ਫੇਸਬੁੱਕ ''ਤੇ ਕਰਦੇ ਹੋ ਇਹ ਕੰਮ ਤਾਂ ਅੱਜ ਹੀ ਕਰ ਦਿਓ ਬੰਦ, ਨਹੀਂ ਤਾਂ ਬਲਾਕ ਹੋ ਜਾਵੇਗਾ ਅਕਾਊਂਟ

Saturday, Aug 10, 2024 - 05:16 PM (IST)

ਗੈਜੇਟ ਡੈਸਕ- ਅੱਜ ਦੇ ਸਮੇਂ 'ਚ ਲਗਭਗ ਹਰ ਕੋਈ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ ਅਤੇ ਹਰ ਕਿਸੇ ਦਾ ਫੇਸਬੁੱਕ 'ਤੇ ਅਕਾਊਂਟ ਹੋਵੇਗਾ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਆਪਣੀ ਪ੍ਰੋਫਾਈਲ 'ਚ ਪਰਿਵਾਰ ਤੋਂ ਲੈ ਕੇ ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀ. ਤਕ ਦੀ ਜਾਣਕਾਰੀ ਦਿੱਤੀ ਹੋਈ ਹੈ ਪਰ ਕੁਝ ਚੀਜ਼ਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਤੁਹਾਨੂੰ ਫੇਸਬੁੱਕ 'ਤੇ ਸ਼ੇਅਰ ਨਹੀਂ ਕਰਨਾ ਚਾਹੀਦਾ। ਅਜਿਹੀ ਸਥਿਤੀ 'ਚ ਤੁਹਾਡਾ ਅਕਾਊਂਟ ਬਲਾਕ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ....

ਕਿਸੇ ਨੂੰ ਨਿਸ਼ਾਨਾ ਬਣਾ ਕੇ ਉਸ ਦੇ ਖਿਲਾਫ ਪੋਸਟ ਲਿਖਣਾ

ਫੇਸਬੁੱਕ 'ਤੇ ਤੁਸੀਂ ਕਿਸੇ ਵਿਅਕਤੀ, ਲੋਕਾਂ ਦੇ ਸਮੂਹ ਜਾਂ ਸਥਾਨ (ਸ਼ਹਿਰ ਜਾਂ ਛੋਟੇ ਸਥਾਨ) ਦੇ ਵਿਰੁੱਧ ਹਿੰਸਾ ਕਰਨ ਦੇ ਉਦੇਸ਼ ਵਾਲੇ ਬਿਆਨ ਸ਼ੇਅਰ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਨਹੀਂ ਦੇ ਸਕਦੇ। ਇਸ ਤੋਂ ਇਲਾਵਾ ਤੋਹਫਾ/ਪੈਸੇ ਮੰਗਣਾ ਜਾਂ ਕਿਸੇ ਖਾਸ ਹਥਿਆਰ ਦਾ ਜ਼ਿਕਰ ਜਾਂ ਤਸਵੀਰ ਜਾਂ ਹਥਿਆਰ ਵੇਚਣ ਦਾ ਆਫਰ ਜਾਂ ਉਸ ਨੂੰ ਖਰੀਦਣ ਲਈ ਕਹਿਣਾ। ਅਜਿਹੇ ਪੋਸਟ ਫੇਸਬੁੱਕ 'ਤੇ ਨਹੀਂ ਕਰਨੇ ਚਾਹੀਦੇ। 

ਅੱਤਵਾਦ ਨਾਲ ਜੁੜੇ ਕੰਟੈਂਟ

ਕਿਸੇ ਅੱਤਵਾਦੀ ਗਤੀਵਿਧੀ, ਇਕੱਠੇ ਹੋ ਕੇ ਨਫਰਤ ਫੈਲਾਉਣਾ, ਸਮੂਹਿਕ ਜਾਂ ਲੜੀਵਾਦ ਕਤਲ, ਮਨੁੱਖੀ ਤਸਕਰੀ ਸੰਗਠਿਤ ਹਿੰਸਾ ਜਾਂ ਅਪਰਾਧਿਕ ਗਤੀਵਿਧੀ ਅਤੇ ਜੇਕਰ ਅਜਿਹੇ ਪੰਨੇ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਅਕਾਊਂਟ ਪੇਜ ਨੂੰ ਵੀ ਬਲਾਕ ਕੀਤਾ ਜਾ ਸਕਦਾ ਹੈ। 

