ਭਾਰਤ ਤੋਂ ਪਹਿਲਾਂ ਗੁਆਂਢੀ ਦੇਸ਼ 'ਚ ਸ਼ੁਰੂ ਹੋਈ Starlink ਇੰਟਰਨੈੱਟ ਸਰਵਿਸ, ਜਾਣੋ ਕੀਮਤ

Wednesday, May 21, 2025 - 04:55 PM (IST)

ਭਾਰਤ ਤੋਂ ਪਹਿਲਾਂ ਗੁਆਂਢੀ ਦੇਸ਼ 'ਚ ਸ਼ੁਰੂ ਹੋਈ Starlink ਇੰਟਰਨੈੱਟ ਸਰਵਿਸ, ਜਾਣੋ ਕੀਮਤ

ਗੈਜੇਟ ਡੈਸਕ- ਐਲੋਨ ਮਸਕ ਦੀ ਸੈਟੇਲਾਈਟ ਇੰਟਰਨੈੱਟ ਕੰਪਨੀ 'ਸਟਾਰਲਿੰਕ' ਨੇ ਹੁਣ ਅਧਿਕਾਰਤ ਤੌਰ 'ਤੇ ਬੰਗਲਾਦੇਸ਼ 'ਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਹ ਲਾਂਚ ਦੂਰ-ਦੁਰਾਡੇ ਅਤੇ ਇੰਟਰਨੈੱਟ ਤੋਂ ਵਾਂਝੇ ਖੇਤਰਾਂ ਵਿੱਚ ਤੇਜ਼ ਅਤੇ ਭਰੋਸੇਮੰਦ ਕੁਨੈਕਟੀਵਿਟੀ ਦਾ ਇੱਕ ਨਵਾਂ ਯੁੱਗ ਲੈ ਕੇ ਆਇਆ ਹੈ, ਹਾਲਾਂਕਿ ਇਸ ਦੀ ਕੀਮਤ ਨਿਯਮਿਤ ਇੰਟਰਨੈੱਟ ਸੇਵਾਵਾਂ ਨਾਲੋਂ ਕਿਤੇ ਜ਼ਿਆਦਾ ਹੈ। 

Starlink ਪਲਾਨ ਅਤੇ ਕੀਮਤਾਂ

Starlink ਨੇ ਬੰਗਲਾਦੇਸ਼ 'ਚ ਦੋ ਰੈਜੀਡੈਂਸ਼ੀਅਲ ਪਲਾਨ ਲਾਂਚ ਕੀਤੇ ਹਨ ਜਿਨ੍ਹਾਂ 'ਚ ਇਕ 6,000 ਟਕਾ (ਕਰੀਬ 4,200 ਰੁਪਏ) ਪ੍ਰਤੀ ਮਹੀਨਾ ਅਤੇ ਦੂਜਾ 4,200 ਟਕਾ (ਕਰੀਬ 2,900 ਰੁਪਏ) ਪ੍ਰਤੀ ਮਹੀਨਾ ਹੈ। ਇਸਦੇ ਨਾਲ ਹੀ ਇੰਸਟਾਲੇਸ਼ਨ ਫੀਸ ਵੀ ਹੈ ਜੋ ਕਿ 47,000 ਟਕਾ (ਕਰੀਬ 32,900 ਰੁਪਏ) ਹੈ। 

ਇਹ ਵੀ ਪੜ੍ਹੋ- ਹੁਣ Instagram ਯੂਜ਼ਰਜ਼ ਦੀ ਹੋਵੇਗੀ ਮੋਟੀ ਕਮਾਈ! ਕੰਪਨੀ ਲਿਆਈ ਸ਼ਾਨਦਾਰ ਆਫਰ

Starlink ਦਾ ਦਾਅਵਾ ਹੈ ਕਿ ਉਸਦਾ ਇੰਟਰਨੈੱਟ 300 Mbps ਤਕ ਦੀ ਸਪੀਡ ਦਿੰਦਾ ਹੈ। ਕੋਈ ਡਾਟਾ ਕੈਪ ਨਹੀਂ ਯਾਨੀ ਅਨਲਿਮਟਿਡ ਇੰਟਰਨੈੱਟ ਮਿਲੇਗਾ। ਇਸ ਤੋਂ ਇਲਾਵਾ ਕੋਈ ਸਪੀਡ ਥ੍ਰੋਟਲਿੰਗ ਨਹੀਂ, ਯਾਨੀ ਹਰ ਸਮੇਂ ਫੁਲ ਸਪੀਡ ਮਿਲੇਗੀ। ਇਹ ਗੱਲ ਬੰਗਲਾਦੇਸ਼ ਦੇ ਕਈ ਪਾਰੰਪਰਿਕ ਇੰਟਰਨੈੱਟ ਪ੍ਰਦਾਤਾਵਾਂ ਤੋਂ ਸਟਾਰਲਿੰਕ ਨੂੰ ਅਲੱਗ ਬਣਾਉਂਦੀ ਹੈ। 

ਮੁੱਖ ਸਲਾਹਕਾਰ ਦੇ ਵਿਸ਼ੇਸ਼ ਸਹਾਇਕ ਫੈਜ਼ ਅਹਿਮਦ ਤਇਅਬ ਨੇ ਫੇਸਬੁੱਕ 'ਤੇ ਜਾਣਕਾਰੀ ਦਿੱਤੀ ਕਿ ਸਟਾਰਲਿੰਕ ਦੀ ਸ਼ੁਰੂਆਤ ਅੰਤਰਿਮ ਸਰਕਾਰ ਦੇ 90 ਦਿਨਾਂ ਦੇ ਟੀਚੇ ਨੂੰ ਪੂਰਾ ਕਰਦੀ ਹੈ। ਉਨ੍ਹਾਂ ਕਿਹਾ, "ਭਾਵੇਂ ਇਹ ਸੇਵਾ ਮਹਿੰਗੀ ਹੈ ਪਰ ਇਹ ਪ੍ਰੀਮੀਅਮ ਗਾਹਕਾਂ ਲਈ ਉੱਚ ਗੁਣਵੱਤਾ ਅਤੇ ਹਾਈ-ਸਪੀਡ ਇੰਟਰਨੈਟ ਦਾ ਵਿਕਲਪ ਪੇਸ਼ ਕਰਦੀ ਹੈ।" 

ਇਹ ਵੀ ਪੜ੍ਹੋ- Chrome ਯੂਜ਼ਰਜ਼ ਸਾਵਧਾਨ! ਸਰਕਾਰ ਨੇ ਜਾਰੀ ਕੀਤੀ ਹਾਈ ਰਿਸਕ ਚਿਤਾਵਨੀ, ਤੁਰੰਤ ਕਰੋ ਇਹ ਕੰਮ


author

Rakesh

Content Editor

Related News