ਦੋਸਤ ਬਣਾਉਣ ’ਚ ਮਦਦ ਕਰਨਗੇ ਫੇਸਬੁੱਕ ਦੇ ਇਮੋਸ਼ਨਲ ਰੋਬੋਟ

6/1/2019 10:31:20 AM

ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਇਮੋਸ਼ਨਲੀ ਸੈਂਸਟਿਵ (ਭਾਵਨਾਤਮਕ ਰੂਪ ਨਾਲ ਸੰਵੇਦਨਸ਼ੀਲ) ਰੋਬੋਟਸ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਇਹ ਰੋਬੋਟਸ ਆਲੇ-ਦੁਆਲੇ ਦੀ ਦੁਨੀਆ ਦਾ ਜਾਇਜ਼ਾ ਲੈਣ ਦੇ ਨਾਲ ਚੀਜ਼ਾਂ ਅਤੇ ਲੋਕਾਂ ਦੀ ਪਛਾਣ ਕਰ ਸਕਣਗੇ। ਨਾਲ ਹੀ ਯੂਜ਼ਰਜ਼ ਨੂੰ ਦੋਸਤ ਬਣਾਉਣ ’ਚ ਮਦਦ ਕਰਨਗੇ। ਇਮੋਸ਼ਨਲ ਰੋਬੋਟਸ, ਆਨ-ਬੋਰਡ ਸੈਂਸਰਜ਼ ਦੀ ਮਦਦ ਨਾਲ ਲੋਕਾਂ ਨੂੰ ਪਛਾਨਣਗੇ। ਨਾਲ ਹੀ ਰੋਬੋਟਸ ਸੈਂਸਰਜ਼ ਦੀ ਮਦਦ ਨਾਲ ਲੋਕਾਂ ਦੀ ਭਾਵਨਾਤਮਕ ਸਥਿਤੀ ਦਾ ਪਤਾ ਲਗਾ ਸਕਣਗੇ ਅਤੇ ਉਹ ਕੀ ਕਹਿ ਰਹੇ ਹਨ, ਇਸ ਨੂੰ ਵੀ ਸੁਣ ਸਕਣਗੇ। ਇਸ ਗੱਲ ਦਾ ਖੁਲਾਸਾ ਫੇਸਬੁੱਕ ਦੀ ਪੇਟੈਂਟ ਫਾਈਲਿੰਗ ਤੋਂ ਹੋਇਆ ਹੈ। 

PunjabKesari

ਆਮ ਆਦਮੀ ਦੀ ਹਾਈਟ ਦੇ ਬਰਾਬਰ ਹੋਣਗੇ ਰੋਬੋਟਸ
ਇਮੋਸ਼ਨਲ ਰੋਬੋਟਸ, ਇਮੇਜ ਅਤੇ ਵੀਡੀਓ ਡਿਸਪਲੇਅ ਕਰਨ ਦੇ ਨਾਲ ਲੋਕਾਂ ਦੇ ਨਾਲ ਗੱਲ ਕਰ ਸਕਣਗੇ। ਇਹ ਰੋਬੋਟਸ ਯੂਜ਼ਰਜ਼ ਨੂੰ ਲੋਕਾਂ ਨਾਲ ਮਿਲਣ ਅਤੇ ਨਵੇਂ ਦੋਸਤ ਬਣਾਉਣ ’ਚ ਮਦਦ ਕਰਨਗੇ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਫੇਸਬੁੱਕ ਆਪਣੇ ਪੇਟੈਂਟ ਫਾਈਲਿੰਗ ’ਤੇ ਅਮਲ ਕਰੇਗੀ ਜਾਂ ਨਹੀਂ। ਸੋਸ਼ਲ ਰੋਬੋਟਸ ਦੇ ਕੰਸੈਪਟ ਦਾ ਪ੍ਰੋਫਾਈਲ ਯੂਰਪੀ ਪੇਟੈਂਟ ’ਚ ਸਾਹਮਣੇ ਆਇਆ ਹੈ, ਜਿਸ ਨੂੰ ਫੇਸਬੁੱਕ ਨੇ 16 ਮਈ 2019 ਨੂੰ ਫਾਈਲ ਕੀਤਾ ਹੈ। ਫੇਸਬੁੱਕ ਦਾ ਹਰ ਇਮੋਸ਼ਨਲ ਰੋਬੋਟਸ ਇਕ ਅਡਲਟ ਦੀ ਹਾਈਟ ਦੇ ਬਰਾਬਰ ਹੋਵੇਗਾ ਅਤੇ ਇਸ ਵਿਚ ਕੈਮਰੇ, ਦੂਜੇ ਸੈਂਸਰਜ਼ ਲੱਗੇ ਹੋਣਗੇ। ਇਨ੍ਹਾਂ ਦੀ ਮਦਦ ਨਾਲ ਰੋਬੋਟਸ ਲੋਕਾਂ ਦੇ ਚਿਹਰਿਆਂ ਨੂੰ ਸਕੈਨ ਕਰਨ ਦੇ ਨਾਲ ਉਨ੍ਹਾਂ ਦੀ ਬਾਡੀ ਲੈਂਗਵੇਜ ਨੂੰ ਸਮਝ ਸਕਣਗੇ। 

