ਦੇਸ਼ ਦੀਆਂ ਵਿੱਤੀ ਸੰਸਥਾਵਾਂ ਨੂੰ ਹੈ ‘Dtrack’ ਮਾਲਵੇਅਰ ਤੋਂ ਖਤਰਾ

10/21/2019 10:23:19 AM

18 ਸੂਬਿਆਂ 'ਚ ਮਹਾਰਾਸ਼ਟਰ ਹੈ ਸਭ ਤੋਂ ਜ਼ਿਆਦਾ ਪ੍ਰਭਾਵਿਤ
ਗੈਜੇਟ ਡੈਸਕ– ਭਾਰਤ ਦੀਆਂ ਵਿੱਤੀ ਸੰਸਥਾਵਾਂ 'ਤੇ ‘Dtrack’ ਮਾਲਵੇਅਰ ਦਾ ਖਤਰਾ ਮੰਡਰਾਅ ਰਿਹਾ ਹੈ। ਰਿਪੋਰਟ ਅਨੁਸਾਰ ਦੇਸ਼ ਦੇ 18 ਸੂਬਿਆਂ ਵਿਚ ਖਤਰਨਾਕ ‘Dtrack’ ਮਾਲਵੇਅਰ ਇਨਫੈਕਸ਼ਨ ਦੇਖਿਆ ਗਿਆ ਹੈ, ਜਿਸ ਨਾਲ ਵਿੱਤੀ ਸੰਸਥਾਵਾਂ ਨੂੰ ਬਹੁਤ ਨੁਕਸਾਨ ਪਹੁੰਚ ਸਕਦਾ ਹੈ। ਜਿਨ੍ਹਾਂ 18 ਸੂਬਿਆਂ 'ਚ ਇਹ ਮਾਲਵੇਅਰ ਦੇਖਿਆ ਗਿਆ ਹੈ, ਉਨ੍ਹਾਂ ਵਿਚ ਮਹਾਰਾਸ਼ਟਰ ਸਭ ਤੋਂ ਉੱਪਰ ਹੈ। ਇਸ ਮਾਲਵੇਅਰ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਰੂਸ ਦੀ ਐਂਟੀ-ਵਾਇਰਸ ਕੰਪਨੀ ਕੈਸਪਰਸਕਾਈ ਵਲੋਂ ਦਿੱਤੀ ਗਈ ਹੈ। ਕੈਸਪਰਸਕਾਈ ਨੇ ਖੁਲਾਸਾ ਕੀਤਾ ਕਿ  ‘Dtrack’ ਮਾਲਵੇਅਰ ਇਕ ਸਪਾਈਟੂਲ ਹੈ, ਜੋ ਸਿਸਟਮ ਦੀ ਨਿਗਰਾਨੀ ਕਰਨ ਤੋਂ ਇਲਾਵਾ ਡਾਟਾ ਚੋਰੀ ਕਰਨ ਦੇ ਕੰਮ ਆਉਂਦਾ ਹੈ।
- ਰਿਪੋਰਟ 'ਚ ਦੱਸਿਆ ਗਿਆ ਹੈ ਕਿ ‘Dtrack’ ਮਾਲਵੇਅਰ ਦੇ ਸਭ ਤੋਂ ਜ਼ਿਆਦਾ ਸੈਂਪਲ ਮਹਾਰਾਸ਼ਟਰ 'ਚ 24 ਫੀਸਦੀ ਮਿਲੇ ਹਨ। ਇਸ ਤੋਂ ਬਾਅਦ ਕਰਨਾਟਕ 'ਚ 18.5 ਫੀਸਦੀ ਅਤੇ ਤੇਲੰਗਾਨਾ 'ਚ 12 ਫੀਸਦੀ ਮਿਲੇ ਹਨ। ਇਸ ਤੋਂ ਪ੍ਰਭਾਵਿਤ ਹੋਰ ਸੂਬਿਆਂ ਵਿਚ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਤਾਮਿਲਨਾਡੂ, ਦਿੱਲੀ ਤੇ ਕੇਰਲ ਸ਼ਾਮਲ ਹਨ।

PunjabKesari

ਕਿਵੇਂ ਕੰਮ ਕਰਦਾ ਹੈ ਇਹ ਮਾਲਵੇਅਰ
ਸਕਿਓਰਿਟੀ ਫਰਮ ਨੇ ਦੱਸਿਆ ਕਿ ‘ATMDtrack’ ਬੈਂਕਿੰਗ ਮਾਲਵੇਅਰ ਹੈ, ਜਿਸ ਬਾਰੇ ਸਭ ਤੋਂ ਪਹਿਲਾਂ ਸਾਲ 2018 ਵਿਚ ਪਤਾ ਲਾਇਆ ਗਿਆ ਸੀ। ਇਸ ਨੂੰ ਖਾਸ ਤੌਰ 'ਤੇ ਭਾਰਤ ਦੇ 1“Ms ਨੂੰ ਨਿਸ਼ਾਨਾ ਬਣਾਉਣ ਅਤੇ ਗਾਹਕਾਂ ਦਾ ATM ਕਾਰਡ ਡਾਟਾ ਚੋਰੀ ਕਰਨ ਲਈ ਤਿਆਰ ਕੀਤਾ ਗਿਆ ਹੈ।
- ਖੋਜੀਆਂ ਨੇ 180 ਮਾਲਵੇਅਰ ਸੈਂਪਲਾਂ ਦਾ ਪਤਾ ਲਾਇਆ ਹੈ, ਜੋ ‘ATMDtrack’ ਨਾਲ ਰਲਦੇ-ਮਿਲਦੇ ਕੋਡਾਂ 'ਤੇ ਕੰਮ ਕਰ ਰਹੇ ਹਨ।

PunjabKesari

ਕਿਵੇਂ ਬਚਿਆ ਜਾ ਸਕਦੈ ਡੀਟ੍ਰੈਕ ਤੋਂ?
ਵਿੱਤੀ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਅਟੈਕ ਤੋਂ ਬਚਾਉਣ ਲਈ ਆਪਣੇ ਨੈੱਟਵਰਕ ਦੀ ਸਕਿਓਰਿਟੀ ਬਿਹਤਰ ਬਣਾਉਣੀ ਪਵੇਗੀ ਅਤੇ ਪਾਸਵਰਡ ਨੀਤੀਆਂ ਵੀ ਬਿਹਤਰ ਰੱਖਣੀਆਂ ਪੈਣਗੀਆਂ। ਨਿਯਮਿਤ ਸੁਰੱਖਿਆ ਨੂੰ ਆਡਿਟ ਕਰਨਾ ਪਵੇਗਾ, ਨਾਲ ਹੀ ਕਰਮਚਾਰੀਆਂ ਨੂੰ ਟਰੇਂਡ ਕਰਨ ਦੀ ਵੀ ਲੋੜ ਹੈ। ਇਸ ਤੋਂ ਇਲਾਵਾ ਅਸਾਧਾਰਨ ਸਰਗਰਮੀਆਂ ਖਿਲਾਫ ਟ੍ਰੈਫਿਕ ਨੂੰ ਲਗਾਤਾਰ ਮਾਨੀਟਰ ਕਰਨ ਦੀ ਲੋੜ ਹੈ। 


Related News