ਸੜਕ ਕਿਨਾਰੇ ਸ਼ੱਕੀ ਹਲਾਤਾਂ ''ਚ ਮਿਲੀ ਨੌਜਵਾਨ ਦੀ ਲਾਸ਼ ਮਾਮਲੇ ''ਚ ਆਇਆ ਨਵਾਂ ਮੋੜ, ਦੋਸਤ ਹੀ ਨਿਕਲਿਆ ਕਾਤਲ
Monday, Jun 02, 2025 - 07:28 PM (IST)

ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਖੇਤਰ ਅਧੀਨ ਆਉਂਦੇ ਬਮਿਆਲ ਸੈਕਟਰ ਦੇ ਪਿੰਡ ਪਲਾਹ ਵਿਖੇ ਸਵੇਰੇ ਤੜਕਸਾਰ ਸੜਕ ਦੇ ਕਿਨਾਰੇ ਇੱਕ 22 ਸਾਲ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਉਪਰੰਤ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਪਰ ਹੁਣ ਇਸ ਖਬਰ ਵਿੱਚ ਇੱਕ ਨਵਾਂ ਮੋੜ ਸਾਹਮਣੇ ਇਹ ਆਇਆ ਹੈ ਕਿ ਜਿਸ ਦੋਸਤ ਨਾਲ ਨੌਜਵਾਨ ਆਪਣੇ ਘਰੋਂ ਗਿਆ ਸੀ ਉਸ ਨੌਜਵਾਨ ਵੱਲੋਂ ਹੀ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਚਰਨਜੀਤ ਸਿੰਘ ਉਰਫ ਚੰਨਾ (22) ਪੁੱਤਰ ਕੁਲਵੰਤ ਸਿੰਘ ਵਾਸੀ ਸਿੰਬਲ ਸਕੋਲ ਜੋ ਕਿ ਗੁਜਰਾਤ ਵਿੱਚ ਇੱਕ ਕਰੇਨ ਚਲਾਉਣ ਦਾ ਕੰਮ ਕਰਦਾ ਸੀ ਅਤੇ ਉਸਦਾ ਦੋਸਤ ਵੀ ਉਸ ਦੇ ਨਾਲ ਹੀ ਗੁਜਰਾਤ 'ਚ ਹੀ ਕੰਮ ਕਰਦਾ ਸੀ। ਇਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਕੱਲ ਹੀ ਗੁਜਰਾਤ ਤੋਂ ਵਾਪਸ ਪਰਤਿਆ ਸੀ ਅਤੇ ਸ਼ਾਮ ਨੂੰ 7 ਵਜੇ ਆਪਣੇ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਸੀ। ਉਸ ਤੋਂ ਬਾਅਦ ਪਰਿਵਾਰ ਵੱਲੋਂ ਵਾਰ-ਵਾਰ ਫੋਨ ਮਿਲਾਉਣ ਤੇ ਉਸਦਾ ਫੋਨ ਨਹੀਂ ਮਿਲ ਰਿਹਾ ਸੀ ਅਤੇ ਸਵੇਰੇ ਉਸ ਦੀ ਲਾਸ਼ ਸਰਹੱਦੀ ਪਿੰਡ ਪਲਾਹ ਦੇ ਨਜ਼ਦੀਕ ਸੜਕ ਦੇ ਕਿਨਾਰੇ ਪਿੰਡ ਦੇ ਕਿਸੇ ਵਿਅਕਤੀ ਨੂੰ ਮਿਲੀ। ਜਿਸ ਵੱਲੋਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ਤੇ ਖੂਨ ਦੇ ਨਿਸ਼ਾਨ ਹਨ ਅਤੇ ਉਸ ਦੇ ਕੰਨਾਂ ਵਿੱਚੋਂ ਪਾਈਆਂ ਹੋਈਆਂ ਮੁੰਦਰਾਂ ਵੀ ਉਤਾਰ ਲਈਆਂ ਗਈਆਂ ਹਨ ਅਤੇ ਉਸ ਕੋਲ 20-22 ਹਜ਼ਾਰ ਰੁਪਏ ਦੇ ਕਰੀਬ ਨਕਦੀ ਸੀ ਜੋ ਕਿ ਗਾਇਬ ਸੀ ਅਤੇ ਨਾ ਹੀ ਉਸਦਾ ਮੋਬਾਇਲ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਨਰੋਟ ਜੈਮਲ ਸਿੰਘ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਇਸ ਮਸਲੇ ਦੀ ਪੂਰੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ ਜਦ ਜਾਂਚ ਦੌਰਾਨ ਇਸ ਦਾ ਦੋਸਤ ਹੀ ਇਸਦਾ ਕਤਲ ਨਿਕਲਿਆ। ਜਦ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਪੂਰੀ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਸਾਡਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਧੱਕਾ ਮੁੱਕੀ ਹੁੰਦੇ ਦੌਰਾਨ ਉਸ ਦੇ ਅੰਦਰੂਨੀ ਸੱਟ ਲੱਗ ਗਈ ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ। ਇਸ ਸਾਰੀ ਗੱਲ ਨੂੰ ਉਸ ਦੇ ਦੋਸਤ ਵੱਲੋਂ ਕਬੂਲ ਲਿਆ ਗਿਆ। ਪੁਲਸ ਵੱਲੋਂ ਉਸ ਦੇ ਖਿਲਾਫ ਅਤੇ ਇੱਕ ਅਣਪਛਾਤੇ ਖਿਲਾਫ ਵੱਖ-ਵੱਖ ਧਾਰਵਾ ਤਹਿਤ ਮਾਮਲਾ ਦਰਜ ਕਰਕੇ ਕਾਬੂ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਕਾਲੂ ਪਠਾਣੀਆਂ ਵਾਸੀ ਖੋਜਕੀ ਚੱਕ ਵਜੋ ਦੱਸੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e