ਫੇਸਬੁੱਕ ਨੇ ਮੰਨੀ ਗਲਤੀ, ਹਜ਼ਾਰਾਂ ਐਪਸ ਨਾਲ ਲੀਕ ਕੀਤਾ ਤੁਹਾਡਾ ਡਾਟਾ
Friday, Jul 03, 2020 - 01:18 PM (IST)

ਗੈਜੇਟ ਡੈਸਕ– ਯੂਜ਼ਰਸ ਦੇ ਡਾਟਾ ਦੀ ਸੁਰੱਖਿਆ ਮਾਮਲੇ ’ਚ ਫੇਸਬੁੱਕ ਦਾ ਪਿਛਲਾ ਰਿਕਾਰਡ ਚੰਗਾ ਨਹੀਂ ਰਿਹਾ। ਹੁਣ ਇਕ ਵਾਰ ਫਿਰ ਡਾਟਾ ਸਕੈਂਡਲ ’ਚ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਨਾਂ ਆਇਆ ਹੈ। ਫੇਸਬੁੱਕ ਨੇ ਮੰਨਿਆ ਹੈ ਕਿ ਕੰਪਨੀ ਦੀ ਗਲਤੀ ਨਾਲ ਕਰੀਬ 5,000 ਐਪ ਡਿਵੈਲਪਰਾਂ ਨੂੰ ਯੂਜ਼ਰਸ ਦੀ ਪ੍ਰੋਫਾਇਲ ਅਤੇ ਡਾਟਾ ਦਾ ਐਕਸੈਸ ਮਿਲਿਆ। ਅਜਿਹਾ ਪਲੇਟਫਾਰਮ ’ਚ ਮੌਜੂਦ ਇਕ ਬਗ ਕਾਰਨ ਹੋਇਆ ਹੈ। ਫੇਸਬੁੱਕ ਦੇ ਫੇਸਬੁੱਕ ਪਲੇਟਫਾਰਮ ਦੇ ਭਾਈਵਾਲ ਵੀਪੀ ਕਾਂਸਟੇਂਟਿਨੋਸ ਪਪਾਮਿਲਿਟਾਡੀਸ ਨੇ ਕਿਹਾ ਹੈ ਕਿ ਕੁਝ ਐਪਸ ਨੂੰ ਯੂਜ਼ਰਸ ਦੇ ਡਾਟਾ ਦਾ ਐਕਸੈਸ ਲਗਾਤਾਰ ਮਿਲ ਰਿਹਾ ਸੀ। ਇਨ੍ਹਾਂ ’ਚ ਪਿਛਲੇ 90 ਦਿਨਾਂ ਤੋਂ ਨਾ ਇਸਤੇਮਾਲ ਕੀਤੇ ਗਏ ਐਪਸ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਯੂਜ਼ਰ ਨੇ ਲੋੜ ਪੈਣ ’ਤੇ ਕਿਸੇ ਥਰਡ ਪਾਰਟੀ ਐਪ ਨੂੰ ਐਕਸੈਸ ਦਿੱਤਾ ਹੋਵੇ ਅਤੇ ਬਾਅਦ ’ਚ ਇਹ ਗੱਲ ਭੁੱਲ ਗਿਆ ਹੋਵੇ।
ਹੁਣ ਠੀਕ ਕਰ ਦਿੱਤਾ ਗਿਆ ਹੈ ਇਹ ਬਗ
ਕੰਪਨੀ ਨੇ ਕਿਹਾ ਹੈ ਕਿ ਇਸ ਬਗ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਯੂਜ਼ਰਸ ਦਾ ਡਾਟਾ ਇਸ ਗਲਤੀ ਕਾਰਨ ਲੀਕ ਹੋ ਗਿਆ ਹੈ।