ਪੰਜਾਬ ਤੋਂ ਸਨਸਨੀਖੇਜ਼ ਖ਼ਬਰ : ਜੇਲ੍ਹ ''ਚ ਪਤੀ ਨੂੰ ਮਿਲਣ ਗਈ ਔਰਤ ਨੇ ਕਰ ''ਤਾ ਓਹੀ ਕੰਮ
Wednesday, Jun 04, 2025 - 04:50 PM (IST)

ਬਠਿੰਡਾ (ਵਿਜੇ ਵਰਮਾ) : ਕੇਂਦਰੀ ਜੇਲ੍ਹ ਬਠਿੰਡਾ 'ਚ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਇੱਕ ਔਰਤ ਆਪਣੇ ਕੈਦੀ ਪਤੀ ਨੂੰ ਮਿਲਣ ਆਈ ਅਤੇ ਉਸ ਕੋਲੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖ਼ੇਪ ਬਰਾਮਦ ਹੋਈ। ਜੇਲ੍ਹ ਸੁਰੱਖਿਆ ਮੁਲਾਜ਼ਮਾਂ ਨੇ ਔਰਤ ਦੀ ਚੈਕਿੰਗ ਦੌਰਾਨ 51 ਗ੍ਰਾਮ ਸ਼ੱਕੀ ਚਿੱਟਾ ਪਾਊਡਰ, 40 ਨਸ਼ੀਲੇ ਕੈਪਸੂਲ ਅਤੇ 93 ਗ੍ਰਾਮ ਤੰਬਾਕੂ ਬਰਾਮਦ ਕੀਤਾ ਹੈ। ਇਸ ਮਾਮਲੇ 'ਚ ਕੈਂਟ ਪੁਲਸ ਸਟੇਸ਼ਨ ਨੇ ਔਰਤ ਜਸਵੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਉਸਦੇ ਪਤੀ ਬਲਜੀਤ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਪੁਲਸ ਹੁਣ ਉਸਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਹੋਣ ਜਾ ਰਿਹਾ ਵੱਡਾ ਐਲਾਨ! CM ਭਗਵੰਤ ਮਾਨ ਅੱਜ ਦੇਣਗੇ ਖ਼ੁਸ਼ਖ਼ਬਰੀ
ਇਹ ਕਿਵੇਂ ਹੋਇਆ ਖ਼ੁਲਾਸਾ?
ਜੇਲ੍ਹ ਸਹਾਇਕ ਸੁਪਰੀਡੈਂਟ ਕਰਮਜੀਤ ਸਿੰਘ ਨੇ ਆਪਣੇ ਬਿਆਨ 'ਚ ਕਿਹਾ ਕਿ ਜਦੋਂ ਜਸਵੀਰ ਕੌਰ ਮੁਲਾਕਾਤ ਲਈ ਜੇਲ੍ਹ ਪਹੁੰਚੀ ਤਾਂ ਸ਼ੱਕ ਦੇ ਆਧਾਰ 'ਤੇ ਉਸਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ 12 ਪਾਈਪ ਬਰਾਮਦ ਕੀਤੇ ਗਏ। 40 ਨਸ਼ੀਲੇ ਕੈਪਸੂਲਾਂ ਵਾਲੀਆਂ 3 ਪਾਈਪਾਂ, 51 ਗ੍ਰਾਮ ਚਿੱਟੇ ਪਾਊਡਰ ਵਾਲੀਆਂ 3 ਪਾਈਪਾਂ, 93 ਗ੍ਰਾਮ ਤੰਬਾਕੂ ਵਾਲੀਆਂ 6 ਪਾਈਪਾਂ। ਪੁੱਛਗਿੱਛ ਤੋਂ ਪਤਾ ਲੱਗਾ ਕਿ ਇਹ ਸਾਰਾ ਨਸ਼ੀਲਾ ਪਦਾਰਥ ਜੇਲ੍ਹ 'ਚ ਬੰਦ ਬਲਜੀਤ ਸਿੰਘ ਨੇ ਆਪਣੀ ਪਤਨੀ ਤੋਂ ਪ੍ਰਾਪਤ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬੀਓ ਸਾਵਧਾਨ! ਫਿਰ ਆਉਣ ਵਾਲਾ ਹੈ ਤੂਫ਼ਾਨ, ਜਾਰੀ ਹੋ ਗਿਆ ਵੱਡਾ ALERT (ਵੀਡੀਓ)
ਥਾਣਾ ਕੈਂਟ ਦੇ ਐੱਸ. ਐੱਚ. ਓ. ਨੇ ਕੀ ਕਿਹਾ?
ਥਾਣਾ ਕੈਂਟ ਦੇ ਐੱਸ. ਐੱਚ. ਓ. ਦਲਜੀਤ ਸਿੰਘ ਅਨੁਸਾਰ ਜੇਲ੍ਹ ਪ੍ਰਸ਼ਾਸਨ ਦੀ ਰਿਪੋਰਟ 'ਤੇ ਤੁਰੰਤ ਕਾਰਵਾਈ ਕਰਦਿਆਂ ਜਸਵੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਲਜੀਤ ਸਿੰਘ ਤੋਂ ਜਲਦੀ ਹੀ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8