ਇਸ ਕੰਪਨੀ ਨੇ ਲਾਂਚ ਕੀਤਾ ਨਵਾਂ ਸਾਊਂਡ ਸਿਸਟਮ, ਬਲੂਟੁੱਥ ਦੀ ਮਦਦ ਨਾਲ ਕਰੇਗਾ ਕੰਮ

Tuesday, Aug 23, 2016 - 01:20 PM (IST)

ਇਸ ਕੰਪਨੀ ਨੇ ਲਾਂਚ ਕੀਤਾ ਨਵਾਂ ਸਾਊਂਡ ਸਿਸਟਮ, ਬਲੂਟੁੱਥ ਦੀ ਮਦਦ ਨਾਲ ਕਰੇਗਾ ਕੰਮ

ਜਲੰਧਰ - ਕੰਪਿਊਟਰ ਸਪੀਕਰਸ ਬਣਾਉਣ ਵਾਲੀ ਕੰਪਨੀ Enven ਨੇ Horzon 701 ਵੁਫਰ ਅਨੇਬਲਡ ਸਾਊਂਡ ਵਾਰ ਲਾਂਚ ਕੀਤੀ ਹੈ ਜੋ ਬਾਸ ਦੇ ਨਾਲ ਸਾਫ ਸਾਊਂਡ ਆਉਟਪੁੱਟ ਦੇਵੇਗੀ। ਮੈਟ ਫਿਨੀਸ਼ਿੰਗ ਦੇ ਨਾਲ ਇਸ ਸਿਸਟਮ ''ਚ ਕੰਪਨੀ ਨੇ LED ਰਿੰਗ ਡਾਇਲ ਦਿੱਤਾ ਹੈ ਜੋ ਗਾਣਾਂ ਚਲਾਉਣ ਦੇ ਨਾਲ-ਨਾਲ ਬਲਿੰਕ ਕਰੇਗਾ ਅਤੇ ਰੰਗ ਵੀ ਬਦਲੇਗਾ।

 

60W ਆਊਟਪੁੱਟ ਦੇਣ ਵਾਲੇ ਇਸ ਸਿਸਟਮ ''ਚ 3-ਇੰਚ ਫੁੱਲ ਰੇਂਜ ਡਰਾਇਵਰ ਅਤੇ 5.25 ਇੰਚ ਬਾਸ ਡਰਾਇਵਰ ਲਗਾ ਹੈ। ਇਸ ਨੂੰ ਯੂਜ਼ਰ ਕਿਸੇ ਵੀ ਵਾਇਰਲੈੱਸ ਡਿਵਾਇਸ ਨਾਲ ਅਟੈਚ ਕਰ ਕੇ ਗਾਣਿਆਂ ਨੂੰ ਪਲੇ ਕਰ ਸਕਦੇ ਹਨ। ਇਸ ਨੂੰ ਤੁਸੀਂ USB ਡਰਾਇਵ (32GB ਤੱਕ ਸਪੋਰਟ) ਅਤੇ AUX ਕੇਬਲ ਨਾਲ ਵੀ ਯੂਜ਼ ਕਰ ਸਕਦੇ ਹਨ। ਇਸ ਦੇ ਨਾਲ ਮਿਲਣ ਵਾਲੇ ਰਿਮੋਟ ਨੂੰ ਯੂਜ਼ਰ 10 ਮੀਟਰ ਦੀ ਰੇਂਜ ਤੱਕ ਆਸਾਨੀ ਨਾਲ ਚੱਲਾ ਸਕਦੇ ਹੋ। ਇਸ ਦੀ ਕੀਮਤ 5,999 ਰੁਪਏ ਹੈ ਪਰ ਇਸ ਨੂੰ ਆਫਰ ਦੇ ਤਹਿਤ ਐਮਾਜ਼ਾਨ ਇੰਡੀਆ ''ਤੇ 4,199 ਰੁਪਏ ਕੀਮਤ ''ਚ ਉਪਲੱਬਧ ਕੀਤਾ ਗਿਆ ਹੈ।


Related News