ਡੈਸਕਟਾਪ ਲਈ ਮੈਸੇਂਜਰ ਐਪ ਲਿਆਈ ਫੇਸਬੁੱਕ, ਵਿੰਡੋਜ਼ ਤੇ ਮੈਕ OS ’ਤੇ ਹੋਵੇਗਾ ਉਪਲੱਬਧ

05/01/2019 3:46:24 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਕੰਪਨੀ ਫੇਸਬੱਕ ਨੇ ਆਪਣੀ F8 ਡਿਵੈਲਪਰ ਕਾਨਫਰੰਸ ’ਚ ਡੈਸਕਟਾਪ ਲਈ ਮੈਸੇਂਜਰ ਐਪ ਲਿਆਉਣ ਦਾ ਐਲਾਨ ਕੀਤਾ ਹੈ। ਫੇਸਬੁੱਕ ਇਹ ਐਪ ਵਿੰਡੋਜ਼ ਅਤੇ ਮੈਕ ਆਪਰੇਟਿੰਗ ਸਿਸਟਮ ਲਈ ਲੈ ਕੇ ਆਈ ਹੈ ਅਤੇ ਇਸ ਡੈਡੀਕੇਟਡ ਐਪ ਦੀ ਮਦਦ ਨਾਲ ਯੂਜ਼ਰਜ਼ ਆਪਣੇ ਫੇਸਬੁੱਕ ਫਰੈਂਡਸ ਦੇ ਨਾਲ ਚੈਟਿੰਗ ਕਰ ਸਕਣਗੇ ਅਤੇ ਇਸ ਲਈ ਉਨ੍ਹਾਂ ਨੂੰ ਬਰਾਊਜ਼ਰ ’ਚ ਜਾ ਕੇ ਵਾਰ-ਵਾਰ ਲਾਗ-ਇਨ ਨਹੀਂ ਕਰਨਾ ਹੋਵੇਗਾ। ਇਸ ਐਪ ਦੀ ਮਦਦ ਨਲ ਯੂਜ਼ਰਜ਼ ਦੇ ਸਿਸਟਮ ’ਤੇ ਬੈਕਗ੍ਰਾਊਂਡ ’ਚ ਮੈਸੇਂਜਰ ਚੱਲਦਾ ਰਹੇਗਾ ਅਤੇ ਮੋਬਾਇਲ ਐਪ ਦੀ ਤਰ੍ਹਾਂ ਹੀ ਕੋਈ ਮੈਸੇਜ ਆਉਣ ’ਤੇ ਉਨ੍ਹਾਂ ਨੂੰ ਨੋਟੀਫਿਕੇਸ਼ਨ ਮਿਲੇਗਾ। 

ਫੇਸਬੁੱਕ ਫਿਲਹਾਲ ਇਸ ਫੀਚਰ ਨੂੰ ਟੈਸਟ ਕਰ ਰਿਹਾ ਹੈ ਅਤੇ ਇਸ ਸਾਲ ਦੇ ਅੰਤ ਤਕ ਐਪ ਨੂੰ ਸਾਰੇ ਯੂਜ਼ਰਜ਼ ਲਈ ਲਾਂਚ ਕੀਤਾ ਜਾ ਸਕਦਾ ਹੈ। ਮੈਸੇਂਜਰ ਡੈਸਕਟਾਪ ਐਪ ਦੀ ਮਦਦ ਨਾਲ ਗਰੁੱਪ ਵੀਡੀਓ ਕਾਲਸ ਕੀਤੇ ਜਾ ਸਕਣਗੇ ਅਤੇ ਚੈਟਿੰਗ ਦੇ ਨਾਲ ਹੀ ਬਾਕੀ ਕੰਮ ਵੀ ਸਿਸਟਮ ’ਤੇ ਕੀਤੇ ਜਾ ਸਕਣਗੇ। ਫੇਸਬੁੱਕ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਸ ਵਲੋਂ ਮੈਸੇਂਜਰ ਨੂੰ ਫਿਰ ਤੋਂ ਤਿਆਰ ਕੀਤਾ ਜਾ ਵੇਗਾ, ਜਿਸ ਨਾਲ ਮੋਬਾਇਲਸ ’ਤੇ ਵੀ ਤੇਜ਼ੀ ਨਾਲ ਅਤੇ ਆਸਾਨੀ ਨਾਲ ਕੰਮ ਕਰੇਗਾ।

