ਫੇਸਬੁੱਕ ਨੇ ਭਾਰਤੀ ਯੂਜ਼ਰਜ਼ ਲਈ ਪੇਸ਼ ਕੀਤਾ ਨਵਾਂ ਪੇਜ

Saturday, Oct 09, 2021 - 12:03 PM (IST)

ਗੈਜੇਟ ਡੈਸਕ– ਫੇਸਬੁੱਕ ਨੇ ਦੇਸ਼ ’ਚ ਇਕ ਨਵਾਂ ਪੇਜ ਡਿਜ਼ਾਇਨ ਸ਼ੁਰੂ ਕਰਨ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਜੋ ਜਨਤਕ ਸ਼ਖਸੀਅਤਾਂ ਅਤੇ ਰਚਨਾਕਾਰਾਂ ਲਈ ਭਾਈਚਾਰਾ ਬਣਾਉਣ ਅਤੇ ਆਪਣੇ ਵਪਾਰਕ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਆਸਾਨ ਬਣਾ ਦੇਵੇਗਾ। ਨਵੇਂ ਪੇਜ ਡਿਜ਼ਾਇਨ ’ਚ ਅਜਿਹੀ ਲੇਅ-ਆਊਟ ਸ਼ਾਮਲ ਹੈ, ਜਿਸ ਵਿਚ ਇਕ ਵਿਅਕਤੀਗਤ ਅਤੇ ਪ੍ਰੋਫਾਈਲ ਅਤੇ ਜਨਤਕ ਪੇਜ ਵਿਚਾਲੇ ਤਾਲਮੇਲ ਬਿਠਾਉਣਾ ਆਸਾਨ ਹੋ ਜਾਂਦਾ ਹੈ। 

ਫੇਸਬੁੱਕ ਨੇ ਇਕ ਬਿਆਨ ’ਚ ਕਿਹਾ ਕਿ ਪਹਿਲੀ ਵਾਰ ਪੇਜ ਲਈ ਇਕ ਸਮਰਪਿਤ ਨਿਊਜ਼ ਫੀਡ ਵੀ ਹੋਵੇਗਾ ਜੋ ਖੋਜ ’ਚ ਮਦਦ ਕਰਨ ਅਤੇ ਗੱਲਬਾਤ ’ਚ ਸਾਮਲ ਹੋਣ ਦੇ ਨਵੇਂ ਤਰੀਕੇ ਲਿਆਏਗਾ। ਬਿਆਨ ’ਚ ਕਿਹਾ ਗਿਆ ਹੈ ਕਿ ਇਸ ਨਾਲ ਰੁਝਾਨਾਂ ਦਾ ਪਾਲਨ ਕਰਨਾ, ਸਾਥੀਆਂ ਨਾਲ ਗੱਲਬਾਤ ਕਰਨਾ ਅਤੇ ਪ੍ਰਸ਼ੰਸਕਾਂ ਨਾਲ ਜੁੜਨਾ ਆਸਾਨ ਹੋ ਜਾਵੇਗਾ। ਸਮਰਪਿਤ ਨਿਊਜ਼ ਫੀਡ ਹੋਰ ਜਨਤਕ ਸ਼ਖਸੀਅਤਾਂ, ਪੇਜ, ਗਰੁੱਪਾਂ ਅਤੇ ਟ੍ਰੈਂਡਿੰਗ ਸਾਮੱਗਰੀ ਵਰਗੇ ਨਵੇਂ ਕੁਨੈਕਸ਼ਨ ਦਾ ਵੀ ਸੁਝਾਅ ਦੇਵੇਗਾ। 


Rakesh

Content Editor

Related News