AI ਨੇ ਕੀਤਾ ਕਮਾਲ, ਹਫ਼ਤਾ ਪਹਿਲਾਂ ਹੀ ਦੱਸ ਦਿੱਤਾ ਕਦੋਂ ਆਏਗਾ ਭੂਚਾਲ

10/08/2023 8:49:57 PM

ਗੈਜੇਟ ਡੈਸਕ- ਏ.ਆਈ. ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਚਰਚਾ 'ਚ ਹੈ। ਇੰਟਰਨੈੱਟ, ਸਮਾਰਟਫੋਨ ਤੋਂ ਬਾਅਦ ਹੁਣ ਏ.ਆਈ. ਅਜਿਹੀ ਤਕਨਾਲੋਜੀ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਾਲ ਹੀ 'ਚ ਇਕ ਏ.ਆਈ. ਟੂਲ ਨੇ ਭੂਚਾਲ ਨੂੰ ਲੈ ਕੇ ਲਗਭਗ 70 ਫੀਸਦੀ ਸਹੀ ਅਨੁਮਾਨ ਲਗਾਇਆ ਹੈ। ਇਸ ਏ.ਆਈ. ਟੂਲ ਦਾ ਟਰਾਇਲ ਪਿਛਲੇ 7 ਮਹੀਨਿਆਂ ਤੋਂ ਚੀਨ 'ਚ ਹੋ ਰਿਹਾ ਹੈ। 

ਯੂਨੀਵਰਸਿਟੀ ਆਫ ਟੈਕਸਾਸ ਨੇ ਦੱਸਿਆ ਕਿ ਹਫ਼ਤੇਵਾਰ ਫੋਰਕਾਸਟ 'ਚ ਏ.ਆਈ. ਨੇ 200 ਮੀਲ ਜਾਂ 320 ਕਿਲੋਮੀਟਰ ਦੀ ਰੇਂਜ 'ਚ 14 ਭੂਚਾਲ ਦੀ ਜਾਣਕਾਰੀ ਸਫਲਤਾਪੂਰਵਕ ਦਿੱਤੀ ਸੀ। ਏ.ਆਈ. ਟੂਲ ਨੇ ਇਨ੍ਹਾਂ ਭੂਚਾਲ ਦੀ ਤੀਬਰਤਾ ਦੀ ਵੀ ਸਹੀ ਜਾਣਕਾਰੀ ਦਿੱਤੀ ਸੀ। 

ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ

ਸਾਰੇ ਨਤੀਜੇ ਨਹੀਂ ਹਨ ਪਰਫੈਕਟ

ਹਾਲਾਂਕਿ, ਇਹ ਏ.ਆਈ. ਟੂਲ ਅਜੇ ਪਰਫੈਕਟ ਨਹੀਂ ਹੈ। ਇਸਨੇ ਇਕ ਭੂਚਾਲ ਨੂੰ ਮਿਸ ਕਰ ਦਿੱਤਾ, ਜਦੋਂਕਿ 8 ਦੀ ਗਲਤ ਜਾਣਕਾਰੀ ਦਿੱਤੀ ਸੀ। ਇਸ ਏ.ਆਈ. ਟੂਲ ਨੂੰ ਰੀਅਲ ਟਾਈਮ ਸੀਸਮਿਕ ਡਾਟਾ ਦੇ ਆਧਾਰ 'ਤੇ ਸਟੈਟਿਕ ਬੰਪ ਡਿਟੈਕਟ ਕਰਨ ਲਈ ਟ੍ਰੇਨ ਕੀਤਾ ਗਿਆ ਹੈ। ਖੋਜੀਆਂ ਨੇ ਇਨ੍ਹਾਂ ਡਾਟਾ ਨੂੰ ਪਿਛਲੇ ਭੂਚਾਲ ਨਾਲ ਪੇਅਰ ਕੀਤਾ ਸੀ। ਖੋਜੀਆਂ ਨੇ ਦੱਸਿਆ ਕਿ ਇਹ ਟੂਲ ਇਕ ਸਿੰਪਲ ਮਸ਼ੀਨ ਲਰਨਿੰਗ ਮੈਥਡ ਨੂੰ ਫਾਲੋ ਕਰਦਾ ਹੈ।