ਉਥੇ ਹੀ, ਇਸ ’ਤੇ ‘Watch Together’ ਫੀਚਰ ਲਿਆਉਂਦੇ ਹੋਏ ਫੇਸਬੁੱਕ ਨੇ ਕਿਹਾ ਕਿ ਜਲਦੀ ਹੀ ਤੁਸੀਂ ਫੇਸਬੁੱਕ ਤੋਂ ਵੀਡੀਓ ਨਾ ਸਿਰਫ ਮੈਸੇਂਜਰ ’ਤੇ ਭੇਜ ਸਕੋਗੇ ਸਗੋਂ ਆਪਣੇ ਫਰੈਂਡਸ ਨੂੰ ਵੀ ਵੀਡੀਓ ਦੇ ਨਾਲ ਦੇਖਣ ਲਈ ਇਨਵਾਈਨ ਕਰ ਸਕੋਗੇ। ਇੰਸਟਾਗ੍ਰਾਮ ਦੀ ਤਰ੍ਹਾਂ ਹੀ ਫੇਸਬੁੱਕ ਨੇ ਸਟੋਰੀਜ਼ ਲਈ ਇਕ ਅਲੱਗ ਸਪੇਸ ਮੈਸੇਂਜਰ ’ਚ ਜੋੜੀ ਹੈ, ਜਿਥੇ ਆਪਣੀ ਫਰੈਂਡ ਲਿਸਟ ’ਚ ਮੌਜੂਦ ਲੋਕਾਂ ਦੇ ਮੈਸੇਜਿਸ ਤੋਂ ਅਲੱਗ ਉਨ੍ਹਾਂ ਦੀਆਂ ਸਟੋਰੀਜ਼ ਵੀ ਦੇਖੀਆਂ ਜਾ ਸਕਣਗੀਆਂ। ਰੈਵੇਨਿਊ ਸੋਰਸਿਜ਼ ਦੀ ਗੱਲ ਕਰੀਏ ਤਾਂ ਫੇਸਬੁੱਕ ਨੇ ਕਈ ਨਵੇਂ ਫੀਚਰਜ਼ ਦਿੱਤੇ ਹਨ, ਜਿਨ੍ਹਾਂ ਨਾਲ ਬਿਜ਼ਨੈੱਸ ਆਪਣੇ ਯੂਜ਼ਰਜ਼ ਦੇ ਨਾਲ ਬਿਹਤਰ ਢੰਗ ਨਾਲ ਜੁੜ ਸਕਣਗੇ। 

ਫੇਸਬੁੱਕ ਲੀਡ ਜਨਰੇਸ਼ਨ ਟੈਂਪਲੇਟਸ ਆਪਣੇ ਐਡਸ ਮੈਨੇਜਰ ਲਈ ਵੀ ਲੈ ਕੇ ਆਏਗੀ। ਇਸ ਫੀਚਰ ਦੀ ਮਦਦ ਨਾਲ ਬਿਜ਼ਨੈੱਸ ਮੈਸੇਂਜਰ ’ਚ ਆਸਾਨ ਸਵਾਲਾਂ ਰਾਹੀਂ ਯੂਜ਼ਰਜ਼ ਦੇ ਵਿਚਾਰ ਜਾਣ ਸਕਣਗੇ ਅਤੇ ਉਸ ਹਿਸਾਬ ਐਡ ਡਿਜ਼ਾਈਨ ਕਰ ਸਕਣਗੇ। ਫੇਸਬੁੱਕ ਨੇ ਦੱਸਿਆ ਕਿ ਇੰਨਾ ਹੀ ਨਹੀਂ, ਮੈਸੇਂਜਰ ’ਚ ਜੋੜੇ ਗਏ ਫੀਚਰਜ਼ ਦੀ ਮਦਦ ਨਾਲ ਆਸਾਨੀ ਨਾਲ ਅਪੁਆਇੰਟਮੈਂਟ ਵੀ ਯੂਜ਼ਰਜ਼ ਨੂੰ ਦਿੱਤੀ ਜਾ ਸਕੇਗੀ। ਇਹ ਯੂਜ਼ਰਜ਼ ਅਤੇ ਬਿਜ਼ਨੈੱਸ ਦੋਵਾਂ ਲਈ ਸਮੇਂ ਦੀ ਬਚਤ ਕਰੇਗਾ ਅਤੇ ਦੋਵਾਂ ਪਾਸੋਂ ਪ੍ਰਕਿਰਿਆਆਸਾਨ ਹੋ ਜਾਵੇਗੀ।


Related News