ਕਾਂਗਰਸ ''ਚ ਫਿਰ ਕਾਟੋ-ਕਲੇਸ਼, ਵੜਿੰਗ ਤੇ ਬਘੇਲ ਦੀ ਸਹਿਮਤੀ ਤੋਂ ਬਿਨਾਂ ਹੀ ਚੰਨੀ ਨੇ ਕਰ ''ਤਾ ਆਹ ਕੰਮ (ਵੀਡੀਓ)

Saturday, May 31, 2025 - 08:52 AM (IST)

ਕਾਂਗਰਸ ''ਚ ਫਿਰ ਕਾਟੋ-ਕਲੇਸ਼, ਵੜਿੰਗ ਤੇ ਬਘੇਲ ਦੀ ਸਹਿਮਤੀ ਤੋਂ ਬਿਨਾਂ ਹੀ ਚੰਨੀ ਨੇ ਕਰ ''ਤਾ ਆਹ ਕੰਮ (ਵੀਡੀਓ)

ਜਲੰਧਰ : ਪੰਜਾਬ ਕਾਂਗਰਸ 'ਚ ਕਾਟੋ-ਕਲੇਸ਼ ਇਕ ਵਾਰ ਫਿਰ ਵੱਧ ਗਿਆ ਹੈ, ਜਿਸ ਦਾ ਕਾਰਨ ਦਾਖਾ ਤੋਂ ਭਾਜਪਾ ਆਗੂ ਕਰਨ ਵੜਿੰਗ ਨੂੰ ਮੰਨਿਆ ਜਾ ਰਿਹਾ ਹੈ, ਜਿਸ ਦੀ ਕਾਂਗਰਸ ਪਾਰਟੀ 'ਚ ਜੁਆਈਨਿੰਗ ਕਰਵਾਈ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਰਨ ਵੜਿੰਗ ਦੀ ਕਾਂਗਰਸ 'ਚ ਸ਼ਮੂਲੀਅਤ ਕਰਵਾਉਣ 'ਚ ਕਾਂਗਰਸ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਬਿਲਕੁਲ ਸਹਿਮਤ ਨਹੀਂ ਸਨ ਪਰ ਇਨ੍ਹਾਂ ਦੋਹਾਂ ਆਗੂਆਂ ਦੀ ਅਸਹਿਮਤੀ ਦੀ ਪਰਵਾਹ ਨਾ ਕਰਦਿਆਂ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਅਤੇ ਭਾਰਤ ਭੂਸ਼ਣ ਆਸ਼ੂ ਨੇ ਕਰਨ ਵੜਿੰਗ ਨੂੰ ਪਾਰਟੀ 'ਚ ਸ਼ਾਮਲ ਕਰਵਾ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਵੱਜਣਗੇ ਖ਼ਤਰੇ ਦੇ ਸਾਇਰਨ! ਜਾਣੋ ਕਿਹੜੇ ਜ਼ਿਲ੍ਹੇ 'ਚ ਕਿੰਨੇ ਵਜੇ ਹੋਵੇਗਾ BLACKOUT

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਜਦੋਂ ਕਰਨ ਵੜਿੰਗ ਨੇ ਭੁਪੇਸ਼ ਬਘੇਲ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਕਰਨ ਵੜਿੰਗ ਨੂੰ ਰਾਜਾ ਵੜਿੰਗ ਤੋਂ ਸਹਿਮਤੀ ਲੈਣ ਲਈ ਕਿਹਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਇਹ ਜੁਆਈਨਿੰਗ ਕਰਵਾਈ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਬੀਮਾਰੀ ਨੂੰ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਇਹ ਵੀ ਦੱਸ ਦੇਈਏ ਕਿ ਕਰਨ ਵੜਿੰਗ ਉਹ ਹੀ ਆਗੂ ਹਨ, ਜੋ ਭਾਰਤ ਭੂਸ਼ਣ ਆਸ਼ੂ ਦੇ ਬੇਹੱਧ ਕਰੀਬੀ ਮੰਨੇ ਜਾਂਦੇ ਹਨ ਅਤੇ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਰਾਜਾ ਵੜਿੰਗ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਉਸ ਸਮੇਂ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਸਮਰਥਨ ਦੀ ਅਪੀਲ ਕੀਤੀ ਸੀ ਪਰ ਕਰਨ ਵੜਿੰਗ ਉਸ ਵੇਲੇ ਭਾਜਪਾ 'ਚ ਸ਼ਾਮਲ ਹੋ ਕੇ ਰਵਨੀਤ ਬਿੱਟੂ ਨਾਲ ਖੜ੍ਹੇ ਹੋ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News