Elon Musk ਨੇ ਭਾਰਤੀ X ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 35 ਫੀਸਦੀ ਵਧਾਈ ਪ੍ਰੀਮੀਅਮ ਪਲਾਨਜ਼ ਦੀ ਫੀਸ
Wednesday, Dec 25, 2024 - 07:13 PM (IST)
ਗੈਜੇਟ ਡੈਸਕ- ਐਲੋਨ ਮਸਕ ਦੀ ਕੰਪਨੀ X ਨੇ ਆਪਣੇ ਪ੍ਰੀਮੀਅਮ ਪਲਾਨਜ਼ ਦੀ ਕੀਮਤ ਵਧਾ ਦਿੱਤੀ ਹੈ। ਹੁਣ ਤੁਹਾਨੂੰ ਭਾਰਤ 'ਚ ਇਨ੍ਹਾਂ ਪਲਾਨਜ਼ ਲਈ 35 ਫੀਸਦੀ ਤੱਕ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ। ਇਹ ਨਵੀਆਂ ਕੀਮਤਾਂ 21 ਦਸੰਬਰ 2024 ਤੋਂ ਲਾਗੂ ਹੋ ਗਈਆਂ ਹਨ। ਜਿਨ੍ਹਾਂ ਨੇ ਪਹਿਲਾਂ ਹੀ ਪ੍ਰੀਮੀਅਮ ਪਲਾਨ ਲਿਆ ਹੈ, ਉਨ੍ਹਾਂ ਨੂੰ ਅਗਲੀ ਵਾਰ ਬਿੱਲ ਆਉਣ 'ਤੇ ਨਵੀਆਂ ਕੀਮਤਾਂ ਮੁਤਾਬਕ ਭੁਗਤਾਨ ਕਰਨਾ ਹੋਵੇਗਾ। ਆਓ ਜਾਣਦੇ ਹਾਂ ਹਰ ਮਹੀਨੇ ਕਿੰਨਾ ਭੁਗਤਾਨ ਕਰਨਾ ਪਵੇਗਾ...
X Premium subscription ਦੀ ਨਵੀਂ ਕੀਮਤ
ਹੁਣ X Premium+ ਯੂਜ਼ਰਜ਼ ਨੂੰ ਹਰ ਮਹੀਨੇ 1,750 ਰੁਪਏ ਦੇਣੇ ਹੋਣਗੇ, ਜਦੋਂਕਿ ਪਹਿਲਾਂ ਉਨ੍ਹਾਂ ਨੂੰ 1,300 ਰੁਪਏ ਦੇਣੇ ਪੈਂਦੇ ਸਨ। ਇਸੇ ਤਰ੍ਹਾਂ ਸਾਲਾਨਾ ਪ੍ਰੀਮੀਅਮ+ ਦੀ ਕੀਮਤ ਵੀ ਵਧਾ ਕੇ 13,600 ਰੁਪਏ ਤੋਂ 18,300 ਰੁਪਏ ਕਰ ਦਿੱਤੀ ਗਈ ਹੈ।
ਕਿਉਂ ਵਧਾਈ ਗਈ ਕੀਮਤ
ਐਲੋਨ ਮਸਕ ਦੇ ਪਲੇਟਫਾਰਮ ਨੇ ਆਪਣੇ ਸਬਸਕ੍ਰਿਪਸ਼ਨ ਦੀਆਂ ਕੀਮਤਾਂ ਵਧਾਉਣ ਦੇ ਤਿੰਨ ਮੁੱਖ ਕਾਰਨ ਦੱਸੇ ਹਨ। ਪਹਿਲਾ ਕਾਰਨ ਇਹ ਹੈ ਕਿ ਹੁਣ ਇਸ ਪਲੇਟਫਾਰਮ 'ਤੇ ਕੋਈ ਵੀ ਵਿਗਿਆਪਨ ਨਹੀਂ ਦਿਖਾਇਆ ਜਾਵੇਗਾ। ਦੂਜਾ ਕਾਰਨ ਇਹ ਹੈ ਕਿ ਕੰਟੈਂਟ ਬਣਾਉਣ ਵਾਲੇ ਲੋਕਾਂ ਨੂੰ ਜ਼ਿਆਦਾ ਪੈਸਾ ਅਤੇ ਸਮਰਥਨ ਮਿਲੇਗਾ। ਤੀਜਾ ਅਤੇ ਸਭ ਤੋਂ ਮਹੱਤਵਪੂਰਨ ਕਾਰਨ ਇਹ ਹੈ ਕਿ ਇਸ ਪਲੇਟਫਾਰਮ 'ਤੇ ਨਵੇਂ ਫੀਚਰਜ਼ ਜੋੜੇ ਜਾਣਗੇ।
ਕੰਪਨੀ ਨੇ ਕਿਹਾ, 'ਪ੍ਰੀਮੀਅਮ+ ਸਬਸਕ੍ਰਾਈਬਰਾਂ ਨੂੰ ਕਈ ਫਾਇਦੇ ਮਿਲਣਗੇ। ਉਹਨਾਂ ਨੂੰ @Premium ਤੋਂ ਤੁਰੰਤ ਸਹਾਇਤਾ ਮਿਲੇਗੀ, 'ਰਡਾਰ' ਵਰਗੇ ਨਵੇਂ ਫੀਚਰਜ਼ ਇਸਤੇਮਾਲ ਕਤਰਨ ਦਾ ਮੌਕਾ ਮਿਲੇਗਾ ਅਤੇ ਸਾਡੇ ਸਭ ਤੋਂ ਵਧੀਆ AI ਮਾਡਲਾਂ ਦੀ ਵਧੇਰੇ ਵਰਤੋਂ ਕਰ ਸਕੋਗੇ। ਅਸੀਂ ਕੀਮਤ ਵਿੱਚ ਵਾਧਾ ਕੀਤਾ ਹੈ ਤਾਂ ਜੋ ਅਸੀਂ ਪ੍ਰੀਮੀਅਮ+ ਨੂੰ ਹੋਰ ਵੀ ਬਿਹਤਰ ਬਣਾ ਸਕੀਏ ਅਤੇ ਤੁਸੀਂ ਹਮੇਸ਼ਾ ਵਧੀਆ ਫੀਚਰਜ਼ ਦਾ ਆਨੰਦ ਲੈ ਸਕੋ।