ਫੇਸਬੁਕ ਗਰੁੱਪਸ ''ਚ ਵੀ ਐਡ ਕਰੇਗੀ ਐਡਜ਼
Tuesday, Oct 11, 2016 - 02:12 PM (IST)

ਜਲੰਧਰ : ਇਸ ਤੋਂ ਪਹਿਲਾਂ ਫੇਸਬੁਕ ਨੇ ਨਿਊਜ਼ ਫੀਡਜ਼ ''ਚ ਐਡਜ਼ ਨੂੰ ਇਕ ਨਵੇਂ ਤਰੀਕੇ ਨਾਲ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਫੇਸਬੁਕ ਐਡਜ਼ ਨੂੰ ਫੇਸਬੁਕ ਗਰੁੱਪਸ ''ਚ ਟੈਸਟ ਕਰ ਰਹੀ ਹੈ। ਫੇਸਬੁਕ ਨੇ ਟੈੱਕ ਕ੍ਰੰਚ ਨੂੰ ਦਿੱਤੇ ਬਿਆਨ ''ਚ ਦੱਸਿਆ ਕਿ ਉਨ੍ਹਾਂ ਨੇ ਇਸ ਫੀਚਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਫੇਸਬੁਕ ਨੇ ਟੈਸਟਿੰਗ ਦੇ ਤੌਰ ''ਤੇ ਫੇਸਬੁਕ ਗਰੁੱਪਸ ''ਚ ਐਡਸ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਕੰਪਨੀ ਨੇ ਆਸਟ੍ਰੇਲੀਆ, ਕੈਨੇਡਾ, ਆਇਰਲੈਂਡ ਤੇ ਨਿਊਜ਼ੀਲੈਂਡ ''ਚ ਗਰੁੱਪਸ ''ਚ ਟ੍ਰਾਇਲ ਟੈਸਟਿੰਗ ਮੋਬਾਇਲ ਕੇ ਡੈਸਕਟਾਪ ਵਰਜ਼ਨਜ਼ ''ਚ ਸ਼ੁਰੂ ਕਰ ਦਿੱਤੀ ਹੈ। ਐਡਜ਼ ਦਾ ਫਾਰਮੈਟ ਉਹ ਹੀ ਰਹੇਗਾ ਜੋ ਨਿਊਜ਼ ਫੀਡ ''ਚ ਹੈ। ਇਹ ਐਡਜ਼ ਗਰੁੱਪਸ ਦੇ ਟਾਪਿਕਸ ਉਤੇ ਨਿਰਭਰ ਕਰਨਗੀਆਂ।