ਭਾਰਤ ’ਚ ਹੁਣ ਹਰ ਬਿਜਲੀ ਦੇ ਖੰਭੇ ਤੇ ਬੱਸ ਸਟੈਂਡ ਨੂੰ 5ਜੀ ਕਰੀਅਰ ਲਈ ਕੀਤਾ ਜਾਵੇਗਾ ਇਸਤੇਮਾਲ

09/13/2022 3:24:45 PM

ਗੈਜੇਟ ਡੈਸਕ– ਜਿਵੇਂ ਕਿ ਭਾਰਤ ਦੇਸ਼ ਭਰ ’ਚ 5ਜੀ ਨੈੱਟਵਰਕ ਨੂੰ ਰੋਲ-ਆਊਟ ਕਰਨ ਲਈ ਤਿਆਰ ਹੈ। ਭਾਰਤ ’ਚ ਆਬਾਦੀ ਅਤੇ ਖੇਤਰਫਲ ਦੇ ਹਿਸਾਬ ਨਾਲ ਪੂਰੇ ਦੇਸ਼ ’ਚ 5ਜੀ ਨੈੱਟਵਰਕ ਪਹੁੰਚਾਉਣਾ ਬਹੁਤ ਮੁਸ਼ਕਿਲ ਕੰਮ ਹੈ ਪਰ ਕੰਪਨੀਆਂ ਦੀ ਯੋਜਨਾ ਬਿਜਲੀ ਦੇ ਖੰਭੇ, ਟ੍ਰੈਫਿਕ ਲਾਈਟਾਂ, ਬੱਸ ਸਟੈਂਡਾਂ ਦੇ ਨਾਲ ਕੇਂਦਰ/ਸੂਬਾ ਸਰਕਾਰ ਦੀਆਂ ਅਤੇ ਜਨਤਕ ਖੇਤਰ ਦੀਆਂ ਇਮਾਰਤਾਂ ’ਤੇ ਵੀ ਟਾਵਰ ਲਗਾਉਣ ਦੀ ਹੈ ਜਿਸ ਨਾਲ ਦੇਸ਼ ’ਚ 5ਜੀ ਦਾ ਬਿਹਤਰੀਨ ਕਵਰੇਜ ਉਪਲੱਬਧ ਕਰਵਾਇਾ ਜਾ ਸਕੇ। 

ਉੱਤਰ-ਪ੍ਰਦੇਸ਼ ਅਤੇ ਗੁਜਰਾਤ ’ਚ ਇਸ ਤਰ੍ਹਾਂ ਦੀ ਟੈਸਟਿੰਗ ਪੂਰੀ ਹੋ ਚੁੱਕੀ ਹੈ ਜਦਕਿ ਹੋਰ ਸੂਬਿਆਂ ’ਚ ਇਸ ਤਰ੍ਹਾਂ ਦੀ ਟੈਸਟਿੰਗ ਜਾਰੀ ਹੈ। ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤ ਸਰਕਾਰ ਦੀ ਟੀਮ ਗਤੀ ਸ਼ਕਤੀ ਇਸ ਯੋਜਨਾ ’ਤੇ ਅਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 

ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ (ਡੀ.ਪੀ.ਆਈ.ਆਈ.ਟੀ.) ਦੇ ਲੌਜਿਸਟਿਕ ਡਿਵੀਜ਼ਨ ਦੀ ਟੀਮ ਗਤੀ ਸ਼ਕਤੀ ਨੇ ਹਾਲ ਹੀ ’ਚ ਸਾਰੇ ਸੂਬਿਆਂ ਨੂੰ ਇਸ ਬਾਰੇ ਇਕ ਸੂਚਨਾ ਭੇਜੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਆਮ ਲੋਕਾਂ ਨੂੰ 5ਜੀ ਨੈੱਟਵਰਕ ਮੁਹੱਈਆ ਕਰਵਾਉਣ ਦੇ ਵਿਕਲਪਿਕ ਉਪਾਅ ਬਾਰੇ ਜਾਣਕਾਰੀ ਦੇਣ। ਇਨ੍ਹਾਂ ’ਚ ਬਿਜਲੀ ਦੇ ਖੰਭੇ, ਟ੍ਰੈਫਿਕ ਲਾਈਟਾਂ, ਬੱਸ ਸਟੈਂਡ, ਸਰਕਾਰੀ ਇਮਾਰਤਾਂ ਆਦਿ ਦੀ ਜਾਣਕਾਰੀ ਮੰਗੀ ਗਈ ਹੈ। 

ਭਾਰਤ ਸਰਕਾਰ ਦੇ ਟੈਲੀਕਾਮ ਡਿਪਾਰਟਮੈਂਟ ਅਤੇ ਕਈ ਮੰਤਰਾਲਾ ਦੀ ਆਪਸੀ ਗੱਲਬਾਤ ਤੋਂ ਬਾਅਦ ਫੈਸਲੇ ’ਤੇ ਅਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਦੇਸ਼ ’ਚ 5ਜੀ ਨੈੱਟਵਰਕ ਪੂਰੇ ਦੇਸ਼ ’ਚ ਫੈਲਾਉਣਾ ਚਾਹੁੰਦੀ ਹੈ। ਬਿਜਲੀ ਦੇ ਖੰਭੇ, ਸਰਕਾਰੀ ਇਮਾਰਤਾਂ ਅਤੇ ਇਸ ਤਰ੍ਹਾਂ ਦੇ ਹੋਰ ਸਥਾਨਾਂ ’ਤੇ ਸਮਾਲ ਸੈੱਲ ਤਕਨਾਲੋਜੀ ਦੀ ਮਦਦ ਨਾਲ 5ਜੀ ਰੋਲ ਆਊਟ ਕੀਤਾ ਜਾ ਸਕਦਾ ਹੈ। 


Rakesh

Content Editor

Related News