Elon Musk ਨੇ ਲੋਕਾਂ ਨੂੰ ਕੀਤੀ Netflix ਸਬਸਕ੍ਰਿਪਸ਼ਨ ਕੈਂਸਲ ਕਰਨ ਦੀ ਅਪੀਲ, ਜਾਣੋ ਕਿਉਂ

Wednesday, Oct 01, 2025 - 06:46 PM (IST)

Elon Musk ਨੇ ਲੋਕਾਂ ਨੂੰ ਕੀਤੀ Netflix ਸਬਸਕ੍ਰਿਪਸ਼ਨ ਕੈਂਸਲ ਕਰਨ ਦੀ ਅਪੀਲ, ਜਾਣੋ ਕਿਉਂ

ਗੈਜੇਟ ਡੈਸਕ- ਦੁਨੀਆ ਦੇ ਟਾਪ ਅਰਬਪਤੀਆਂ 'ਚ ਸ਼ੁਮਾਰ ਅਤੇ ਟੈਸਲਾ ਦੇ ਸੀਈਓ ਐਲੋਨ ਮਸਕ ਨੇ ਹਾਲ ਹੀ 'ਚ Netflix ਦਾ ਸਬਸਕ੍ਰਿਪਸ਼ਨ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਐਕਸ 'ਤੇ ਇਸਦੀ ਜਾਣਕਾਰੀ ਦਿੱਤੀ ਹੈ ਅਤੇ ਨਾਲ ਹੀ ਲੋਕਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਕ ਯੂਜ਼ਰ ਦੇ Netflix ਛੱਡਣ ਨੂੰ ਲੈ ਕੇ ਪੋਸਟ ਨੂੰ ਰੀਪੋਸਟ ਕਰਦੇ ਹੋਏ ਸਿਰਫ "Same" ਲਿਖਿਆ, ਜਿਸ ਨਾਲ ਇਹ ਸਾਫ ਹੋ ਗਿਆ ਕਿ ਉਨ੍ਹਾਂ ਨੇ ਵੀ ਵਿਰੋਧ ਵਜੋਂ Netflix ਛੱਡ ਦਿੱਤਾ ਹੈ। 

ਹਮੀਸ਼ ਸਟੀਲ ਵਿਵਾਦ ਬਣਿਆ ਵਜ੍ਹਾ

ਇਹ ਪੂਰਾ ਮਾਮਲਾ Netflix ਨਾਲ ਜੁੜੇ ਪ੍ਰੋਡਿਊਸਰ ਹਮੀਸ਼ (Hamish Steele) ਦੇ ਇਕ ਵਿਵਾਦਿਤ ਪੋਸਟ ਨਾਲ ਜੁੜਿਆ ਹੈ। ਦਰਅਸਲ, ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਹਾਲ ਹੀ 'ਚ ਮਾਰੇ ਗਏ ਇਕ ਰਾਈਟ-ਵਿੰਗ ਰਾਜਨੀਤਿਕ ਨੇਤਾ ਚਾਰਲੀ ਕਿਰਕ ਦਾ ਮਜ਼ਾਕ ਉਡਾਇਆ ਸੀ। ਆਪਣੀ ਪੋਸਟ 'ਚ ਉਨ੍ਹਾਂ ਨੇ ਚਾਰਲੀ ਕਿਰਕ ਦੀ ਤੁਲਨਾ ਨਾਜ਼ੀ ਨਾਲ ਕਰ ਦਿੱਤੀ ਸੀ, ਜਿਸ ਨਾਲ ਵਿਵਾਦ ਹੋਰ ਭੜਕ ਗਿਆ। 

ਚਾਰਲੀ ਕਿਰਕ ਦੇ ਕਤਲ ਤੋਂ ਬਾਅਦ ਵਿਵਾਦ ਗਰਮਾਇਆ

ਚਾਰਲੀ ਕਿਰਕ ਦਾ 10 ਦਸੰਬਰ 2025 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਮੀਸ਼ਾ ਸਟੀਲ ਦਾ ਵਿਵਾਦਿਤ ਪੋਸਟ ਸਾਹਮਣੇ ਆਇਆ, ਜਿਸ ਵਿਚ ਉਨ੍ਹਾਂ ਨੇ ਇਸ ਘਟਨਾ ਨੂੰ ਹਲਕੇ 'ਚ ਲੈਂਦੇ ਹੋਏ ਟਿਪਣੀ ਕੀਤੀ। ਇਹ ਪੋਸਟ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਜੰਮ ਕੇ ਆਲੋਚਨਾ ਕੀਤੀ। 

ਮਸਕ ਨੇ ਜਤਾਇਆ ਵਿਰੋਧ

ਯੂਜ਼ਰਜ਼ ਨੇ ਵੀ ਕੈਂਸਲ ਕੀਤੇ Netflix ਸਬਸਕ੍ਰਿਪਸ਼ਨ

ਹਮੀਸ਼ ਸਟੀਲ Netflix ਦੀ ਲੋਕਪ੍ਰਿਯਤਾ ਐਨੀਮੇਟਿਡ ਸੀਰੀਜ਼ ਡੈਡ ਐਂਡ: ਪੈਰਾਨੋਰਮਲ ਪਾਰਕ ਦੇ ਪ੍ਰੋਡਿਊਸਰ ਰਹਿ ਚੁੱਕੇ ਹਨ। ਉਨ੍ਹਾਂ ਦੇ ਵਿਵਿਦਿਤ ਬਿਆਨ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ Netflix ਸਬਸਕ੍ਰਿਪਸ਼ਨ ਕੈਂਸਿਲ ਕਰਕੇ ਸੋਸ਼ਲ ਮੀਡੀਆ 'ਤੇ ਇਸਦੇ ਸਬੂਤ ਵੀ ਸਾਂਝੇ ਕਰ ਰਹੇ ਹਨ। 

ਦੂਜੇ ਪਾਸੇ ਹੁਣ ਜਦੋਂ ਐਲੋਨ ਮਸਕ ਵਰਗੀ ਵੱਡੀ ਹਸਤੀ ਨੇ ਵੀ ਸਬਸਕ੍ਰਿਪਸ਼ਨ ਰੱਦ ਕੀਤੀ ਹੈ ਤਾਂ ਇਹ ਮੁੱਦਾ ਹੋਰ ਸੁਰਖੀਆਂ 'ਚ ਆ ਗਿਆ ਹੈ। ਮਸਕ ਦਾ ਇਹ ਫੈਸਲਾ Netflix ਅਤੇ ਉਸ ਦੀਆਂ ਨੀਤੀਆਂ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ, ਖਾਸ ਕਰਕੇ ਉਦੋਂ ਜਦੋਂ ਮਾਮਲਾ ਸੰਵੇਦਨਸ਼ੀਲ ਰਾਜਨੀਤਿਕ ਅਤੇ ਸਮਾਜਿਕ ਵਿਵਾਦ ਨਾਲ ਜੁੜਿਆ ਹੋਵੇ। 


author

Rakesh

Content Editor

Related News