Facebook ਤਿਅਰ ਕਰ ਰਿਹਾ ਹੈ ਤੁਹਾਡਾ ਸਹਿਯੋਗੀ ਆਇਰਨ ਮੈਨ Jarvis
Sunday, Apr 16, 2017 - 12:16 PM (IST)

ਜਲੰਧਰ-ਕਿੰਨ੍ਹਾਂ ਚੰਗਾ ਹੁੰਦਾ ਹੈ ਕਿ ਤੁਸੀਂ ਆਪਣੇ ਫੋਨ ਤੋਂ ਕੁਝ ਕਿਹਾ ਅਤੇ ਉਹ ਤੁਹਾਡੇ ਆਦੇਸ਼ ਦਾ ਪਾਲਣ ਕਰੇ। Facebook ਇਕ ਅਜਿਹਾ ਹੀ ਪ੍ਰੋਗਰਾਮ ਬਣਾ ਰਿਹਾ ਹੈ। Facebook M ਦੇ ਨਾਮ ਤੋਂ ਇਹ ਸੁਵਿਧਾ ਮੈਸੰਜ਼ਰ ਐਪ ਤੋਂ ਹੀ ਮਿਲੇਗੀ। Facebook ਦੇ CEO Mark Zuckerberg ਦੁਆਰਾ 2016 ''ਚ ਆਰਟੀਫਿਸ਼ੀਅਲ ਇੰਟੈਲੀਜੈਸ (ਏ. ਆਈ.) ''ਤੇ ਆਧਾਰਿਤ ਪ੍ਰੋਗਰਾਮ Jarvis ਤਿਆਰ ਕੀਤਾ ਸੀ।
ਇਸ ਦੀ ਮਦਦ ''ਚ ਜੁਕਰਬਰਗ ਆਪਣੇ ਘਰ ਦੇ ਸਾਰੇ ਕੰਮ ਸਿਰਫ ਬੋਲ ਕੇ ਕਰਦੇ ਹਨ। Jarvis ਉਨ੍ਹਾਂ ਦੀਆਂ ਗੱਲਾਂ ਨੂੰ ਸਮਝਣ ਤੋਂ ਬਾਅਦ ਕੰਮ ਨੂੰ ਅੰਜਾਮ ਦਿੰਦਾ ਹੈ। Facebook M ਦੁਆਰਾ ਕੰਪਨੀ ਹੁਣ ਇਸੇ ਨਾਲ ਮਿਲਦੀ-ਜੁਲਦੀ ਸੁਵਿਧਾ ਹਰ ਯੂਜ਼ਰਸ ਨੂੰ ਦੇਣ ਦੀ ਤਿਆਰੀ ਕਰ ਰਿਹਾ ਹੈ।
Facebook M ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ ਕਿ ਇਹ ਯੂਜ਼ਰਸ ਦੀਆਂ ਕੁਝ ਜਟਿਲ ਗੱਲਾਂ ਨੂੰ ਸਮਝ ਸਕੇਗਾ। ਇਸ ਨੂੰ ਤੁਸੀਂ ਆਦੇਸ਼ ਦੇ ਕੇ ਕੇਵਲ ਆਪਣੇ ਫੋਨ ''ਚ ਡਾਟਾ ਦੀ ਤਲਾਸ਼ ਕਰਨ ਲਈ ਸਮੱਰਥ ਹੋਵੋਗੇ, ਬਲਕਿ ਤੁਹਾਡੇ ਕਹਿਣ ''ਤੇ ਇਹ ਫਿਲਮ ਦੀ ਟਿਕਟ ਵੀ ਬੁਕ ਕਰ ਸਕੇਗਾ। ਕੰਪਨੀ ਨੇ 2015 ''ਚ ਕੁਝ ਯੂਜ਼ਰਸ ਨੂੰ Facebook M ਮੁਹੱਈਆ ਵੀ ਕਰਵਾਇਆ ਸੀ।
ਕੰਪਨੀ ਨੇ ਕਿਹਾ ਹੈ ਕਿ ਪਰਿਯੋਜਨਾ ਨੂੰ ਸਫਲ ਕੀਤਾ ਜਾ ਸਕਦਾ ਹੈ। ਹਾਂਲਾਕਿ ਸਾਰਿਆਂ ਤੱਕ ਇਸ ਦੀ ਪਹੁੰਚ ਹੋਣ ''ਤੇ ਬਹੁਤ ਸਮਾਂ ਲੱਗੇਗਾ। Facebook ਦੇ 1.2 ਅਰਬ ''ਚ ਜਿਆਦਾ ਯੂਜ਼ਰਸ ਦੇ ਲਈ ਇਸ ਨੂੰ ਮੁਹੱਈਆ ਕਰਵਾਉਣ ਲਈ ਖਰਚੀਲੀ ਪਰਿਯੋਜਨਾ ਹੈ।