ਫੇਸਬੁੱਕ ਨੇ ਮਾਰੀ ਲੰਬੀ ਛਾਲ, ਦਿੱਤੀ ਗੂਗਲ ਨੂੰ ਟੱਕਰ
Thursday, Jan 28, 2016 - 04:09 PM (IST)
ਸਾਨ ਫ੍ਰਾਂਸਿਸਕੋ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਹੌਲੀ-ਹੌਲੀ ਜ਼ੋਰਦਾਰ ਤਰੀਕੇ ਨਾਲ ਵਾਧਾ ਦਰਜ ਕਰ ਰਹੀ ਹੈ ਅਤੇ ਹੁਣ ਉਹ ਇੰਟਰਨੈੱਟ ਖੇਤਰ ਦੀ ਸਭ ਤੋਂ ਸ਼ਕਤੀਸ਼ਾਲੀ ਕੰਪਨੀ ਗੂਗਲ ਨੂੰ ਚੁਣੌਤੀ ਦੇਣ ਦੀ ਬਿਹਤਰ ਸਥਿਤੀ ''ਚ ਹੈ। ਫੇਸਬੁੱਕ ਦੀ ਬੁੱਧਵਾਰ ਨੂੰ ਜਾਰੀ ਚੌਥੀ ਤਿਮਾਹੀ ਦੀ ਰਿਪੋਰਟ ''ਚ ਕੰਪਨੀ ਨੇ ਲੰਬੀ ਛਾਲ ਮਾਰੀ ਹੈ।
ਫੇਸਬੁੱਕ ਦੀ ਤਿਮਾਹੀ ਆਮਦਨ ਪੰਜ ਅਰਬ ਡਾਲਰ ਨੂੰ ਪਾਰ ਕਰ ਗਈ ਜੋ ਇੰਟਰਨੈੱਟ ਖੇਤਰ ਦੇ ਪੂਰੇ ਸਾਲ ''ਚ ਦਰਜ ਆਮਦਨ ਤੋਂ ਜ਼ਿਆਦਾ ਹੈ। ਫੇਸਬੁੱਕ ਦਾ ਮੁਨਾਫਾ ਦੁਗਣੀ ਤੋਂ ਜ਼ਿਆਦਾ ਕੇ 1.56 ਅਰਬ ਡਾਲਰ ਹੋ ਗਈ ਹੈ ਜਦੋਂਕਿ ਕੰਪਨੀ ਨੇ ਵਿਸ਼ਵ ਦੇ ਦੂਰ ਦੇ ਖੇਤਰਾਂ ''ਚ ਇੰਟਰਨੈੱਟ ਪਹੁੰਚ ਵਧਾਉਣ ਅਤੇ ਮੋਬਾਇਲ ਵਿਗਿਆਪਨ ਨੈੱਟਵਰਕ ''ਤੇ ਕਾਫੀ ਖਰਚ ਕੀਤਾ ਹੈ।
ਤਿਮਾਹੀ ਨਤੀਜਾ ਆਉਣ ਤੋਂ ਬਾਅਦ ਫੇਸਬੁੱਕ ਦਾ ਸ਼ੇਅਰ 6.78 ਡਾਲਰ ਜਾਂ 7 ਫੀਸਦੀ ਚੱੜ੍ਹ ਕੇ 101.23 ਡਾਲਰ ਤੱਕ ਪਹੁੰਚ ਗਿਆ। ਹਾਲਾਂਕਿ ਆਮਦਨ ਦੇ ਲਿਹਾਜ ਨਾਲ ਗੂਗਲ, ਫੇਸਬੁੱਕ ਤੋਂ ਤਿੰਨ ਗੁਣਾ ਵੱਡੀ ਕੰਪਨੀ ਬਣੀ ਰਹੀ ਪਰ ਫੇਸਬੁੱਕ ਇਹ ਅੰਤਰਾਲ ਹੌਲੀ-ਹੌਲੀ ਪਟਰੀ ''ਤੇ ਆ ਰਹੀ ਹੈ ਕਿਉਂਕਿ ਕੰਪਨੀ ਆਪਣੀ ਲੋਕਪ੍ਰਿਅ ਸੋਸ਼ਲ ਨੈੱਟਵਰਕਿੰਗ ਐਪਲੀਕੇਸ਼ਨ ਰਾਹੀਂ ਜ਼ਿਆਦਾ ਮੋਬਾਇਲ ਵਿਗਿਆਪਨਾਂ ਦੀ ਵਿਕਰੀ ਕਰ ਰਿਹਾ ਹੈ।
ਸੋਸ਼ਲ ਨੈੱਟਵਰਕਿੰਗ, ਫੇਸਬੁੱਕ ਦਾ ਬੁਨਿਆਦੀ ਕਾਰੋਬਾਰ ਰਿਹਾ। ਪਿਛਲੇ ਸਾਲ ਦੀ ਆਖਰੀ ਤਿਮਾਹੀ ''ਚ ਕੰਪਨੀ ਦੇ ਗਾਹਕਾਂ ਦੀ ਗਿਣਤੀ ''ਚ 4.6 ਕਰੋੜ ਦਾ ਵਾਧਾ ਹੋਇਆ ਅਤੇ ਇਸ ਤਰ੍ਹਾਂ ਵੈਸ਼ਵਿਕ ਪੱਧਰ ''ਤੇ ਇਸ ਦੇ ਕੁੱਲ ਗਾਹਕਾਂ ਦੀ ਗਿਣਤੀ 1.59 ਅਰਬ ਰਹੀ।
