MLA ਰਮਨ ਅਰੋੜਾ ਤੋਂ ਮੋਹਾਲੀ ਸਥਿਤ ਪ੍ਰਾਪਰਟੀਆਂ ਬਾਰੇ ਹੋਈ ਜਾਂਚ, ਮੁੜ ਕੀਤਾ ਮੈਡੀਕਲ

Saturday, May 31, 2025 - 12:43 PM (IST)

MLA ਰਮਨ ਅਰੋੜਾ ਤੋਂ ਮੋਹਾਲੀ ਸਥਿਤ ਪ੍ਰਾਪਰਟੀਆਂ ਬਾਰੇ ਹੋਈ ਜਾਂਚ, ਮੁੜ ਕੀਤਾ ਮੈਡੀਕਲ

ਜਲੰਧਰ (ਮ੍ਰਿਦੁਲ, ਸ਼ੋਰੀ)–ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਤੋਂ ਸਾਰਾ ਦਿਨ ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਰਾਤ 10 ਵਜੇ ਦੇ ਲਗਭਗ ਉਨ੍ਹਾਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਵਿਚ ਪੁੱਜੀ। ਇਸ ਦੌਰਾਨ ਮੈਡੀਕਲ ਵਿਚ ਅਰੋੜਾ ਫਿੱਟ ਪਾਏ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਵਿਜੀਲੈਂਸ ਪੁੱਛਗਿੱਛ ਲਈ ਫਿਰ ਆਪਣੇ ਨਾਲ ਲੈ ਕੇ ਚਲੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਤੈਸ਼ 'ਚ ਆਏ ਭਰਾ ਨੇ ਤੜਕਸਾਰ ਭੈਣ ਨਾਲ ਕੀਤਾ ਰੂਹ ਕੰਬਾਊ ਕਾਂਡ

ਯਾਦ ਰਹੇ ਕਿ ਭ੍ਰਿਸ਼ਟਾਚਾਰ ਮਾਮਲੇ ਵਿਚ ਫਸੇ ਵਿਧਾਇਕ ਰਮਨ ਅਰੋੜਾ ’ਤੇ ਸੈਂਟਰਲ ਹਲਕੇ ਵਿਚ ਬਣ ਰਹੀਆਂ ਇਮਾਰਤਾਂ ਦੀ ਨਿਸ਼ਾਨਦੇਹੀ ਕਰ ਕੇ ਨੋਟਿਸ ਕਢਵਾਉਣ ਅਤੇ ਫਿਰ ਸੈਟਿੰਗ ਕਰ ਕੇ ਭ੍ਰਿਸ਼ਟਾਚਾਰ ਤਹਿਤ ਲੱਖਾਂ ਰੁਪਏ ਲੈਣ ਦੇ ਦੋਸ਼ ਹਨ। ਵਿਜੀਲੈਂਸ ਲੁਧਿਆਣਾ ਰੇਂਜ ਦੇ ਐੱਸ. ਐੱਸ. ਪੀ. ਜਗਤਪ੍ਰੀਤ ਸਿੰਘ ਵੱਲੋਂ ਸ਼ੁੱਕਰਵਾਰ ਵਿਧਾਇਕ ਰਮਨ ਅਰੋੜਾ ਵੱਲੋਂ ਮੋਹਾਲੀ ਨਾਲ ਲੱਗਦੇ ਨਿਊ ਚੰਡੀਗੜ੍ਹ ਇਲਾਕੇ ਵਿਚ ਖ਼ਰੀਦੀਆਂ ਗਈਆਂ ਕੁਝ ਪ੍ਰਾਪਰਟੀਆਂ ਬਾਰੇ ਜਾਂਚ ਕੀਤੀ ਗਈ। ਵਿਜੀਲੈਂਸ ਦੇ ਮੁਤਾਬਕ ਰਮਨ ਅਰੋੜਾ ਵੱਲੋਂ ਕਾਫ਼ੀ ਵੱਡੀ ਅਮਾਊਂਟ ਮੋਹਾਲੀ ਵਿਚ ਇਨਵੈਸਟ ਕੀਤੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੀ ਹੋਵੇਗਾ ਬਲੈਕਆਊਟ, ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਾਰੀ ਕੀਤੇ ਹੁਕਮ

ਜਾਂਚ ਦੌਰਾਨ ਵਿਧਾਇਕ ਰਮਨ ਅਰੋੜਾ ਦੀਆਂ ਉਕਤ ਪ੍ਰਾਪਰਟੀਆਂ ਦੀ ਨਿਸ਼ਾਨਦੇਹੀ ਕਰਵਾਈ ਗਈ ਹੈ, ਹਾਲਾਂਕਿ ਕੁਝ ਪ੍ਰਾਪਰਟੀਆਂ ਬਾਰੇ ਵਿਜੀਲੈਂਸ ਵੱਲੋਂ ਜਾਂਚ ਪੁਖ਼ਤਾ ਹੋ ਚੁੱਕੀ ਹੈ ਕਿ ਵਿਧਾਇਕ ਵੱਲੋਂ ਜਿਹੜੇ ਵੱਖ-ਵੱਖ ਲੋਕਾਂ ਦੇ ਨਾਂ ’ਤੇ ਰਜਿਸਟਰੀਆਂ ਕਰਵਾਈਆਂ ਗਈਆਂ ਹਨ, ਉਨ੍ਹਾਂ ਵਿਚ ਵਿਧਾਇਕ ਦਾ ਹੀ ਭ੍ਰਿਸ਼ਟਾਚਾਰ ਤਹਿਤ ਕਮਾਇਆ ਪੈਸਾ ਲੱਗਾ ਹੈ। ਉਕਤ ਲੋਕਾਂ ਦਾ ਵਿਧਾਇਕ ਰਮਨ ਅਰੋੜਾ ਨਾਲ ਕੁਨੈਕਸ਼ਨ ਵਿਜੀਲੈਂਸ ਨੂੰ ਮਿਲ ਚੁੱਕਾ ਹੈ, ਜਿਸ ਨੂੰ ਲੈ ਕੇ ਵਿਜੀਲੈਂਸ ਨੇ ਹੁਣ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: MLA ਰਮਨ ਅਰੋੜਾ ਦਾ ਰਾਜ਼ਦਾਰ ਮਹੇਸ਼ ਮਖੀਜਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News