ਫੇਸਬੁੱਕ ’ਚ ਨਜ਼ਰ ਆਇਆ ਡਾਰਕ ਮੋਡ ਫੀਚਰ, ਜਲਦ ਹੋ ਸਕਦੈ ਰਿਲੀਜ਼

11/27/2019 3:22:25 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ਆਪਣੇ ਐਂਡਰਾਇਡ ਐਪ ਲਈ ਡਾਰਕ ਮੋਡ ਲਿਆਉਣ ਦੀ ਤਿਆਰੀ ਕਰ ਰਹੇ ਹਨ। ਫੇਸਬੁੱਕ ਵੀ ਅੱਜ-ਕਲ੍ਹ ਆਪਣੇ ਮੋਬਾਇਲ ਐਪ ਲਈ ਡਾਰਕ ਮੋਡ ’ਤੇ ਕੰਮ ਕਰ ਰਹੀ ਹੈ। ਡਾਰਕ ਮੋਡ ਦੇਣ ਦੇ ਮਾਮਲੇ ’ਚ ਇੰਸਟਾਗ੍ਰਾਮ ਸਭ ਤੋਂ ਅੱਗੇ ਰਿਹਾ ਅਤੇ ਹਾਲ ਹੀ ’ਚ ਐਂਡਰਾਇਡ 9 ਯੂਜ਼ਰਜ਼ ਨੂੰ ਇਸ ਦਾ ਡਾਰਕ ਮੋਡ ਫੀਚਰ ਮਿਲ ਗਿਆ ਹੈ। ਉਥੇ ਹੀ ਜੇਕਰ ਗੱਲ ਵਟਸਐਪ ਦੀ ਕਰੀਏ ਤਾਂ ਇਸ ਦੇ ਡਾਰਕ ਮੋਡ ਦੀ ਅਜੇ ਟੈਸਟਿੰਗ ਚੱਲ ਰਹੀ ਹੈ। ਯੂਜ਼ਰਜ਼ ਨੂੰ ਵੀ ਡਾਰਕ ਮੋਡ ਦਾ ਕਾਫੀ ਇੰਤਜ਼ਾਰ ਹੈ। ਡਾਰਕ ਮੋਡ ਐਪ ਦੇ ਬੈਕਗ੍ਰਾਊਂਡ ਨੂੰ ਡਾਰਕ ਕਰ ਦਿੰਦਾ ਹੈ। ਇਸ ਨਾਲ ਸਮਾਰਟਫੋਨ ’ਚੋਂ ਨਿਕਲਣ ਵਾਲੀ ਬਲਿਊ ਲਾਈਟ ਕਾਰਣ ਅੱਖਾਂ ਨੂੰ ਥਕਾਵਟ ਨਹੀਂ ਹੁੰਦੀ। 

ਸ਼ੁਰੂਆਤ ’ਚ ਐਂਡਰਾਇਡ ਯੂਜ਼ਰਜ਼ ਨੂੰ ਮਿਲ ਸਕਦਾ ਹੈ ਡਾਰਕ ਮੋਡ
ਕਰੀਬ ਦੋ ਮਹੀਨੇ ਪਹਿਲਾਂ Reddit ’ਤੇ ਕੁਝ ਯੂਜ਼ਰਜ਼ ਨੇ ਫੇਸਬੁੱਕ ਡਾਰਕ ਮੋਡ ਦੇ ਸਕਰੀਨਸ਼ਾਟਸ ਨੂੰ ਸ਼ੇਅਰ ਕੀਤਾ ਸੀ। ਟਵਿਟਰ ’ਤੇ ਵੀ ਦੋ ਯੂਜ਼ਰ ਨੇ ਫੇਸਬੁੱਕ ਡਾਰਕ ਮੋਡ ਦੇ ਸਕਰੀਨਸ਼ਾਟ ਨੂੰ ਟਵੀਟ ਕੀਤਾ ਸੀ। ਇਸ ਵਿਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਹ ਸਕਰੀਨਸ਼ਾਟ ਐਂਡਰਾਇਡ ਡਿਵਾਈਸ ’ਤੇ ਕੈਪਚਰ ਕੀਤੇ ਗਏ ਸਨ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਸ਼ੁਰੂਆਤ ’ਚ ਫੇਸਬੁੱਕ ਡਾਰਕ ਮੋਡ ਐਂਡਰਾਇਡ ਡਿਵਾਈਸ ਲਈ ਰੋਲ ਆਊਟ ਕੀਤਾ ਜਾਵੇਗਾ। 

ਟੈਕਸਟ ਦਾ ਕਲਰ ਹੋਵੇਗਾ ਲਾਈਟ ਗ੍ਰੇਅ
ਸ਼ੇਅਰ ਕੀਤੇ ਗਏ ਸਕਰੀਨਸ਼ਾਟ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਫੇਸਬੁੱਕ ਡਾਰਕ ਮੋਡ ਐਪ ਦੇ ਯੂਜ਼ਰ ਇੰਟਰਫੇਸ ਨੂੰ ਪੂਰਾ ਕਾਲਾ ਨਾ ਕਰਦੇ ਹੋਏ ਗ੍ਰੇਅ ਕਲਰ ’ਚ ਬਦਲ ਦਿੰਦਾ ਹੈ। ਕੰਟਰਾਸਟ ਨੂੰ ਮੈਚ ਕਰਨ ਲਈ ਟੈਕਸਟ ਦਾ ਕਲਰ ਲਾਈਟ ਗ੍ਰੇਅ ਰੱਖਿਆ ਗਿਆ ਹੈ।