ਭਾਰਤ ''ਚ ਬੰਦ ਹੋ ਸਕਦੀ ਹੈ ਫੇਸਬੁੱਕ

Saturday, Dec 29, 2018 - 01:00 AM (IST)

ਭਾਰਤ ''ਚ ਬੰਦ ਹੋ ਸਕਦੀ ਹੈ ਫੇਸਬੁੱਕ

ਗੈਜੇਟ ਡੈਸਕ—ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ ਭੜਕਾਓ ਕੰਟੈਂਟ ਦੀ ਨਿਗਰਾਨੀ ਕਰਨ ਵਾਲੇ ਮਾਹਰ ਕਰਮਚਾਰੀਆਂ ਨੂੰ ਭਾਰਤੀ ਕਾਨੂੰਨ ਦੀ ਸਹੀ ਜਾਣਕਾਰੀ ਨਹੀਂ ਹੈ। ਇਸ ਕਾਰਨ ਉਹ ਕਈ ਵਾਰ ਭਾਰਤੀ ਕਾਨੂੰਨ ਮੁਤਾਬਕ ਸਹੀ ਪੋਸਟ ਨੂੰ ਵੀ ਡਿਲਿਟ ਕਰ ਦਿੰਦੀ ਹੈ। ਇਹ ਦਾਅਵਾ ਇਕ ਅਮਰੀਕੀ ਅਖਬਾਰ ਨੇ ਕੀਤਾ ਹੈ। ਦੱਸਣਯੋਗ ਹੈ ਕਿ ਨਫਰਤ ਫੈਲਾਉਣ ਵਾਲੇ ਕੰਟੈਂਟ 'ਤੇ ਸਖਤੀ ਨਾ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਫੇਸਬੁੱਕ ਨੇ ਪੋਸਟ ਅਤੇ ਫੇਕ ਨਿਊਜ਼ ਦੀ ਨਿਗਰਾਨੀ ਕਰਨ ਲਈ 7,500 ਮਾਹਰਾਂ ਦੀ ਟੀਮ ਬਣਾਈ ਸੀ। ਇਸ ਟੀਮ ਨੂੰ ਦੁਨੀਆਭਰ ਦੇ ਦੇਸ਼ਾਂ ਦੇ ਕਾਨੂੰਨ ਸਬੰਧੀ ਜਾਣਕਾਰੀ ਲੈਣ ਲਈ 1,400 ਪੱਤਰਾਂ ਦਾ ਦਸਤਾਵੇਜ ਦਿੱਤਾ ਗਿਆ ਸੀ। ਪਰ ਉਸ 'ਚ ਕਈ ਸੂਚਨਾਵਾਂ ਜਾਂ ਤਾਂ ਗਲਤ ਹੈ ਜਾਂ ਪੁਰਾਣੀ ਹੈ।

