾਮ ਯੂਜ਼ਰਸ ਨੂੰ ਕਰ ਸਕੋਗੇ ਰਿਪਲਾਈ

10/01/2020 6:36:07 PM

ਗੈਜੇਟ ਡੈਸਕ– ਅੱਜ-ਕੱਲ੍ਹ ਪੂਰੀ ਦੁਨੀਆ ਸੋਸ਼ਲ ਮੀਡੀਆ ’ਤੇ ਐਕਟਿਵ ਹੈ। ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿਟਰ ਤੋਂ ਲੈ ਕੇ ਹਰ ਪਲੇਟਫਾਰਮ ’ਤੇ ਲੋਕ ਰਹਿਣਾ ਚਾਹੁੰਦੇ ਹਨ। ਪਰ ਕਈ ਵਾਰ ਵੱਖ-ਵੱਖ ਐਪਸ ਨੂੰ ਇਸਤੇਮਾਲ ਕਰਨਾ ਜਾਂ ਉਨ੍ਹਾਂ ’ਤੇ ਐਕਟਿਵ ਰਹਿਣਾ ਮੁਸ਼ਕਲ ਹੁੰਦਾ ਹੈ। ਯੂਜ਼ਰਸ ਦੀ ਇਸੇ ਪਰੇਸ਼ਾਨੀ ਨੂੰ ਵੇਖਦੇ ਹੋਏ ਹੁਣ ਫੇਸਬੁੱਕ ਨੇ ਇੰਸਟਾਗ੍ਰਾਮ ’ਤੇ ਅਜਿਹੇ 10 ਨਵੇਂ ਫੀਚਰਜ਼ ਜੋੜੇ ਹਨ ਜੋ ਇਕ-ਦੂਜੇ ਨਾਲ ਕੁਨੈਕਟ ਹਨ। ਦਰਅਸਲ, ਫੇਸਬੁੱਕ ਕਾਫੀ ਸਮੇਂ ਤੋਂ ਇੰਸਟਾਗ੍ਰਾਮ ਅਤੇ ਮੈਸੇਂਜਰ ਨੂੰ ਲੈ ਕੇ ਕ੍ਰਾਸ ਪਲੇਟਫਾਰਮ ਮੈਸੇਜਿੰਗ ’ਤੇ ਕੰਮ ਕਰ ਰਹੀ ਹੈ। 

ਹੁਣ ਯੂਜ਼ਰਸ ਲਈ ਫੇਸਬੁੱਕ ਨੇ ਆਪਣੇ ਕ੍ਰਾਸ ਐਪ ਮੈਸੇਜਿੰਗ ਅਤੇ ਕਾਲਿੰਗ ਫੀਚਰ ਨੂੰ ਲਾਂਚ ਕੀਤਾ ਹੈ। ਇਸ ਨਾਲ ਯੂਜ਼ਰਸ ਨੂੰ ਕਾਫੀ ਆਸਾਨੀ ਹੋਵੇਗੀ। ਨਵੇਂ ਫੀਚਰਜ਼ ਤੋਂ ਬਾਅਦ ਤੁਸੀਂ ਇੰਸਟਾਗ੍ਰਾਮ ਅਤੇ ਮੈਸੇਂਜਰ ਤੋਂ ਇਕ-ਦੂਜੇ ਪਲੇਟਫਾਰਮ ’ਤੇ ਮੈਸੇਜ ਅਤੇ ਕਾਲਿੰਗ ਕਰ ਸਕਦੇ ਹਨ। 

ਇੰਸਟਾਗ੍ਰਾਮ ਅਤੇ ਮੈਸੇਂਜਰ ਦੇ 10 ਨਵੇਂ ਫੀਚਰਜ਼

1. ਸੈਲਫੀ ਸਟਿਕਰਸ- ਤੁਸੀਂ ਸੈਲਫੀ ਤੋਂ ਬੂਮਰੈਂਗ ਸਟਿਕਰਸ ਬਣਾ ਸਕਦੇ ਹੋ। ਜਿਸ ਨੂੰ ਤੁਸੀਂ ਆਪਣੇ ਕਾਨਟੈਕਟਸ ਨਾਲ ਕਨਵਰਸੇਸ਼ਨ ’ਚ ਭੇਜ ਸਕਦੇ ਹੋ।

2. ਕ੍ਰਾਸ ਪਲੇਟਫਾਰਮ ਮੈਸੇਜ- ਇਸ ਨਵੇਂ ਫੀਚਰ ਤੋਂ ਬਾਅਦ ਤੁਸੀਂ ਇੰਸਟਾਗ੍ਰਾਮ ਤੋਂ ਮੈਸੇਂਜਰ ਅਤੇ ਮੈਸੇਂਜਰ ਤੋਂ ਇੰਸਟਾਗ੍ਰਾਮ ’ਤੇ ਮੈਸੇਜ ਭੇਜ ਸਕਦੇ ਹੋ। ਇਸ ਨਾਲ ਯੂਜ਼ਰਸ ਨੂੰ ਆਸਾਨੀ ਹੋਵੇਗੀ। 

3. ਵਾਚ ਟੁਗੈਦਰ ਫੀਚਰ- ਇਸ ਨਾਲ ਤੁਸੀਂ ਫੇਸਬੁੱਕ ’ਤੇ ਇਕ-ਦੂਜੇ ਨਾਲ ਵੀਡੀਓ ਵੇਖ ਸਕਦੇ ਹੋ। ਯਾਨੀ ਵੀਡੀਓ ਕਾਲਿੰਗ ਦੇ ਸਮੇਂ ਤੁਸੀਂ ਕਿਸੇ ਦੇ ਨਾਲ ਮਿਲ ਕੇ ਵੀਡੀਓ ਵੇਖ ਸਕੋਗੇ। ਇਹ ਵੀਡੀਓ ਫੇਸਬੁੱਕ ਵਾਚ, ਰੀਲਸ, IGTV ਲਈ ਹੋਣਗੀਆਂ। 

