ਫੇਸਬੁੱਕ ਨੇ ਅੰਦਰੂਨੀ ਕਾਮਿਆਂ ਲਈ ਗੱਲਬਾਤ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼
Friday, Sep 25, 2020 - 11:20 AM (IST)

ਗੈਜੇਟ ਡੈਸਕ– ਫੇਸਬੁੱਕ ਨੇ ਵੀਰਵਾਰ ਨੂੰ ਆਪਣੇ ਕਾਮਿਆਂ ਲਈ ਕੰਮ ਵਾਲੇ ਥਾਂ ’ਤੇ ਗੱਲਬਾਤ ਕਰਨ ਲਈ ਨਵੇਂ ਸੰਚਾਰ ਨਿਯਮਾਂ ਨੂੰ ਸੈੱਟ ਕਰ ਦਿੱਤਾ ਹੈ। ਹੁਣ ਕਾਮਿਆਂ ਨੂੰ ਖੁਦ ਦੀ ਪ੍ਰੋਫਾਇਲ ਪਿਕਚਰ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ ਯਾਨੀ ਫੇਸਬੁੱਕ ਦੇ ਕਾਮੇਂ ਹੁਣ ਕਿਸੇ ਵੀ ਰਾਜਨੀਤਿਕ ਉਮੀਦਵਾਰ ਦੇ ਨਾਲ ਆਪਣੀ ਤਸਵੀਰ ਨਹੀਂ ਲਗਾ ਸਕਣਗੇ ਅਤੇ ਇਸ ਨਾਲ ਕਿਸੇ ਪਾਰਟੀ ਨੂੰ ਵੀ ਉਤਸ਼ਾਹ ਨਹੀਂ ਮਿਲੇਗਾ।
ਫੇਸਬੁੱਕ ਦੇ ਬੁਲਾਰੇ, ਜੋ ਓਸਬੋਰਨ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਸਾਡੇ ਕਾਮੇਂ ਸੋਸ਼ਲ ਅਤੇ ਰਾਜਨੀਤਿਕ ਡਿਬੇਟਸ ਦਾ ਹਿੱਸਾ ਬਣਨਾ ਚਾਹੁੰਦੇ ਹਨ ਪਰ ਇਹ ਸਭ ਉਨ੍ਹਾਂ ਦੇ ਵਰਕ ਫੀਡ ’ਤੇ ਸ਼ੋਅ ਨਹੀਂ ਹੋਣਾ ਚਾਹੀਦਾ। ਇਸੇ ਲਈ ਅਸੀਂ ਆਪਣੇ ਦਿਸ਼ਾ ਨਿਰਦੇਸ਼ਾਂ ਨੂੰ ਅਪਡੇਟ ਕਰ ਦਿੱਤਾ ਹੈ।
ਇਕ ਹਫਤੇ ’ਚ ਲਾਗੂ ਕੀਤੇ ਗਏ ਇਹ ਨਿਯਮ
ਦੱਸ ਦੇਈਏ ਕਿ ਇਹ ਨਵੇਂ ਨਿਯਮ ਸੀ.ਈ.ਓ. ਮਾਰਕ ਜ਼ੁਕਰਬਰਗ ਦੁਆਰਾ ਇੰਟਰਨਲ ਡਿਬੇਟਸ ਅਤੇ ਗੱਲਬਾਤ ਤੋਂ ਬਾਅਦ ਸੈੱਟ ਕੀਤੇ ਗਏ ਸਨ ਅਤੇ ਇਕ ਹਫਤੇ ਬਾਅਦ ਇਨ੍ਹਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਦੀ ਮਦਦ ਨਾਲ ਕੰਪਨੀ ਕਿਸੇ ਵੀ ਅਜਿਹੇ ਸੰਚਾਰ ’ਚ ਕੁਝ ਦਫਤਰਾਂ ’ਚ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ’ਤੇ ਚਰਚਾ ਕਰ ਸਕਣਗੇ। ਇਨ੍ਹਾਂ ਤੋਂ ਗੈਰ ਸਰਕਾਰੀ ਕੰਮ ਵਾਲੀ ਥਾਂ ਸਮੂਹ ਲਈ ਫੇਸਬੁੱਕ ਮਾਡਰੇਸ਼ਨ ਦੀ ਸੁਪੋਰਟ ਨੂੰ ਵੀ ਵਧਾਏਗੀ।