Excitel ਨੇ ਲਾਂਚ ਕੀਤਾ ਗਜਬ ਦਾ ਆਫਰ, ਸਿਰਫ 599 ਰੁਪਏ ’ਚ 400 Mbps ਵਾਲਾ ਇੰਟਰਨੈੱਟ

Thursday, Aug 18, 2022 - 05:32 PM (IST)

ਗੈਜੇਟ ਡੈਸਕ– ਭਾਰਤ ਦੇ ਫਾਈਬਰ ਬ੍ਰਾਡਬੈਂਡ ਨੈੱਟਵਰਕ ਪ੍ਰੋਵਾਈਡਰ ਐਕਸਾਈਟੇਲ ਨੇ ਆਪਣੇ ਨਵੇਂ ਪਲਾਨ ਦਾ ਐਲਾਨ ਕਰ ਦਿੱਤਾ ਹੈ। ਐਕਸਾਈਟੇਲ ਨੇ 599 ਰੁਪਏ ਪ੍ਰਤੀ ਮਹੀਨਾ ਵਾਲੇ ਹਾਈ ਸਪੀਡ ਇੰਟਰਨੈੱਟ ਡਾਟਾ ਪਲਾਨ ਨੂੰ ਲਾਂਚ ਕੀਤਾ ਹੈ। ਇਸ ਪਲਾਨ ’ਚ 400 Mbps ਦੀ ਸਪੀਡ ਵਾਲੇ ਇੰਟਰਨੈੱਟ ਕੁਨੈਕਟੀਵਿਟੀ ਦੀ ਸੁਵਿਧਾ ਮਿਲਦੀ ਹੈ। ਕੰਪਨੀ ਦਾ ਦਾਅਵਾ ਹੈ ਕਿ 400 Mbps ਸਪੀਡ ਨੂੰ ਪਾਇਲਟ ਪ੍ਰਾਜੈਕਟ ਦੇ ਰੂਪ ’ਚ ਮੁੰਬਈ ’ਚ ਟੈਸਟ ਵੀ ਕੀਤਾ ਹੈ। ਨਾਲ ਹੀ ਕੰਪਨੀ ਦੇ 200 Mbps ਅਤੇ 300 Mbps ਸਪੀਡ ਵਾਲੇ ਫਾਈਬਰ ਬ੍ਰਾਡਬੈਂਡ ਪਲਾਨ ਵੀ ਉਪਲੱਬਧ ਹਨ। ਪਲਾਨ ਨੂੰ ਕੰਪਨੀ ਦੇ ਅਧਿਕਾਰਤ ਐਪ ਰਾਹੀਂ ਐਕਟੀਵੇਟ ਕੀਤਾ ਜਾ ਸਕਦਾ ਹੈ। 

ਇਹ ਹਨ ਡਾਟਾ ਪਲਾਨ ਦੀਆਂ ਕੀਮਤਾਂ

PunjabKesari
ਘੱਟ ਕੀਮਤ ’ਚ ਹਾਈ ਸਪੀਡ ਇੰਟਰਨੈੱਟ
ਨਵੇਂ ਪਲਾਨ ਦੀ ਲਾਂਚਿੰਗ ’ਤੇ ਐਕਸਾਈਟੇਲ ਬ੍ਰਾਡਬੈਂਡ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਵਿਵੇਕ ਰੈਨਾ ਨੇ ਕਿਹਾ ਕਿ ਅਸੀਂ ਹਾਈ ਸਪੀਡ ਇੰਟਰਨੈੱਟ ਨੂੰ ਘੱਟ ਕੀਮਤ ’ਚ ਮਹੁੱਈਆ ਕਰਵਾਉਣਾ ਚਾਹੁੰਦੇ ਹਾਂ। ਅਸੀਂ ਸਭ ਤੋਂ ਪਹਿਲਾਂ 20 Mbps ਵਾਲੇ ਪਲਾਨ ਨੂੰ ਉਪਲੱਬਦ ਕਰਵਾਇਆ ਜਦਕਿ ਭਾਰਤ ’ਚ ਉਦੋਂ 1 Mbps ਦੀ ਔਸਤ ਸਪੀਡ ਰਹਿੰਦੀ ਸੀ। ਹੁਣ ਅਸੀਂ 400 Mbps ਦੀ ਸਪੀਡ ਵਾਲੇ ਪਲਾਨ ਨੂੰ ਪੇਸ਼ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਰੇ ਭਾਰਤੀ ਬਿਨਾਂ ਕਿਸੇ ਲੈਗ ਅਤੇ ਰੁਕਾਵਟ ਦੇ ਐਂਟਰਟੇਨਮੈਂਟ, ਐਜੁਕੇਸ਼ਨ, ਵਰਕ ਅਤੇ ਗੇਮਿੰਗ ਲਈ ਇੰਟਰਨੈੱਟ ਦਾ ਇਸਤੇਮਾਲ ਕਰ ਸਕਣ। 

ਪਲਾਨ ਦੇ ਨਾਲ ਇਹ ਸੁਵਿਧਾਵਾਂ ਵੀ ਮਿਲਣਗੀਆਂ
ਐਕਸਾਈਟੇਲ ਦੇ 599 ਰੁਪਏ ਵਾਲੇ ਪਲਾਨ ਦੇ ਨਾਲ 350 ਤੋਂ ਜ਼ਿਆਦਾ ਲਾਈਵ ਟੀਵੀ ਚੈਨਲ ਅਤੇ 40+ OTT ਸੇਵਾਵਾਂ ਮਿਲਦੀਆਂ ਹਨ। ਦੱਸ ਦੇਈਏ ਕਿ ਐਕਸਾਈਟੇਲ ਨੇ ਪਲੇਅਬਾਕਸ ਟੀਵੀ ਦੇ ਨਾਲ ਸਾਂਝੇਦਾਰੀ ਕੀਤੀ ਹੈ ਜੋ ਕਿ ਇਕ OTT ਐਗ੍ਰੀਗੇਟਰ ਐਪ ਹੈ। ਇਸ ਸਾਂਝੇਦਾਰੀ ਤਹਿਤ ਐਕਸਾਈਟੇਲ ਦੇ ਯੂਜ਼ਰਸ ਨੂੰ ਬ੍ਰਾਡਬੈਂਡ ਪਲਾਨ ਦੇ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ZEE5 ਵਰਗੇ ਐਪਸ ਦੇ ਸਬਸਕ੍ਰਿਪਸ਼ਨ ਵੀ ਮਿਲਦੇ ਹਨ। 


Rakesh

Content Editor

Related News