ਫਿਲਮ ਤੋਂ ਪਹਿਲਾਂ ਹੀ ''Sultan: The Game’ ਨਾਮ ਦੀ ਗੇਮ ਹੋਈ ਰੀਲੀਜ਼

Saturday, Jun 11, 2016 - 06:01 PM (IST)

ਫਿਲਮ ਤੋਂ ਪਹਿਲਾਂ ਹੀ ''Sultan: The Game’ ਨਾਮ ਦੀ ਗੇਮ ਹੋਈ ਰੀਲੀਜ਼

ਜਲੰਧਰ— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਫੈਨਸ ਲਈ ਇਕ ਖੁਸ਼ਖਬਰੀ ਹੈ। ਬਾਲੀਵੁੱਡ ਮੂਵੀ ਸੁਲਤਾਨ ਨੂੰ ਰੀਲੀਜ਼ ਨੂੰ ਅਜੇ ਕਾਫੀ ਸਮਾਂ ਬਾਕੀ ਹੈ ਪਰ ਹਾਲ ਹੀ ''ਚ ਸੁਲਤਾਨ ਦੀ ਮੋਬਾਇਲ ਗੇਮ ਲਾਂਚ ਹੋਈ ਹੈ ਜਿਸ ਦੇ ਨਾਲ ਹੁਣ ਤੁਸੀਂ ਵੀ ਸਲਮਾਨ ਦੀ ਤਰਾਂ ਅਖਾੜੇ ''ਚ ਕੁਸ਼ਤੀ ਲੜ ਸਕਦੇ ਹੋ। ਦਰਅਸਲ ਫਿਲਮ ਸੁਲਤਾਨ  ਦੇ ਨਿਰਮਾਤਾਵਾਂ ਨੇ ਇਸ ਫਿਲਮ  ਦੇ ਪ੍ਰਮੋਸ਼ਨ ਲਈ ਇਕ ਗੇਮ ਐਪ ਸੁਲਤਾਨ: ਦ ਗੇਮ ਲਾਂਚ ਕੀਤੀ ਹੈ।  ਇਸ ਗੇਮ ਨੂੰ ਜਸ ਰਾਜ ਫਿਲਮ ਦੇ ਸਹਿਯੋਗ ਨਾਲ 99ਗੇਮਸ ਦੁਆਰਾ ਬਣਾਇਆ ਗਿਆ ਹੈ।

ਸਲਮਾਨ ਨੇ ਟਵਿੱਟਰ ''ਤੇ ਇਸ ਗੇਮ ਦਾ ਲਿੰਕ ਵੀ ਸ਼ੇਅਰ ਕੀਤਾ ਹੈ ਜਿਸ ਦੇ ਨਾਲ ਉਨ੍ਹਾਂ ਦੇ ਫੈਂਸ ਲਈ ਇਸ ਨੂੰ ਡਾਊਨਲੋਡ ਕਰਨਾ ਆਸਾਨ ਹੋ ਸਕੇ। ਇਨ੍ਹਾਂ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਲਿੱਖਿਆ ਹੈ, ਸੁਲਤਾਨ ਸਿਰਫ਼ ਇਕ ਗੇਮ ਨਹੀਂ ਹੈ,  ਬਲਕਿ ਇਹ ਇੱਕ ਦਲੇਰੀ ਵਾਲੀ ਖੇਡ ਹੈ।

ਇਹ ਫਿਲਮ ਇਕ ਹਰਿਆਣਵੀ ਪਹਿਲਵਾਨ, ਸੁਲਤਾਨ ਅਲੀ ਖਾਨ ਦੀ ਕਹਾਣੀ ਬਿਆਨ ਕਰਦੀ ਹੈ। ਹਾਲ ਹੀ ''ਚ ਲਾਂਚ ਹੋਏ ਇਸ ਗੇਮ ਨੂੰ ਤੁਸੀਂ ਗੂਗਲ ਪਲੇ ਸਟੋਰ ਨਾਲ ਬਿਲਕੁਲ ਫ੍ਰੀ ਡਾਊਨਲੋਡ ਕਰ ਸਕਦੇ ਹੋ।


Related News