ਫੇਸਬੁੱਕ ’ਤੇ ਲੱਗ ਸਕਦੈ 3.5 ਖਰਬ ਰੁਪਏ ਦਾ ਜੁਰਮਾਨਾ!

04/25/2019 5:17:57 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ’ਤੇ 5 ਬਿਲੀਅਨ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ। ਕਾਰਨ ਯੂਜ਼ਰਜ਼ ਦੀ ਪ੍ਰਾਈਵੇਸੀ ਨਾਲ ਜੁੜਿਆ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਫੇਸਬੁੱਕ ਯੂਜ਼ਰਜ਼ ਪ੍ਰਾਈਵੇਸੀ ਕਾਰਨ ਲਗਾਤਾਰ ਸਵਾਲਾਂ ਦੇ ਘੇਰੇ ’ਚ ਹੈ। ਫੇਸਬੁੱਕ ਨੂੰ ਉਮੀਦ ਹੈ ਕਿ ਫੇਡਰਲ ਟ੍ਰੇਡ ਕਮਿਸ਼ਨ (FTC) ਫੇਸਬੁੱਕ ਤੋਂ 5 ਬਿਲੀਅਨ ਡਾਲਰ ਤਕ ਦਾ ਜੁਰਮਾਨਾ ਵਸੂਲ ਕਰ ਸਕਦਾ ਹੈ। ਇਸ ਦਾ ਕਾਰਨ ਇਕ ਜਾਂਚ ਹੈ ਜੋ ਪੇਸਬੁੱਕ ਦੀ ਪ੍ਰਾਈਵੇਸੀ ਪਾਲਿਸੀ ਲਈ ਕੀਤੀ ਜਾ ਰਹੀ ਸੀ। 

ਜੇਕਰ ਫੇਸਬੁੱਕ ਤੋਂ 5 ਬਿਲੀਅਨ ਦਾ ਜੁਰਮਾਨਾ ਵਸੂਲਿਆ ਜਾਂਦਾ ਹੈ ਤਾਂ ਇਹ ਕੰਪਨੀ ਦੇ ਇਕ ਮਹੀਨੇ ਦੇ ਰੈਵੇਨਿਊ ਦੇ ਬਰਾਬਰ ਹੋਵੇਗਾ। ਹਾਲਾਂਕਿ, ਇਕ ਤੱਥ ਇਹ ਵੀ ਹੈ ਕਿ ਫੇਡਰਲ ਟ੍ਰੇਡ ਕਮਿਸ਼ਨ ਨੇ ਜੁਰਮਾਨਾ ਰਾਸ਼ੀ ਬਾਰੇ ਨਹੀਂ ਦੱਸਿਆ। ਇਹ 5 ਬਿਲੀਅਨ ਡਾਲਰ ਦਾ ਜੁਰਮਾਨਾ ਫੇਸਬੁੱਕ ਨੇ ਅੰਦਾਜ਼ਾ ਲਗਾਇਆ ਹੈ। ਕੰਪਨੀ ਨੇ FY 2019 ਦੀ ਫਿਨਾਂਸ਼ੀਅਲ ਅਰਨਿੰਗ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਇਹ ਗੱਲ ਕਹੀ ਗਈ ਹੈ। 

ਫੇਸਬੁੱਕ ਮੁਤਾਬਕ ਕੰਪਨੀ ਨੇ ਕਿਹਾ ਹੈ ਕਿ ਕੰਪਨੀ ਨੇ ਫੇਡਰਲ ਟ੍ਰੇਡ ਕਮਿਸ਼ਨ ਦੇ ਨਾਲ ਸੈਟਲਮੈਂਟਕਰਨ ਲਈ 3 ਬਿਲੀਅਨ ਡਾਲਰ ਅਲੱਗ ਰੱਖੇ ਸਨ ਅਤੇ ਇਹ ਜਾਂਚ ਕੈਂਬਰਿਜ ਐਨਾਲਿਟਿਕਾ ਡਾਟਾ ਸਕੈਂਡਲ ਤੋਂ ਬਾਅਦ ਫੇਸਬੁੱਕ ’ਚ ਜਾਂਚ ਸ਼ੁਰੂ ਕੀਤੀ ਗਈ ਸੀ।

2011 ’ਚ ਫੇਸਬੁੱਕ ਨੇ ਫੇਡਰਲ ਟ੍ਰੇਡ ਕਮਿਸ਼ਨ ਯਾਨੀ FTC ਦੇ ਨਾਲ ਇਕ ਸਮਝੌਤਾ ਕੀਤਾ ਸੀ ਜਿਸ ਤਹਿਤ ਫੇਸਬੁੱਕ ਨੂੰ ਡਾਟਾ ਸ਼ੇਅਰ ਕਰਨ ਲਈ ਯੂਜ਼ਰਜ਼ ਦੀ ਸਹਿਮਤੀ ਦੀ ਲੋੜ ਹੋਵੇਗੀ। ਪਰ ਫੇਸਬੁੱਕ ਨੇ ਇਸ ਸਮਝੌਤੇ ਨੂੰ ਕਥਿਤ ਤੌਰ ’ਤੇ ਤੋੜਿਆ ਹੈ। ਫੇਸਬੁੱਕ ਦੇ CFO ਡੇਵ ਵੈਨਰ ਨੇ ਕਿਹਾ ਹੈ ਕਿ ਇਹ ਮੁੱਦਾ ਅਜੇ ਤਕ ਸੁਲਝਾਇਆ ਨਹੀਂ ਗਿਆ, ਇਸ ਲਈ ਕਿੰਨੀ ਕੀਮਤ ਹੋਵੇਗੀ ਇਹ ਅਜੇ ਸਾਫ ਨਹੀਂ ਹੈ। ਫੇਸਬੁੱਕ ਨੇ ਆਪਣੀ ਇਸ ਰਿਪੋਰਟ ’ਚ ਇਹ ਵੀ ਕਿਹਾ ਹੈ ਕਿ ਦੁਨੀਆ ਭਰ ’ਚ ਫੇਸਬੁੱਕ ਕੋਲ 1.56 ਬਿਲੀਅਨ ਡੇਲੀ ਐਕਟਿਵ ਯੂਜ਼ਰਜ਼ ਹਨ ਅਤੇ ਮੰਥਲੀ ਐਕਟਿਵ ਯੂਜ਼ਰਜ਼ ਦੀ ਗੱਲ ਕਰੀਏ ਤਾਂ ਇਹ ਅੰਕੜਾ 2.38 ਬਿਲੀਅਨ ਪਾਰ ਕਰ ਚੁੱਕਾ ਹੈ। 


Related News