ਜੀਓ ਦਾ ਧਮਾਕਾ, 1999 'ਚ ਨਵੇਂ ਜੀਓਫੋਨ ਤੇ 2 ਸਾਲ ਤੱਕ ਫ੍ਰੀ ਕਾਲਿੰਗ
Friday, Feb 26, 2021 - 08:21 PM (IST)
ਨਵੀਂ ਦਿੱਲੀ- ਰਿਲਾਇੰਸ ਜੀਓ, ਜੀਓਫੋਨ ਗਾਹਕਾਂ ਲਈ ਇਕ 'ਨਵਾਂ ਜੀਓਫੋਨ 2021 ਆਫਰ' ਲੈ ਕੇ ਆਇਆ ਹੈ। ਇਹ ਇਕ ਬੰਡਲ ਪਲਾਨ ਹੈ, ਜਿਸ 'ਚ ਜੀਓਫੋਨ ਖਰੀਦਣ 'ਤੇ ਗਾਹਕ ਨੂੰ 1999 ਰੁਪਏ ਦੇਣੇ ਪੈਣਗੇ ਨਾਲ ਹੀ ਉਸ ਨੂੰ 2 ਸਾਲ ਦੀ ਅਨਲਿਮੀਟਡ ਕਾਲਿੰਗ ਦੇ ਨਾਲ ਹਰ ਮਹੀਨੇ 2 ਜੀਬੀ ਡਾਟਾ ਵੀ ਮਿਲੇਗਾ। ਦੂਜਾ ਪਲਾਨ 1499 ਰੁਪਏ ਦਾ ਹੈ, ਜਿਸ 'ਚ ਗਾਹਕ ਨੂੰ ਜੀਓਫੋਨ ਦੇ ਨਾਲ 1 ਸਾਲ ਤੱਕ ਦੀ ਅਨਲਿਮੀਟਡ ਕਾਲਿੰਗ ਦੇ ਨਾਲ ਹਰ ਮਹੀਨੇ 2 ਜੀਬੀ ਡਾਟਾ ਵੀ ਮਿਲੇਗਾ।
ਇਹ ਖ਼ਬਰ ਪੜ੍ਹੋ- ਅਹਿਮਦਾਬਾਦ ਦਾ ਟੈਸਟ ਮੈਚ 1935 ਤੋਂ ਬਾਅਦ ਦਾ ਸਭ ਤੋਂ ਛੋਟਾ ਟੈਸਟ ਮੈਚ
ਆਫਰ 'ਚ ਮੌਜੂਦਾ ਜੀਓਫੋਨ ਗਾਹਕਾਂ ਦਾ ਵੀ ਖਿਆਲ ਰੱਖਿਆ ਗਿਆ ਹੈ। ਸਿਰਫ 750 ਰੁਪਏ ਦੇਣੇ ਹਨ ਤੇ ਉਨ੍ਹਾਂ ਨੂੰ ਇਕ ਸਾਲ ਤੱਕ ਦੇ ਰੀਚਾਰਜ ਤੋਂ ਛੁਟਕਾਰਾ ਮਿਲੇਗਾ। ਅਨਲਿਮੀਟਡ ਕਾਲਿੰਗ ਤੇ ਹਰ ਮਹੀਨੇ 2 ਜੀਬੀ ਡਾਟਾ ਵੀ ਮਿਲੇਗਾ। ਆਫਰ 1 ਮਾਰਚ ਤੋਂ ਪੂਰੇ ਭਾਰਤ 'ਚ ਲਾਗੂ ਹੋ ਜਾਵੇਗਾ। ਸਾਰੇ ਰਿਲਾਇੰਸ ਰਿਟੇਲ ਤੇ ਜੀਓ ਰਿਟੇਲਰਸ 'ਤੇ ਆਫਰ ਦਾ ਲਾਭ ਲਿਆ ਜਾ ਸਕਦਾ ਹੈ।
30 ਕਰੋੜ 2ਜੀ ਗਾਹਕਾਂ ਦੀ ਹਾਲਾਤ ਤਰਸਯੋਗ ਬਣੀ ਹੋਈ ਹੈ। ਜਿੱਥੇ ਸਮਾਰਟਫੋਨ ਗਾਹਕਾਂ ਨੂੰ ਜ਼ਿਆਦਾਤਰ ਕਾਲਿੰਗ ਦੇ ਲਈ ਕੋਈ ਪੈਸਾ ਨਹੀਂ ਦੇਣੇ ਹੁੰਦੇ ਹਨ, ਉੱਥੇ ਹੀ ਵਾਇਸ ਕਾਲਿੰਗ ਦੇ ਲਈ ਫੀਚਰ ਫੋਨ ਗਾਹਰ ਜੋ 2ਜੀ ਵਰਤ ਦੇ ਹਨ ਉਨ੍ਹਾਂ ਨੂੰ 1.2 ਰੁਪਏ ਤੋਂ 1.5 ਰੁਪਏ ਪ੍ਰਤੀਮਿੰਟ ਤੱਕ ਦੇਣੇ ਪੈਂਦੇ ਹਨ। ਇਸ ਦੌਰਾਨ ਕੁਨੈਕਸ਼ਨ ਚਾਲੂ ਰੱਖਣ ਲਈ ਵੀ 50 ਰੁਪਏ ਹਰ ਮਹੀਨੇ ਤੱਕ ਦੇਣੇ ਪੈਂਦੇ ਹਨ। ਜੀਓ ਨੇ ਇਸ ਆਫਰ ਨੂੰ 2ਜੀ ਮੁਕਤ ਭਾਰਤ ਲਈ ਵੱਡਾ ਕਦਮ ਦੱਸਿਆ ਹੈ। ਪਿਛਲੇ ਕੁਝ ਸਾਲਾਂ 'ਚ ਜੀਓਫੋਨ ਰੱਖਣ ਵਾਲਿਆਂ ਦੀ ਗਿਣਤੀ 10 ਕਰੋੜ ਪਹੁੰਚ ਚੁੱਕੀ ਹੈ। ਜੀਓ ਦੀ ਨਜ਼ਰ ਉਨ੍ਹਾਂ 30 ਕਰੋੜ 2ਜੀ ਗਾਹਕਾਂ 'ਤੇ ਹੈ ਜੋ ਫੀਚਰ ਫੋਨ ਇਸਤੇਮਾਲ ਕਰਦੇ ਹਨ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।