ਇਨ੍ਹਾਂ ਦਸਤਾਵੇਜਾਂ ਮੁਤਾਬਕ ਭਾਰਤ 'ਚ ਕਿਸੇ ਵੀ ਧਰਮ ਦੀ ਨਿੰਦਾ ਕਰਨ ਵਾਲੇ ਪੋਸਟ ਕਰਨਾ ਗੈਰ-ਕਾਨੂੰਨ ਹੈ। ਜਦਕਿ ਭਾਰਤ 'ਚ ਕੇਵਲ ਉਨ੍ਹਾਂ ਪੋਸਟ ਨੂੰ ਹੀ ਪ੍ਰਤੀਬੰਧਿਤ ਕੀਤਾ ਗਿਆ ਹੈ ਜੋ ਲੋਕਾਂ ਵਿਚਾਲੇ ਅਫਵਾਹ ਫੈਲਾ ਕੇ ਹਿੰਸਾ ਭੜਕਾ ਸਕਦੇ ਹਨ। ਇਸ ਤੋਂ ਇਲਾਵਾ ਫੇਸਬੁੱਕ 'ਤੇ ਫ੍ਰੀ ਕਸ਼ਮੀਰ ਵਰਗੇ ਸ਼ਬਦਾਂ ਨਾਲ ਕੀਤੇ ਗਏ ਪੋਸਟ ਵੀ ਡਿਲਿਟ ਕਰ ਦਿੱਤੇ ਜਾਂਦੇ ਹਨ। ਮਾਹਰਾਂ ਨੂੰ ਦੱਸਿਆ ਗਿਆ ਹੈ ਕਿ ਅਜਿਹੇ ਪੋਸਟ ਨੂੰ ਨਜ਼ਰਅੰਦਾਜ਼ ਕਰਨ ਨਾਲ ਫੇਸਬੁੱਕ ਭਾਰਤ 'ਚ ਬੰਦ ਹੋ ਸਕਦੀ ਹੈ। ਹਾਲਾਂਕਿ ਭਾਰਤ 'ਚ ਪ੍ਰਗਟਾਅ ਦੀ ਆਜ਼ਾਦੀ ਇੰਨੀ ਵੱਡੀ ਹੈ ਕਿ ਅਜਿਹੇ ਪੋਸਟ ਕਰਨਾ ਵੀ ਕਾਨੂੰਨ ਦਾ ਉਲੰਘਣ ਕਰਨਾ ਹੈ।

ਦੱਸਣਯੋਗ ਹੈ ਕਿ ਸਭ ਤੋਂ ਜ਼ਿਆਦਾ 29.4 ਕਰੋੜ ਫੇਸਬੁੱਕ ਯੂਜ਼ਰਸ ਦੇ ਹੀ ਹਨ। ਇਕ ਰਿਪੋਰਟ ਮੁਤਾਬਕ ਕੇਵਲ ਭਾਰਤ ਹੀ ਨਹੀਂ ਹੋਰ ਦੇਸ਼ਾਂ ਦੇ ਕਾਨੂੰਨ ਨੂੰ ਲੈ ਕੇ ਵੀ ਇਨ੍ਹਾਂ ਮਾਹਰਾਂ ਦਾ ਸੰਕਲਪ ਕਈ ਵਾਰ ਗਲਤ ਹੋਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਕਰਮਚਾਰੀਆਂ ਨੂੰ ਦਿਨ 'ਚ ਫੇਸਬੁੱਕ 'ਤੇ 100 ਵੱਖ-ਵੱਖ ਭਾਸ਼ਾਵਾਂ 'ਚ ਕੀਤੇ ਗਏ ਅਰਬਾਂ ਪੋਸਟ 'ਤੇ ਨਜ਼ਰ ਰੱਖਣੀ ਹੁੰਦੀ ਹੈ। ਸਮੇਂ ਦੀ ਕਮੀ ਕਾਰਨ ਵੀ ਉਹ ਕਈ ਵਾਰ ਕਾਨੂੰਨੀ ਪੋਸਟ ਵੀ ਡਿਲਿਟ ਕਰ ਦਿੰਦੇ ਹਨ। ਹਰ ਕੰਮ 'ਚ ਸਟੀਕਤਾ ਨੂੰ ਅਸੰਭਵ ਦੱਸਦੇ ਹੋਏ ਫੇਸਬੁੱਕ ਦੀ ਗਲੋਬਲ ਪਾਲਿਸੀ ਮੈਨੇਜਮੈਂਟ ਪ੍ਰਮੁੱਖ ਮੇਨਿਕਾ ਵਿਕਰਤ ਨੇ ਕਿਹਾ ਕਿ ਅਸੀਂ ਕਾਫੀ ਹੱਦ ਤੱਕ ਭੜਕਾਓ ਕੰਟੈਂਟ ਅਤੇ ਉਨ੍ਹਾਂ ਨੂੰ ਪੋਸਟ ਕਰਨ ਵਾਲਿਆਂ ਨੂੰ ਪ੍ਰਤੀਬੰਧਿਤ ਕਰ ਦਿੱਤਾ ਹੈ।


Related News