ਤਸਕਰੀ

ਫੇਸਬੁੱਕ 'ਤੇ ਨਿਰਮਾਤਾਵਾਂ ਅਤੇ ਰਿਟੇਲਰ ਦੁਆਰਾ ਗੈਰ-ਮੈਡੀਕਲ ਦਵਾਈਆਂ, ਫਾਰਮਾਸਿਊਟੀਕਲ ਦਵਾਈਆਂ ਅਤੇ ਮਾਰਿਜੁਆਨਾ ਖਰੀਦਣ, ਵੇਚਣ ਜਾਂ ਵਪਾਰ ਕੀਤੇ ਜਾਣ 'ਤੇ ਬੈਨ ਹੈ। ਇਸ ਤੋਂ ਇਲਾਵਾ ਲੋਕਾਂ ਵਿਚਾਲੇ ਹਥਿਆਰਾਂ ਦੇ ਪੁਰਜ਼ੇ ਜਾਂ ਗੋਲਾ ਬਾਰੂਦ ਸਮੇਤ ਬੰਦੂਕਾਂ ਦੀ ਖਰੀਦਦਾਰੀ, ਵਿਕਰੀ, ਤੋਹਫੇ, ਅਦਲਾ-ਬਦਲੀ ਅਤੇ ਉਨ੍ਹਾਂ ਦੇ ਟਰਾਂਸਫਰ 'ਤੇ ਵੀ ਪਾਬੰਦੀ ਹੈ।

ਅਪਰਾਧ ਨੂੰ ਉਤਸ਼ਾਹ ਦੇਣਾ

ਫੇਸਬੁੱਕ ਹਿੰਸਕ ਅਪਰਾਧ, ਚੋਰੀ ਅਤੇ/ਜਾਂ ਧੋਖਾਧੜੀ ਨੂੰ ਉਤਸ਼ਾਹਿਤ ਕਰਨ ਜਾਂ ਉਸ ਦਾ ਪ੍ਰਚਾਰ ਕਰਨ ਤੋਂ ਲੋਕਾਂ ਨੂੰ ਬੈਨ ਕਰਦਾ ਹੈ। ਇਸ ਤੋਂ ਇਲਾਵਾ ਲੋਕਾਂ ਦੇ ਵਿਰੁੱਧ ਕੀਤੇ ਗਏ ਸਰੀਰਕ ਹਾਨੀ ਦੇ ਕੰਮ, ਸ਼ਿਕਾਰ, ਮੱਛੀ ਫੜਨ, ਧਾਰਮਿਕ ਬਲੀ ਜਾਂ ਭੋਜਨ ਪਕਾਉਣ/ਤਿਆਰ ਕਰਨ ਦੇ ਮਾਮਲਿਆਂ ਤੋਂ ਇਲਾਵਾ ਪਸ਼ੂਆਂ ਵਿਰੁੱਧ ਕੀਤੇ ਗਏ ਸਰੀਰਕ ਹਾਨੀ ਦੇ ਕੰਮ, ਲੁਪਤ ਹੋ ਰਹੀਆਂ ਪ੍ਰਜਾਤੀਆਂ ਦਾ ਗੈਰ-ਕਾਨੂੰਨੀ ਸ਼ਿਕਾਰ ਕਰਨਾ ਜਾਂ ਉਨ੍ਹਾਂ ਦੇ ਅੰਗਾਂ ਨੂੰ ਵੇਚਣਾ, ਪਸ਼ੂਆਂ ਵਿਚਾਲੇ ਲੜਾਈ ਦਾ ਆਯੋਜਨ, ਚੋਰੀ, ਗੁੰਡਾਗਰਦੀ ਜਾਂ ਜਾਇਦਾਦ ਨੂੰ ਹਾਨੀ ਪਹੁੰਚਾਉਣਾ, ਧੋਖਾਧੜੀ ਅਤੇ ਮਨੁੱਖੀ ਤਸਕਰੀ ਨਾਲ ਜੁੜੇ ਅਕਾਊਂਟ ਨੂੰ ਵੀ ਫੇਸਬੁੱਕ ਬਲਾਕ ਕਰਦਾ ਹੈ। 

ਨੁਕਸਾਨ ਦੇ ਉਦੇਸ਼

ਫੇਸਬੁੱਕ ਉਨ੍ਹਾਂ ਅਪਰਾਧਿਕ ਗਤੀਵਿਧੀਆਂ 'ਤੇ ਵੀ ਨਜ਼ਰ ਰੱਖਦਾ ਹੈ ਅਤੇ ਉਨ੍ਹਾਂ ਨੂੰ ਰੋਕਦਾ ਹੈ ਜਿਨ੍ਹਾਂ ਦਾ ਉਦੇਸ਼ ਲੋਕਾਂ, ਵਪਾਰਾਂ ਜਾਂ ਪਸ਼ੂਆਂ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਜਾਂ ਜਿਸ ਦੇ ਦੁਆਰਾ ਕੀਤੇ ਜਾਣ ਦੀ ਸੰਭਾਵਨਾ ਹੋਵੇ। ਹਾਲਾਂਕਿ, ਜੇਕਰ ਤੁਸੀਂ ਖਾਣ ਦੇ ਲਿਹਾਜ ਨਾਲ ਮੁਰਗੇ ਨੂੰ ਵੱਢ ਰਹੇ ਹੋ ਤਾਂ ਫੇਸਬੁੱਕ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ। 

 


Rakesh

Content Editor

Related News