Good News : ਹੁਣ ਫੇਸਬੁੱਕ ''ਤੇ ਅਪਲੋਡ ਕਰ ਸਕੋਗੇ 360-ਡਿਗਰੀ ਫੋਟੋ
Saturday, Jun 11, 2016 - 10:33 AM (IST)
.jpg)
ਜਲੰਧਰ: ਦੁਨੀਆ ਭਰ ''ਚ ਸਭ ਤੋਂ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਨੇ ਵੀਰਵਾਰ ਨੂੰ ਇਕ ਨਵਾਂ ਫੀਚਰ ਲਾਂਚ ਕੀਤਾ ਹੈ ਜਿਸ ਦੇ ਦੁਆਰਾ ਯੂਜ਼ਰਸ ਹੁਣ 360-ਡਿਗਰੀ ਫੋਟੋ ਨੂੰ ਅਪਲੋਡ ਕਰ ਸਕਣਗੇ। ਇਸ ਤੋਂ ਇਲਾਵਾ 360-ਡਿਗਰੀ ਕੈਮਰਾ ਤੋਂ ਲਈਆਂ ਗਈਆਂ ਤਸਵੀਰਾਂ, ਪੈਨੋਰਮਾ ਫੋਟੋ ਜੋ ਮੋਬਾਇਲ ਫੋਨ ਤੋਂ ਲਈਆਂ ਗਈਆਂ ਹਨ ਉਨ੍ਹਾਂ ਨੂੰ ਵੀ ਨਿਊਜ਼ ਫੀਡ ''ਚ 360-ਡਿਗਰੀ ਤੋਂ ਕੰਵਰਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਫੇਸਬੁੱਕ ਨੇ ਕਿਹਾ ਹੈ ਕਿ ਇਹ ਉਨ੍ਹਾਂ ਡਿਵਾਇਸ ''ਤੇ ਵੀ ਵੇਖੀ ਜਾ ਸਕਦੀਆਂ ਹਨ ਜੋ ਵਰਚੁਅਲ ਰਿਆਲਿਟੀ ਫੀਚਰ ਨਾਲ ਲੈਸ ਹਨ।
ਫੇਸਬੁੱਕ ਨੇ ਕਿਹਾ ਹੈ ਕਿ ਇਹ ਹੁਣ ਫੇਸਬੁੱਕ ''ਤੇ ਵੈੱਬ ਅਤੇ ਲੇਟੇਸਟ ਫੇਸਬੁੱਕ ਐਪ ''ਤੇ ਵੀ ਉਪਲੱਬਧ ਹਨ ਫਿਰ ਚਾਹੇ ਉਹ ਐਂਡ੍ਰਾਇਡ ''ਤੇ ਹੋ ਜਾਂ iOS ''ਤੇ। ਇਸ ਨੂੰ ਆਉਣ ਵਾਲੇ ਕੁਝ ਹੀ ਦਿਨਾਂ ''ਚ ਫੇਸਬੁੱਕ ''ਚ ਐਡ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਤੁਸੀਂ 360 ਫੋਟੋਜ਼ ਨੂੰ ਅਪਲੋਡ ਕਰ ਪਾਉਣਗੇ। ਫੇਸਬੁੱਕ ਨੇ ਅਜਿਹਾ ਹੀ ਸੇਵਾ ਆਪਣੀ ਵਿਡੀਓ ਲਈ ਵੀ ਪਿਛਲੇ ਸਾਲ ਸਿਤੰਬਰ ''ਚ ਪੇਸ਼ ਕੀਤੀ ਸੀ।