ਮੋਗਾ ਪੁਲਸ ਦਾ ਸ਼ਾਨਦਾਰ ਕਦਮ, ਡਿਊਟੀ ਤੋਂ ਪਹਿਲਾਂ ਜੋ ਕੀਤਾ ਸੁਣ ਖਿੜ ਜਾਵੇਗੀ ਰੂਹ

Friday, Jun 06, 2025 - 06:13 PM (IST)

ਮੋਗਾ ਪੁਲਸ ਦਾ ਸ਼ਾਨਦਾਰ ਕਦਮ, ਡਿਊਟੀ ਤੋਂ ਪਹਿਲਾਂ ਜੋ ਕੀਤਾ ਸੁਣ ਖਿੜ ਜਾਵੇਗੀ ਰੂਹ

ਮੋਗਾ (ਕਸ਼ਿਸ਼ ਸਿੰਗਲਾ) : ਇਕ ਪਾਸੇ ਜਿੱਥੇ ਪੁਲਸ ਅਧਿਕਾਰੀ ਦਿਨ-ਰਾਤ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਅਤੇ ਜਨਤਾ ਦੀ ਸੁਰੱਖਿਆ ਲਈ ਆਪਣੀ ਡਿਊਟੀ ਨਿਭਾਅ ਰਹੇ ਹਨ, ਉਥੇ ਹੀ ਮੋਗਾ ਟ੍ਰੈਫਿਕ ਪੁਲਸ ਨੇ ਅੱਜ ਇਕ ਅਜਿਹੀ ਉਦਾਹਰਨ ਪੇਸ਼ ਕੀਤੀ ਜੋ ਦਿਲ ਨੂੰ ਛੂਹ ਗਈ। ਅੱਜ ਡਿਊਟੀ 'ਤੇ ਜਾਣ ਤੋਂ ਪਹਿਲਾਂ ਮੋਗਾ ਟ੍ਰੈਫਿਕ ਪੁਲਸ ਇੰਚਾਰਜ ਨੇ ਆਪਣੇ ਸਾਰੇ ਜਵਾਨਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਸਤਿਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਨ ਅਤੇ ਅਕਾਲ ਪੁਰਖ ਦਾ ਧੰਨਵਾਦ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ, ਅਹਿਮ ਜਾਣਕਾਰੀ ਆਈ ਸਾਹਮਣੇ

ਇੰਚਾਰਜ ਨੇ ਆਪਣੇ ਜਵਾਨਾਂ ਨੂੰ ਕਿਹਾ ਕਿ ਅੱਜ ਦਾ ਦਿਨ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਉਸ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਇਹ ਯੋਗਤਾ ਦਿੱਤੀ ਕਿ ਅਸੀਂ ਮੋਗਾ ਦੀ ਜਨਤਾ ਦੀ ਸੇਵਾ ਕਰ ਸਕੀਏ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਰ ਰੋਜ਼ ਆਪਣੇ ਕੰਮ ਦੀ ਸ਼ੁਰੂਆਤ ਉਸ ਮਾਲਕ ਦੇ ਨਾਮ ਦੇ ਜਾਪ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਮਨ ਵੀ ਸ਼ਾਂਤ ਰਹੇ ਅਤੇ ਅਸੀਂ ਸੱਚੇ ਦਿਲੋਂ ਆਪਣਾ ਫ਼ਰਜ਼ ਨਿਭਾਅ ਸਕੀਏ। ਇੰਚਾਰਜ ਦੀ ਇਸ ਅਪੀਲ ਨੂੰ ਸੁਣਦੇ ਹੀ ਉਥੇ ਮੌਜੂਦ ਸਾਰੇ ਜਵਾਨਾਂ ਨੇ ਇਕੱਠੇ ਹੋ ਕੇ ਵਾਹਿਗੁਰੂ ਦਾ ਜਾਪ ਕੀਤਾ। ਪੂਰੇ ਮਾਹੌਲ ਵਿਚ ਇਕ ਵੱਖਰੀ ਹੀ ਰੂਹਾਨੀ ਸ਼ਾਂਤੀ ਫੈਲ ਗਈ। ਹਰ ਕਰਮਚਾਰੀ ਨੇ ਆਪਣੇ ਹੱਥ ਜੋੜਕੇ ਅਕਾਲ ਪੁਰਖ ਦਾ ਧੰਨਵਾਦ ਕੀਤਾ।

ਮੁਲਾਜ਼ਮਾਂ ਨੇ ਕਿਹਾ ਕਿ ਵਾਹਿਗੁਰੂ ਦਾ ਸਿਮਰਨ ਕਰਕੇ ਉਨ੍ਹਾਂ ਨੂੰ ਅੰਦਰੋਂ ਸੁਕੂਨ ਅਤੇ ਸ਼ਾਂਤੀ ਮਹਿਸੂਸ ਹੋਈ। ਡਿਊਟੀ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਪਲ ਹਰ ਕਿਸੇ ਲਈ ਸਕਾਰਾਤਮਕ ਊਰਜਾ ਦੇਣ ਵਾਲਾ ਅਤੇ ਮਨ ਨੂੰ ਹਲਕਾ ਕਰਨ ਵਾਲਾ ਸੀ। ਸਿਮਰਨ ਤੋਂ ਬਾਅਦ ਸਾਰੇ ਜਵਾਨ ਆਪਣੇ-ਆਪਣੇ ਡਿਊਟੀ ਪੁਆਇੰਟਸ ਵੱਲ ਰਵਾਨਾ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 31 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News