ਫੇਸਬੁਕ ਸ਼ੁਰੂ ਕਰਨ ਜਾ ਰਹੀ ਹੈ ਆਫਲਾਈਨ ਵੀਡੀਓ ਆਪਸ਼ਨ ਦੀ ਟੈਸਟਿੰਗ

Thursday, Jul 07, 2016 - 02:39 PM (IST)

ਫੇਸਬੁਕ ਸ਼ੁਰੂ ਕਰਨ ਜਾ ਰਹੀ ਹੈ ਆਫਲਾਈਨ ਵੀਡੀਓ ਆਪਸ਼ਨ ਦੀ ਟੈਸਟਿੰਗ
ਜਲੰਧਰ- ਫੇਸਬੁਕ ਵੱਲੋਂ ਲਾਈਵ ਵੀਡੀਓ ਸਟ੍ਰੀਮਿੰਗ ਵਰਗੇ ਫੀਚਰਸ ਐਡ ਕਰਨ ਤੋਂ ਬਾਅਦ ਹੁਣ ਆਫਲਾਈਨ ਵੀਡੀਓਜ਼ ਡਾਊਨਲੋਡ ਕਰਨ ਲਈ ਟੈਸਟਿੰਗ ਕਰਨ ਜਾ ਰਹੀ ਹੈ। ਫੇਸਬੁਕ ਵੱਲੋਂ ਇਸ ਟੈਸਟਿੰਗ ਨੂੰ 11 ਜੁਲਾਈ ਤੋਂ ਸ਼ੁਰੂ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਫੇਸਬੁਕ ਵੱਲੋਂ ਕੁੱਝ ਮੀਡੀਆ ਪਾਰਟਨਰਜ਼ ਨੂੰ ਈ-ਮੇਲਜ਼ ਭੇਜੀਆਂ ਗਈਆਂ ਜਿਸ ''ਚ 11 ਜੁਲਾਈ ਨੂੰ ਨਵੇਂ ਫੀਚਰ ਦੀ ਟੈਸਟਿੰਗ ਬਾਰੇ ਗੱਲ ਕੀਤੀ ਗਈ ਹੈ ਅਤੇ ਇਹ ਆਫਲਾਈਨ ਵੀਡੀਓ ਡਾਊਨਲੋਡ ਦੀ ਆਪਸ਼ਨ ਸਿਰਫ ਫੇਸਬੁਕ ਐਪ ਲਈ ਹੀ ਉਪਲੱਬਧ ਕੀਤੀ ਜਾਵੇਗੀ। ਫੇਸਬੁਕ ਦੇ ਇਸ ਫੀਚਰ ਨਾਲ ਯੂਜ਼ਰਜ਼ ਵੀਡੀਓਜ਼ ਨੂੰ ਬਾਅਦ ''ਚ ਦੇਖਣ ਲਈ ਡਾਊਨਲੋਡ ਜਾਂ ਸੇਵ ਕਰ ਸਕਣਗੇ। ਫੇਸਬੁਕ ਅਨੁਸਾਰ ਇਸ ਵੀਡੀਓ ਡਾਊਨਲੋਡ ਸਰਵਿਸ ਨੂੰ ਕੁੱਝ ਦੇਸ਼ਾਂ ਲਈ ਹੀ ਲਾਗੂ ਕੀਤਾ ਜਾਵੇਗਾ। ਯੂਜ਼ਰਜ਼ ਆਪਣੀ ਮਰਜ਼ੀ ਨਾਲ ਇਸ ਆਪਸ਼ਨ ਨੂੰ ਬੰਦ ਵੀ ਕਰ ਸਕਣਗੇ। 
 
ਯੂਜ਼ਰਜ਼ ਵਾਈ-ਫਾਈ ਦੀ ਵਰਤੋਂ ਨਾਲ ਫੇਸਬੁਕ ''ਤੇ ਹੋਰਨਾਂ ਵੱਲੋਂ ਪੋਸਟ ਕੀਤੀਆਂ ਗਈਆਂ ਵੀਡੀਓਜ਼ ਨੂੰ ਡਾਊਨਲੋਡ ਕਰ ਕੇ ਸੇਵ ਕਰ ਸਕਣਗੇ ਅਤੇ ਇਨ੍ਹਾਂ ਵੀਡੀਓਜ਼ ਨੂੰ ਦੁਬਾਰਾ ਫੇਸਬੁਕ ਪੇਜ਼ ''ਤੇ ਹੀ ਆਨਲਾਈਨ ਜਾਂ ਆਫਲਾਈਨ ਦੇਖ ਸਕਣਗੇ। ਫੇਸਬੁਕ ਦੀ ਇਕ ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ ਭਾਰਤੀ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਇਹ ਆਮ ਸੁਣਨ ਨੂੰ ਮਿਲਦਾ ਹੈ ਕਿ ਮੋਬਾਇਲ ਡਾਟਾ ਅਤੇ ਇੰਟਨੈੱਟ ਕੁਨੈਕਟੀਵਿਟੀ ਸੀਮਿਤ ਮਾਤਰਾ ''ਚ ਹੀ ਦਿੱਤੀ ਜਾਂਦੀ ਹੈ ਜਿਸ ਨਾਲ ਲੋਕਾਂ ਵੱਲੋਂ ਵੀਡੀਓ ਡਾਊਨਲੋਡਿੰਗ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਗੱਲ ਵੱਲ ਧਿਆਨ ਦਿੰਦੇ ਹੋਏ ਕੰਪਨੀ ਇਕ ਆਪਸ਼ਨ ਨੂੰ ਟੈਸਟ ਕਰਨ ਜਾ ਰਹੀ ਹੈ ਜਿਸ ਨਾਲ ਲੋਕ ਵੀਡੀਓ ਨੂੰ ਆਫਲਾਈਨ ਕਿਸੇ ਵੀ ਸਮੇਂ ਦੇਖ ਸਕਣਗੇ।

Related News