ਫੇਸਬੁੱਕ ਯੂਜ਼ਰਸ ਲਈ ਬੁਰੀ ਖ਼ਬਰ, ਹਮੇਸ਼ਾ ਲਈ ਬੰਦ ਹੋ ਰਿਹੈ ਇਹ ਖ਼ਾਸ ਫੀਚਰ
Friday, Aug 05, 2022 - 05:36 PM (IST)

ਗੈਜੇਟ ਡੈਸਕ– ਫੇਸਬੁੱਕ ਯੂਜ਼ਰਸ ਲਈ ਬੁਰੀ ਖ਼ਬਰ ਹੈ ਕਿਉਂਕਿ ਕੰਪਨੀ ਇਕ ਫੀਚਰ ਹਮੇਸ਼ਾ ਲਈ ਬੰਦ ਕਰ ਰਹੀ ਹੈ। ਫੇਸਬੁੱਕ ਯੂਜ਼ਰਸ ਹੁਣ ਪਲੇਟਫਾਰਮ ’ਤੇ ਲਾਈਵ ਸ਼ਾਪਿੰਗ ਈਵੈਂਟ ਹੋਸਟ ਨਹੀਂ ਕਰ ਸਕਣਗੇ। ਫੇਸਬੁੱਕ ਲਾਈਵ ਸ਼ਾਪਿੰਗ ਫੀਚਰ 1 ਅਕਤੂਬਰ, 2022 ਨੂੰ ਹਮੇਸ਼ਾ ਲਈ ਖਤਮ ਹੋ ਜਾਵੇਗਾ। ਕੰਪਨੀ ਨੇ ਇਕ ਬਲਾਗ ਪੋਸਟ ਰਾਹੀਂ ਐਲਾਨ ਕਰਦੇ ਹੋਏ ਕਿਹਾ ਕਿ ਯੂਜ਼ਰਸ ਫੇਸਬੁੱਕ ਲਾਈਵ ਵੀਡੀਓ ’ਚ ਪ੍ਰੋਡਕਟ ਪਲੇਲਿਸਟ ਜਾਂ ਟੈਗ ਪ੍ਰੋਡਕਟ ਨਹੀਂ ਬਣਾ ਸਕਣਗੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਕੰਪਨੀ ਨੇ ਇਹ ਫੈਸਲਾ ਕਿਉਂ ਲਿਆ? ਦਰਅਸਲ, ਫੇਸਬੁੱਕ ਦਾ ਕਹਿਣਾ ਹੈ ਕਿ ਉਹ ਰੀਲਸ ’ਤੇ ਜ਼ਿਆਦਾ ਫੋਕਸ ਕਰਨਾ ਚਾਹੁੰਦੀ ਹੈ, ਇਸ ਲਈ ਉਸਨੇ ਲਾਈਵ ਸ਼ਾਪਿੰਗ ਈਵੈਂਟ ਫੀਚਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।
ਕੰਪਨੀ ਨੇ ਯੂਜ਼ਰਸ ਨੂੰ ਦਿੱਤੀ ਇਹ ਸਲਾਹ
ਫੇਸਬੁੱਕ ਨੇ ਆਪਣੇ ਬਲਾਗ ਪੋਸਟ ’ਚ ਕਿਹਾ ਗਿਆ ਹੈ ਕਿ ਯੂਜ਼ਰਸ ਦੇ ਵੇਖਣ ਦਾ ਵਿਵਹਾਰ ਸ਼ਾਰਟ-ਫਾਰਮ ਵੀਡੀਓ ’ਚ ਬਦਲ ਰਿਹਾ ਹੈ, ਅਸੀਂ ਮੇਟਾ ਦੇ ਸ਼ਾਰਟ-ਫਾਰਮ ਪ੍ਰੋਡਕਟ, ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਰੀਲਸ ’ਤੇ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਾਂ। ਜੇਕਰ ਤੁਸੀਂ ਵੀਡੀਓ ਰਾਹੀਂ ਲੋਕਾਂ ਤਕ ਪਹੁੰਚਣਾ ਅਤੇ ਉਨ੍ਹਾਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਰੀਲਸ ਅਤੇ ਰੀਲਸ ਐਡ ਦੇ ਨਾਲ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰੋ। ਡੀਪ ਡਿਸਕਵਰੀ ਅਤੇ ਵਿਚਾਰ ਨੂੰ ਸਾਂਝਾ ਕਰਨ ਲਈ ਤੁਸੀਂ ਇੰਸਟਾਗ੍ਰਾਮ ’ਤੇ ਰੀਲਸ ’ਚ ਪ੍ਰੋਡਕਟਸ ਨੂੰ ਟੈਗ ਵੀ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਚੈੱਕਆਊਟ ਵਾਲੀ ਕੋਈ ਦੁਕਾਨ ਹੈ ਅਤੇ ਤੁਸੀਂ ਇੰਸਟਾਗ੍ਰਾਮ ’ਤੇ ਲਾਈਵ ਸ਼ਾਪਿੰਗ ਈਵੈਂਟ ਹੋਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੰਸਟਾਗ੍ਰਾਮ ’ਤੇ ਲਾਈਵ ਸ਼ਾਪਿੰਗ ਸੈੱਟ ਕਰ ਸਕਦੇ ਹੋ।