PunjabKesari

ਲੋਕਾਂ ਨਾਲ ਗੱਲ ਵੀ ਕਰ ਸਕੇਗਾ ਇਮੋਸ਼ਨਲ ਰੋਬੋਟਸ
ਰੋਬੋਟਸ ’ਚ ਲੱਗੇ ਸਪੀਕਰਜ਼ ਅਤੇ ਮਾਈਕ੍ਰੋਫੋਨ ਉਸ ਨੂੰ ਆਵਾਜ਼ ਸੁਣਨ ’ਚ ਮਦਦ ਕਰਨਗੇ। ਰੋਬੋਟਸ ਇਨ੍ਹਾਂ ਦੀ ਮਦਦ ਨਾਲ ਲੋਕਾਂ ਨਾਲ ਗੱਲ ਵੀ ਕਰ ਸਕਣਗੇ। ਜੇਕਰ ਇਨ੍ਹਾਂ ਰੋਬੋਟਸ ਨੂੰ ਫੇਸਬੁੱਕ ਦੇ ਪਲੇਟਫਾਰਮ ’ਤੇ ਇੰਟੀਗ੍ਰੇਟ ਕੀਤਾ ਜਾਂਦਾ ਹੈ ਤਾਂ ਮੈਂਬਰ ਇਨ੍ਹਾਂ  ਦਾ ਇਸਤੇਮਾਲ ਦੁਨੀਆ ਦੀ ਖੋਜ-ਪਰਖਕਰਨ ਅਤੇ ਲੋਕਾਂ ਨਾਲ ਗੱਲਬਾਤ ਕਰਨ ’ਚ ਪ੍ਰਾਕਸੀ ਦੇ ਰੂਪ ’ਚ ਕਰ ਸਕਣਗੇ। ਰੋਬੋਟਸ ਮਾਨਿਟਰ ਸਕਰੀਨ ਦਾ ਇਸਤੇਮਾਲ ਕਰਦੇ ਹੋਏ ਗੱਲਬਾਤ ਕਰਨ ਵਾਲੇ ਵਿਅਕਤੀ ਦੀ ਫੋਟੋ ਨੂੰ ਡਿਸਪਲੇਅ ਕਰ ਸਕਣਗੇ। ਡਿਜ਼ਾਈਨ ਪ੍ਰਪੋਜ਼ਲ ਤੋਂ ਸੰਕੇਤ ਮਿਲਦਾ ਹੈ ਕਿ ਰੋਬੋਟਸ ਕਈ ਤਰ੍ਹਾਂ ਦੇ ਕੰਮ ਕਰ ਸਕਣਗੇ ਅਤੇ ਇਨ੍ਹਾਂ ਨੂੰ ਦੂਜੇ ਡਿਵਾਈਸਿਜ਼ ਨਾਲ ਕੰਟਰੋਲ ਕੀਤਾ ਜਾ ਸਕੇਗਾ। 

ਇਨ੍ਹਾਂ ਰੋਬੋਟਸ ’ਚ ਪਹੀਏ ਵੀ ਲੱਗੇ ਹੋਣਗੇ, ਜਿਸ ਨਾਲ ਇਹ ਆਸਾਨੀ ਨਾਲ ਇੱਧਰ-ਉੱਧਰ ਘੁੰਮ ਸਕਣਗੇ। ਫੇਸਬੁੱਕ ਨੇ ਅਜਿਹੇ ਕਿਸੇ ਸੋਸ਼ਲ ਰੋਬੋਟਸ ਡਿਜ਼ਾਈਨ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ। ਫੇਸਬੁੱਕ ਦਾ ਕਹਿਣਾ ਹੈ ਕਿ ਪੇਟੈਂਟ ਜ਼ਰੂਰੀ ਨਹੀਂ ਹੈ ਕਿ ਇਹ ਫਿਊਚਰ ਪਲਾਨ ਦਾ ਕੋਈ ਸੰਕੇਤ ਹੋਵੇ।