Facebook ਸਿਰਫ ਅਮੀਰਾਂ ਦੇ ਇਸਤੇਮਾਲ ਲਈ ਨਹੀਂ : Mark Zuckerberg
Thursday, Apr 20, 2017 - 11:27 AM (IST)

ਜਲੰਧਰ-ਸ਼ੋਸ਼ਲ ਮੀਡੀਆ ਕੰਪਨੀ ''Facebook'' ਦੇ ਸੰਥਾਪਕ Mark Zuckerberg ਦੁਆਰਾ ਗੱਲਬਾਤ ਰਾਹੀਂ ਦੱਸਿਆ ਗਿਆ ਹੈ ਕਿ Facebookਸਿਰਫ ਅਮੀਰਾਂ ਲੋਕਾਂ ਦੇ ਲਈ ਨਹੀਂ ਬਲਕਿ ਹਰ ਵਰਗ ਦੇ ਲੋਕਾਂ ਦੇ ਲਈ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ Mark Zuckerberg ਨੇ ਇਹ ਗੱਲ Facebookਦੇ ਸਾਲਾਨਾ ਐੱਫ 8 ਡਿਵੈਲਪਰ ਕਾਨਫੰਰਸ ਦੇ ਦੌਰਾਨ ਕਿਹਾ ਗਿਆ ਹੈ।
Mark Zuckerberg ਦੇ ਇਸ ਬਿਆਨ ਨੂੰ ਸ਼ੋਸ਼ਲ ਮੀਡੀਆ ਕੰਪਨੀ '' ਸਨੈਪਚੈਟ'' ਦੇ ਮੁੱਖ ਕਾਰਜਕਾਰੀ ਅਧਿਕਾਰੀ Evan Spiegel ਦੇ ਭਾਰਤ ਨੂੰ ''ਗਰੀਬ ਦੇਸ਼'' ਕਹਿਣ ਵਾਲੇ ਬਿਆਨ ਦੀ ਪ੍ਰਤੀਕਿਰਿਆ ਦੇ ਰੂਪ ''ਚ ਦੇਖਿਆ ਜਾ ਰਿਹਾ ਹੈ।
ਤਕਨਾਲੋਜੀ ਦੀ ਵੈੱਬਸਾਈਟ ''Tech crunch'' ਦੇ Mark Zuckerberg ਦੇ ਹਵਾਲੇ ''ਚ ਕਿਹਾ ਹੈ ਕਿ ਜਿਸ ਤਰ੍ਹਾਂ ਅਸੀਂ ਸਮਾਜ ਦੇ ਹਰ ਵਰਗ ਨੂੰ ਸੇਵਾ ਪ੍ਰਦਾਨ ਕਰਨ ਦੇ ਲਈ ਕਰਦੇ ਹੈ। ਉਹ ਵੀ ਸਿਰਫ ਸਮਾਜ ਦੇ ਉੱਚ ਸ਼ੈਕਸ਼ਨ ਦੇ ਲਈ ਨਹੀਂ ਹੈ। ਅਸੀਂ ਬਹੁਤ ਚੀਜ਼ਾਂ ਧਿਆਨ ''ਚ ਰੱਖਦੇ ਹਾਂ ਜਿਵੇ ਉਦਾਹਰਣ ਦੇ ਤੌਰ ''ਤੇ ਫੇਸਬੁਕ ਲਾਈਟ ਨੂੰ ਇੰਟਰਨੈਟ ਦੀ ਸਲੋ ਸਪੀਡ ਵਾਲੇ ਦੇਸ਼ਾਂ ਦੇ ਲਈ ਬਣਾਇਆ ਗਿਆ ਹੈ ਅਤੇ ਇਹ ਸਾਲ ਦੇ ਅੰਦਰ ਇਹ 20 ਕਰੋੜ ਲੋਕਾਂ ਤੱਕ ਪਹੁੰਚ ਚੁੱਕਿਆ ਹੈ।''''
ਅਮਰੀਕੀ ਸਮਾਚਾਰ ਵੈੱਬਸਾਈਟ ''ਵੈਰਾਇਟੀ'' ਦੇ ਸਨੈਪਚੈਟ ਪੂਰਵ ਕਰਮਚਾਰੀ Anthony Pampliano ਨੇ ਪਿਛਲੇ ਹਫਤੇ ਕਿਹਾ ਸੀ ਕਿ Spiegel ਨੇ ਸਤੰਬਰ 2015 ''ਚ ਉਨ੍ਹਾਂ ਨੂੰ ਕਿਹਾ ਸੀ ਕਿ '' ਐਪ ਸਿਰਫ ਅਮੀਰ ਲੋਕਾਂ ਦੇ ਲਈ ਹੁੰਦੇ ਹੈ। ਮੈਂ ਭਾਰਤ ਅਤੇ ਸਪੇਨ ਵਰਗੇ ਗਰੀਬ ਦੇਸ਼ਾਂ ''ਚ ਆਪਣਾ ਕਾਰੋਬਾਰ ਨਹੀਂ ਫੈਲਾਉਣਾ ਚਾਹੁੰਦਾ।''
ਭਾਰਤ ''ਚ Spiegel ਦੇ ਇਸ ਬਿਆਨ ਨੂੰ ਲੈ ਕੇ ਕਾਫੀ ਆਲੋਚਨਾਤਮਕ ਪ੍ਰਤੀਕਿਰਿਆ ਹੋਈ ਅਤੇ ਲੋਕਾਂ ਨੇ ਸ਼ੋਸ਼ਲ ਮੀਡੀਆ ''ਤੇ ਗੁੱਸਾ ਦਿਖਾਇਆ ਸੀ। ਸ਼ੋਸ਼ਲ ਮੀਡੀਆ ''ਤੇ ਚਾਰੇ ਪਾਸੇ ਤੋਂ ਹੋਈ ਆਲੋਚਨਾਵਾ ਦਾ ਅਸਰ ਸਨੈਪਚੈਟ ਦੀ ਰੇਟਿੰਗ ''ਤੇ ਵੀ ਦੇਖਣ ਨੂੰ ਮਿਲਿਆ ਅਤੇ ਇਹ ਪੰਜ ਸਟਾਰ ਤੋਂ ਘੱਟ ਕੇ ਇਕ ਸਟਾਰ ਰਹਿ ਗਈ ਹੈ।