X ਯੂਜ਼ਰਜ਼ ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲਾਨ ਲਿਆ ਰਹੇ ਐਲੋਨ ਮਲਕ, ਮਿਲਣਗੇ ਇਹ ਫਾਇਦੇ
Friday, Oct 20, 2023 - 08:35 PM (IST)
ਗੈਜੇਟ ਡੈਸਕ- ਐਕਸ ਦੇ ਮਾਲਿਕ ਅਤੇ ਅਰਬਪਤੀ ਐਲੋਨ ਮਸਕ ਨੇ ਆਪਣੇ ਪਲੇਟਫਾਰਮ ਐਕਸ ਲਈ ਦੋ ਨਵੇਂ ਪ੍ਰੀਮੀਅਮ ਮੈਂਬਰਸ਼ਿਪ ਪਲਾਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਮਸਕ ਨੇ ਅਜੇ ਤਕ ਇਨ੍ਹਾਂ ਦੋਵਾਂ ਮੈਂਬਰਸ਼ਿਪ ਪਲਾਨ ਦੀਆਂ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ। ਉਨ੍ਹਾਂ ਦੱਸਿਆ ਹੈ ਕਿ ਇਨ੍ਹਾਂ 'ਚੋਂ ਇਕ ਪਲਾਨ ਦੀ ਕੀਮਤ ਐਕਸ ਪ੍ਰੀਮੀਅਮ ਮੈਂਬਰਸ਼ਿਪ (8 ਡਾਲਰ ਪ੍ਰਤੀ ਮਹੀਨਾ) ਤੋਂ ਸਸਤੀ ਹੋਵੇਗੀ, ਜਦਕਿ ਦੂਜਾ ਪਲਾਨ ਇਸਤੋਂ ਮਹਿੰਗਾ ਹੋਵੇਗਾ। ਇਹ ਕੰਪਨੀ ਦੇ ਵਿਗਿਆਪਨ-ਫ੍ਰੀ ਪਲਾਨ ਹਨ। ਯਾਨੀ ਇਨ੍ਹਾਂ ਪਲਾਨ ਨਾਲ ਯੂਜ਼ਰਜ਼ ਨੂੰ ਪਲੇਟਫਾਰਮ 'ਤੇ ਵਿਗਿਆਪਨ ਨਹੀਂ ਦੇਖਣਾ ਪਵੇਗਾ।
ਇਹ ਵੀ ਪੜ੍ਹੋ- ਐਲੋਨ ਮਸਕ ਦਾ ਵੱਡਾ ਐਲਾਨ, ਹੁਣ X ਦੀ ਵਰਤੋਂ ਕਰਨ ਲਈ ਸਾਰਿਆਂ ਨੂੰ ਦੇਣੇ ਪੈਣਗੇ ਪੈਸੇ, ਇਹ ਹੈ ਵਜ੍ਹਾ
ਮਸਕ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਨਵੇਂ ਮੈਂਬਰਸ਼ਿਪ ਪਲਾਨ ਦੀ ਲਾਂਚਿੰਗ ਦਾ ਐਲਾਨ ਕੰਪਨੀ ਦੇ ਮਾਲਿਕ ਮਸਕ ਨੇ ਟਵੀਟ ਰਾਹੀਂ ਕੀਤਾ ਹੈ। ਹਾਲਾਂਕਿ, ਮਸਕ ਨੇ ਦੋਵਾਂ ਪਲਾਨ ਦੀ ਕੀਮਤ ਬਾਰੇ ਜਾਣਕਾਰੀ ਨਹੀਂ ਦਿੱਤੀ। ਆਪਣੀ ਐਕਸ ਪੋਸਟ 'ਚ ਮਸਕ ਨੇ ਲਿਖਿਆ ਕਿ ਐਕਸ ਪ੍ਰੀਮੀਅਮ ਮੈਂਬਰਸ਼ਿਪ ਦੇ ਦੋ ਨਵੇਂ ਪਲਾਨ ਜਲਦ ਹੀ ਲਾਂਚ ਹੋਣਗੇ। ਇਕ ਤਾਂ ਸਾਰੀਆਂ ਸਹੂਲਤਾਂ ਦੇ ਨਾਲ ਘੱਟ ਲਾਗਤ 'ਚ ਆਏਗਾ ਪਰ ਵਿਗਿਆਪਨਾਂ 'ਚ ਕੋਈ ਕਮੀ ਨਹੀਂ ਹੋਵੇਗੀ ਅਤੇ ਦੂਜਾ ਮਹਿੰਗਾ ਹੋਵੇਗਾ ਪਰ ਕੋਈ ਵਿਗਿਆਪਨ ਨਹੀਂ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ
Two new tiers of X Premium subscriptions launching soon.
— Elon Musk (@elonmusk) October 20, 2023
One is lower cost with all features, but no reduction in ads, and the other is more expensive, but has no ads.
ਇਹ ਵੀ ਪੜ੍ਹੋ- ਹੁਣ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਅਵਤਾਰ ਦੇ ਨਾਲ ਸਟੇਟਸ 'ਤੇ ਕਰ ਸਕੋਗੇ ਰਿਪਲਾਈ
ਦੱਸ ਦੇਈਏ ਕਿ ਐਕਸ ਨੇ ਹਾਲ ਹੀ 'ਚ ਪਲੇਟਫਾਰਮ 'ਤੇ ਬਾਟ ਅਤੇ ਸਪੈਮਰ ਨਾਲ ਨਜਿੱਠਣ ਲਈ ਯੂਜ਼ਰਜ਼ ਤੋਂ 1 ਡਾਲਰ ਦੀ ਸਾਲਾਨਾ ਫੀਸ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਸਰਵਿਸ ਨੂੰ ਨਿਊਜ਼ੀਲੈਂਡ ਅਤੇ ਫਿਲੀਪੀਂਜ਼ 'ਚ ਸ਼ੁਰੂ ਵੀ ਕਰ ਦਿੱਤਾ ਗਿਆ ਹੈ। 'ਨਾਟ ਏ ਬਾਟ' ਪਲਾਨ 'ਚ ਯੂਜ਼ਰਜ਼ ਨੂੰ ਕੰਟੈਂਟ ਪੋਸਟ ਕਰਨ, ਰਿਪਲਾਈ ਦੇਣ, ਲਾਈਕ ਕਰਨ, ਰੀ-ਪੋਸਟ ਕਰਨ ਜਾਂ ਹੋਰ ਅਕਾਊਂਟ ਦੀ ਪੋਸਟ ਕੋਟ ਕਰਨ ਅਤੇ ਪੋਸਟ ਬੁੱਕਮਾਰਕ ਕਰਨ ਵਰਗੀਆਂ ਸਹੂਲਤਾਂ ਮਿਲਦੀਆਂ ਹਨ।
ਇਹ ਵੀ ਪੜ੍ਹੋ- WhatsApp 'ਚ ਆਇਆ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੀਚਰ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