ਫੇਸਬੁੱਕ ਦਾ LOL ਦੇਵੇਗਾ ਇੰਸਟਾਗ੍ਰਾਮ ਨੂੰ ਟੱਕਰ

01/22/2019 10:30:04 PM

ਨਵੀਂ ਦਿੱਲੀ– ਸਨੈਪਚੈਟ, ਇੰਸਟਾਗ੍ਰਾਮ ਅਤੇ ਟਿਕਟਾਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਜ਼ ਨੇ ਇਨ੍ਹੀਂ ਦਿਨੀਂ ਫੇਸਬੁੱਕ ਦੀ ਨੀਂਦ ਉਡਾਈ ਹੋਈ ਹੈ। ਨੌਜਵਾਨਾਂ ’ਚ ਇਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖ ਕੇ ਫੇਸਬੁੱਕ ਹੁਣ ਸੁਚੇਤ ਹੋ ਗਿਆ ਹੈ। ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਉਹ ਨਵੇਂ ਨਿਊਜ਼ ਫੀਡ ਐੱਲ. ਓ. ਐੱਲ. ’ਤੇ ਕੰਮ ਕਰ ਰਿਹਾ ਹੈ।

ਮੂਲ ਰੂਪ ਨਾਲ ਇਥੇ ਮੀਮ, ਜੀ. ਆਈ. ਐੱਫ. ਅਤੇ ਮਜ਼ਾਕ ਭਰੇ ਛੋਟੇ ਵੀਡੀਓ ਸ਼ੇਅਰ ਕੀਤੇ ਜਾਣਗੇ। ਐੱਲ. ਓ. ਐੱਲ. ਦਾ ਮਤਲਬ ਹੁੰਦਾ ਹੈ ‘ਲਾਫਿੰਗ ਆਊਟ ਲਾਊਡ’ ਯਾਨੀ ਫੇਸਬੁੱਕ ਹੁਣ ਯੂਜ਼ਰਜ਼ ਨੂੰ ਖੁੱਲ੍ਹ ਕੇ ਹੱਸਣ ਲਈ ਮਜਬੂਰ ਕਰੇਗਾ। ਇਸ ਲਈ ਚੁੱਪ–ਚੁਪੀਤੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

ਨੌਜਵਾਨਾਂ ਨੂੰ ਲੁਭਾਉਣ ਦੇ ਯਤਨ : ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ’ਚ ਸਨੈਪਚੈਟ, ਇੰਸਟਾਗ੍ਰਾਮ ਅਤੇ ਟਿਕਟਾਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਜ਼ ਨੇ ਨੌਜਵਾਨਾਂ ਨੂੰ ਕਾਫੀ ਆਕਰਸ਼ਿਤ ਕੀਤਾ ਹੈ। ਇਸ ਦਾ ਮੁੱਖ ਕਾਰਨ ਇਨ੍ਹਾਂ ਪਲੇਟਫਾਰਮਜ਼ ’ਚ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਜਾਣਦੇ ਹੋਏ ਕੰਮ ਕੀਤਾ ਗਿਆ ਹੈ।

ਲਾਫਿੰਗ ਆਊਟ ਲਾਊਡ ਦੀ ਚੱਲ ਰਹੀ ਹੈ ਟੈਸਟਿੰਗ : ਰਿਪੋਰਟ ਮੁਤਾਬਕ ਫੇਸਬੁੱਕ ਇਸ ਮੀਮ ਹੱਬ ਨੂੰ ਹੋਰ ਲੋਕਪ੍ਰਿਯ ਪਲੇਟਫਾਰਮਜ਼ ਤੋਂ ਜ਼ਿਆਦਾ ਬਿਹਤਰ ਬਣਾਉਣ ਦੀ ਕੋਸ਼ਿਸ਼ ਹੈ। ਫਿਲਹਾਲ ਐੱਲ. ਓ. ਐੱਲ. ਫੀਡ ਦੀ ਅਮਰੀਕਾ ’ਚ ਕਰੀਬ ਸੌ ਹਾਈ ਸਕੂਲਜ਼ ’ਤੇ ਟੈਸਟਿੰਗ ਕੀਤੀ ਜਾ ਰਹੀ ਹੈ। ਐੱਲ. ਓ. ਐੱਲ. ਨੂੰ ਫੇਸਬੁੱਕ ਵਾਚ ਦੀ ਥਾਂ ਲਿਆਂਦਾ ਜਾ ਸਕਦਾ ਹੈ।


Related News