ਇਸ ਅਧਿਐਨ ਨੂੰ ਸੀਸਮੋਲੋਜੀ ਸੋਸਾਇਟੀ ਆਫ ਅਮਰੀਕਾ 'ਚ ਛਾਪਿਆ ਗਿਆ ਹੈ। ਇਸ ਏ.ਆਈ. ਨੂੰ ਭੂਚਾਲ ਦੀ ਫਿਜੀਕਸ ਦੇ ਆਧਾਰ 'ਤੇ ਸਟੈਟਿਕਲ ਫੀਚਰਜ਼ ਦਾ ਇਕ ਸੈੱਟ ਦਿੱਤਾ ਗਿਆ ਹੈ। ਇਰ ਤੋਂ ਪਿਛਲੇ 5 ਸਾਲਾਂ ਦੇ ਸੀਸਮਿਕ ਰਿਕਾਰਡਸ ਦੇ ਡਾਟਾ ਬੇਸ ਦੇ ਆਧਾਰ 'ਤੇ ਟ੍ਰੇਨ ਕੀਤਾ ਗਿਆ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਏ.ਆਈ. ਟੂਲ ਧਰਤੀ ਦੀ ਵਾਈਬ੍ਰੇਸ਼ਨ ਨੂੰ ਸੁਣ ਕੇ ਆਉਣ ਵਾਲੇ ਭੂਚਾਲ ਦਾ ਅਨੁਮਨ ਲਗਾਉਂਦਾ ਹੈ।

ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ

ਹਾਲਾਂਕਿ, ਇਹ ਅਜੇ ਕਨਫਰਮ ਨਹੀਂ ਹੈ ਕਿ ਇਹ ਮਕੈਨਿਜ਼ਮ ਦੂਜੀਆਂ ਥਾਵਾਂ 'ਤੇ ਵੀ ਕੰਮ ਕਰੇਗਾ ਜਾਂ ਨਹੀਂ। ਖੋਜੀਆਂ ਨੂੰ ਵਿਸ਼ਵਾਸ ਹੈ ਕਿ ਕੈਲੀਫੋਰਨੀਆ, ਇਟਲੀ, ਜਾਪਾਨ, ਗਰੀਸ, ਤੁਰਕੀ ਅਤੇ ਟੈਕਸਾਸ ਵਰਗੀਆਂ ਥਾਵਾਂ, ਜਿੱਥੇ ਮਜ਼ਬੂਤ ਸੀਸਮਿਕ ਟ੍ਰੈਕਿੰਗ ਨੈੱਟਵਰਕ ਮੌਜੂਦ ਹੈ ਉਥੇ ਏ.ਆਈ. ਬਿਹਤਰ ਅਨੁਮਾਨ ਲਗਾ ਸਕੇਗਾ। ਖੋਜੀਆਂ ਦਾ ਕਹਿਣਾ ਹੈ ਕਿ ਏ.ਆਈ. ਬੇਸਡ ਭੂਚਾਲ ਫੋਰਕਾਸਟਿੰਗ ਇਕ ਵੱਡੀ ਪ੍ਰਾਪਤੀ ਹੈ। 

ਇਸ ਮਾਮਲੇ 'ਚ ਟੈਕਸਾਸ ਯੂਨੀਵਰਸਿਟੀ ਦੇ ਬਿਊਰੋ ਆਫ ਇਕਨੋਮਿਕ ਜਿਓਲਾਜੀ 'ਚ ਪ੍ਰੋਫੈਸਰ ਸਰਗੇਈ ਫੋਮੇਲ ਦਾ ਕਹਿਣਾ ਹੈ ਕਿ ਭੂਚਾਲ ਦਾ ਅਨੁਮਾਨ ਲਗਾ ਪਾਉਣਾ ਇਕ ਵੱਡੀ ਪ੍ਰਾਪਤੀ ਹੈ। ਅਸੀਂ ਦੁਨੀਆ 'ਚ ਕਿਤੇ ਵੀ ਇਸਦਾ ਅਨੁਮਾਨ ਲਗਾ ਪਾਉਣ ਦੇ ਨੇੜੇ ਵੀ ਨਹੀਂ ਹਾਂ ਪਰ ਜੋ ਅਸੀਂ ਹਾਸਿਲ ਕੀਤਾ ਹੈ ਉਹ ਦੱਸਦਾ ਹੈ ਕਿ ਜਿਸ ਨੂੰ ਅਸੀਂ ਅਸੰਭਵ ਸਮਝ ਰਹੇ ਸੀ, ਉਸ ਸਮੱਸਿਆ ਨੂੰ ਹਲ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ- ਆ ਗਈ Android 14 ਦੀ ਅਪਡੇਟ, ਤੁਹਾਡਾ ਪੁਰਾਣਾ ਫੋਨ ਵੀ ਬਣ ਜਾਵੇਗਾ ਨਵੇਂ ਵਰਗਾ


Rakesh

Content Editor

Related News