EPOS ਨੇ ਪੇਸ਼ ਕੀਤਾ ਆਪਣਾ ਪਹਿਲਾ ਪਰਸਨਲ ਵੈੱਬ ਕੈਮਰਾ
Friday, Mar 31, 2023 - 02:49 PM (IST)
ਗੈਜੇਟ ਡੈਸਕ- ਗਲੋਬਲ ਆਡੀਓ ਬ੍ਰਾਂਡ ਈ.ਪੀ.ਓ.ਐੱਸ. ਨੇ ਵੀਰਵਾਰ ਨੂੰ ਆਪਣਾ ਪਹਿਲਾ ਪਰਸਨਲ ਵੈੱਬ ਕੈਮਰਾ EXPAND Vision 1 Web Camera ਲਾਂਚ ਕਰ ਦਿੱਤਾ ਹੈ। ਇਸ ਵੈੱਬ ਕੈਮਰੇ ਨੂੰ ਹਾਈਬ੍ਰਿਡ ਵਰਕ ਸੈੱਟਅਪ ਲਈ ਡਿਜ਼ਾਈਨ ਕੀਤਾ ਗਿਆ ਹੈ। EXPAND Vision 1 ਦੇ ਨਾਲ ਅਲਟਰਾ-ਸ਼ਾਰਪ 4ਕੇ ਕੈਮਰਾ ਸਪੋਰਟ ਮਿਲਦਾ ਹੈ। ਵੈੱਬ ਕੈਮ ਦੇ ਨਾਲ ਡਿਊਲ ਓਮਨੀ-ਡਾਇਰੈਕਸ਼ਨਲ ਮਾਈਕ੍ਰੋਫੋਨ ਦਾ ਸਪੋਰਟ ਮਿਲਦਾ ਹੈ, ਜੋ ਬੈਕਗ੍ਰਾਊਂਡ ਨੌਇਜ਼ ਨੂੰ ਘੱਟ ਕਰਦਾ ਹੈ।
ਐਕਸਪੈਂਡ ਵਿਜ਼ਨ 1 ਵੈੱਬ ਕੈਮਰਾ ਦੇ ਨਾਲ ਕਲੀਅਰ ਵੌਇਜ਼ ਦਾ ਦਾਅਵਾ ਕੀਤਾ ਗਿਆ ਹੈ। EXPAND Vision 1 ਨੂੰ ਮਾਈਕ੍ਰੋਸਾਫਟ ਟੀਮ ਅਤੇ ਜ਼ੂਮ ਸਣੇ ਪ੍ਰਮੁੱਖ ਯੂਨੀਫਾਈਡ ਕਮਿਊਨੀਕੇਸ਼ਨ ਦਾ ਸਪੋਰਟ ਮਿਲਦਾ ਹੈ। ਡਿਵਾਈਸ ਨੂੰ ਪੋਰਟੇਬਲ ਅਤੇ ਕੰਪੈਕਟ ਸਾਈਜ਼ 'ਚ ਪੇਸ਼ ਕੀਤਾ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸਨੂੰ ਸੈੱਟ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਆਉਂਦੀ। ਯੂਜ਼ਰਜ਼ EXPAND Vision 1 ਦੇ ਸਮਾਰਟ ਫਲੋਟਿੰਗ ਮੈਨੂ ਰਾਹੀਂ ਆਪਣੀ ਪਿਕਚਰ ਦੀ ਕੁਆਲਿਟੀ ਨੂੰ ਵੀ ਕਸਟਮਾਈਜ਼ ਕਰ ਸਕਦੇ ਹਨ। ਨਾਲ ਹੀ ਯੂਜ਼ਰਜ਼ ਨੂੰ ਇਸਦੇ ਨਾਲ ਫੀਲਡ ਆਫ ਵਿਊ, ਲਾਈਟ ਅਤੇ ਕਲਰ ਨੂੰ ਵੀ ਐਡਜਸਟ ਕੀਤਾ ਜਾ ਸਕਦਾ ਹੈ।
ਕੰਪੈਕਟ ਡਿਜ਼ਾਈਨ ਦੇ ਨਾਲ ਮਿਲੇਗਾ ਕੈਰੀ ਬਾਕਸ
ਐਕਸਪੈਂਡ ਵਿਜ਼ਨ 1 ਵੈੱਬ ਕੈਮਰਾ ਇਕ ਕੰਪੈਕਟ ਡਿਜ਼ਾਈਨ ਅਤੇ ਪ੍ਰੋਟੈਕਟਿਵ ਕੈਰੀ ਬਾਕਸ ਦੇ ਨਾਲ ਆਉਂਦਾ ਹੈ। ਯਾਨੀ ਤੁਸੀਂ ਡਿਵਾਈਸ ਨੂੰ ਆਪਣੇ ਨਾਲ ਕੈਰੀ ਵੀ ਕਰ ਸਕਦੇ ਹੋ।ਕੰਪਨੀ ਦਾ ਕਹਿਣਾ ਹੈ ਕਿ ਇਸਦੇ ਨਾਲ ਇਕ ਇੰਟੀਗ੍ਰੇਟਿਡ ਸ਼ਟਰ ਵੀ ਦਿੱਤਾ ਗਿਆ ਹੈ। ਯਾਨੀ ਯੂਜ਼ਰਜ਼ ਦੀ ਪ੍ਰਾਈਵੇਸੀ ਦੀ ਚਿੰਤਾ ਵੀ ਦੂਰ ਹੋ ਜਾਂਦੀ ਹੈ। ਐਕਸਪੈਂਡ ਵਿਜ਼ਨ 1 ਦੇ ਨਾਲ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਸਪੋਰਟ ਦਿੱਤਾ ਗਿਆ ਹੈ। ਇਸਦੇ ਨਾਲ ਯੂ.ਐੱਸ.ਬੀ.-ਸੀ ਕੇਬਲ 'ਚ 90 ਡਿਗਰੀ ਐਂਗਲ ਵਾਲਾ ਪਲੱਗ ਮਿਲਦਾ ਹੈ।