4. ਫਾਰਵਰਡਿੰਗ- ਤੁਸੀਂ ਕਿਸੇ ਵੀ ਚੈਟ ਦੇ ਕੰਟੈਂਟ ਇਕੱਠੇ 5 ਲੋਕਾਂ ਜਾਂ ਗਰੁੱਪਾਂ ਨਾਲ ਸਾਂਝਾ ਕਰ ਸਕਦੇ ਹੋ। 

5. ਰਿਪਲਾਈ- ਇਸ ਫੀਚਰ ਨਾਲ ਤੁਸੀਂ ਚੈਟ ’ਚ ਖ਼ਾਸ ਮੈਸੇਜ ’ਤੇ ਜਾ ਕੇ ਰਿਪਲਾਈ ਕਰ ਸਕਦੇ ਹੋ। ਅਜੇ ਤਕ ਇਹ ਫੀਚਰ ਨਹੀਂ ਸੀ। 

6. ਐਨੀਮੇਟਿਡ ਮੈਸੇਜ ਇਫੈਕਟ- ਤੁਸੀਂ ਕਿਸੇ ਨੂੰ ਮੈਸੇਜ ਭੇਜਦੇ ਸਮੇਂ ਉਸ ਨੂੰ ਹੋਰ ਜ਼ਿਆਦਾ ਮੇਜ਼ੇਦਾਰ ਬਣਾ ਸਕਦੇ ਹੋ। ਤੁਸੀਂ ਮੈਸੇਜ ’ਚ ਵਿਜ਼ੁਅਲ ਇਫੈਕਟ ਪਾ ਸਕਦੇ ਹੋ।

7. ਵੈਨਿਸ਼ ਮੋਡ- ਵੈਨਿਸ਼ ਮੋਡ ’ਚ ਤੁਸੀਂ ਖ਼ੁਦ ਡਿਲੀਟ ਹੋਣ ਵਾਲੇ ਮੈਸੇਜ ਭੇਜ ਸਕਦੇ ਹੋ। ਚੈਟ ਸੀਨ ਹੋਣ ਤੋਂ ਬਾਅਦ ਇਹ ਮੈਸੇਜ ਡਿਲੀਟ ਹੋ ਜਾਣਗੇ। 

8. ਚੈਟ ਕਲਰਸ- ਤੁਸੀਂ ਚਾਹੋ ਤਾਂ ਆਪਣੀ ਚੈਟਸ ਨੂੰ ਕਲਰ ਗ੍ਰੇਡੀਐਂਟਸ ਨਾਲ ਪਰਸਨਲਾਈਜ਼ ਵੀ ਕਰ ਸਕਦੇ ਹੋ।

9. ਕਸਟਮ ਇਮੋਜੀ ਰਿਐਕਸ਼ੰਸ- ਤੁਸੀਂ ਆਪਣੀ ਤੁਰੰਤ ਰਿਐਕਟ ਕਰਨ ਲਈ ਆਪਣੀ ਪਸੰਦੀਦਾ ਇਮੋਜੀ ਨੂੰ ਸ਼ਾਰਟਕਟ ਤਿਆਰ ਕਰੇਕ ਵੀ ਰੱਖ ਸਕਦੇ ਹੋ। 

10 ਮੈਸੇਜ ਕੰਟਰੋਲਸ- ਇਸ ਫੀਚਰ ਨਾਲ ਤੁਸੀਂ ਤੈਅ ਕਰ ਸਕੋਗੇ ਕਿ ਤੁਹਾਨੂੰ ਕੌਣ ਮੈਸੇਜ ਭੇਜ ਸਕਦਾ ਹੈ ਅਤੇ ਕੌਣ ਨਹੀਂ। 

ਫੇਸਬੁੱਕ ਦਾ ਕਹਿਣਾ ਹੈ ਕਿ ਇਸ ਨਾਲ ਯੂਜ਼ਰਸ ਨੂੰ ਕਾਫੀ ਫਾਇਦਾ ਹੋਵੇਗਾ। ਹੁਣ ਯੂਜ਼ਰਸ ਪਹਿਲਾਂ ਦੀ ਤਰ੍ਹਾਂ ਸਿਰਫ ਇਕ ਚੈਟ ਨੂੰ ਨਹੀਂ, ਸਗੋਂ ਪੂਰੇ ਕਨਵਰਸੇਸ਼ਨ ਨੂੰ ਰਿਪੋਰਟ ਕਰ ਸਕਦੇ ਹਨ। ਇਸ ਨਾਲ ਯੂਜ਼ਰਸ ਨੂੰ ਪ੍ਰੋਐਕਟਿਵ ਰਿਸਪਾਂਸ ਮਿਲੇਗਾ। ਫਿਲਹਾਲ, ਇਹ ਨਵੇਂ ਫੀਚਰਜ਼ ਕੁਝ ਦੇਸ਼ਾਂ ਲਈ ਹੀ ਸ਼ੁਰੂ ਕੀਤੇ ਗਏ ਹਨ। ਬਾਅਦ ’ਚ ਇਨ੍ਹਾਂ ਅਪਡੇਟਸ ਨੂੰ ਸਾਰੇ ਯੂਜ਼ਰਸ ਲਈ ਸ਼ੁਰੂ ਕਰ ਦਿੱਤਾ ਜਾਵੇਗਾ।


Rakesh

Content Editor

Related News