Jio Coin ਨਾਂ ਵਾਲੇ ਇਨ੍ਹਾਂ ਐਪਸ ਨੂੰ ਗਲਤੀ ਨਾਲ ਵੀ ਨਾ ਕਰੋ ਡਾਊਨਲੋਡ
Tuesday, Jan 30, 2018 - 02:21 AM (IST)

ਜਲੰਧਰ—ਕੁਝ ਸਮੇਂ ਪਹਿਲਾਂ ਇਹ ਰਿਪੋਰਟ ਸਾਹਮਣੇ ਆਈ ਸੀ ਕਿ ਜਿਓ 'ਜਿਓਕੁਆਇਨ' ਨਾਂ ਤੋਂ ਆਪਣੀ ਖੁਦ ਦੀ ਕ੍ਰਿਪਟੋਕਰੰਸੀ ਲਿਆਉਣ ਦੀ ਤਿਆਰੀ 'ਚ ਹੈ। ਇਸ ਦੇ ਕੁਝ ਸਮੇਂ ਬਾਅਦ ਹੀ ਇਹ ਖਬਰ ਸਾਹਮਣੇ ਆਈ ਸੀ ਕਿ ਇਸ ਕਰੰਸੀ ਨੂੰ ਉਪਲੱਬਧ ਕਰਵਾਉਣ ਵਾਲੀਆਂ ਕਈ ਫੇਕ ਵੈੱਬਸਾਈਟਸ ਵੀ ਬਣ ਗਈਆਂ ਹਨ। ਇਨ੍ਹਾਂ ਸਾਰਿਆਂ ਤੋਂ ਬਾਅਦ ਹੁਣ ਇਹ ਖਬਰ ਆਈ ਹੈ ਕਿ ਗੂਗਲ ਦੇ ਪਲੇਅ ਸਟੋਰ 'ਚ Jio Coin ਨਾਲ ਸਬੰਧਿਤ ਕਾਫੀ ਸਾਰੇ ਐਪ ਦੇਖੇ ਗਏ ਹਨ।
ਇਨ੍ਹਾਂ ਐਪਸ ਦੀ ਗਿਣਤੀ ਕਰੀਬ 22 ਹੈ। ਇਨ੍ਹਾਂ ਦੇ ਨਾਂ 'ਚ Jio Coin ਹੈ ਅਤੇ ਇਹ ਪਲੇਅ ਸਟੋਰ 'ਤੇ ਡਾਊਨਲੋਡ ਲਈ ਉਪਲੱਬਧ ਹਨ। ਇਨ੍ਹਾਂ ਐਪਸ ਦੇ ਨਾਂ ਜਿਵੇਂ Jio Coin, Jio Coin Buy ਅਤੇ Jio Coin Crypto Currency ਹਨ। ਹਾਲਾਂਕਿ ਇਨ੍ਹਾਂ ਚੋਂ ਕਈ ਐਪਸ ਨੂੰ 50 ਹਜ਼ਾਰ ਵਾਰ ਡਾਊਨਲੋਡ ਵੀ ਕੀਤਾ ਗਿਆ ਹੈ। ਇਨ੍ਹਾਂ ਫੇਕ ਪੇਜ 'ਚ ਜੋ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਉਹ ਕੁਝ 'ਟਾਸਕ' ਕਰਨ ਦੇ ਬਦਲੇ ਜਿਓਕੁਆਇਨ ਦੇਣ ਦੇ ਦਾਅਵਾ ਕਰਦੀਆਂ ਹਨ। ਇਕ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਿਆਸ ਲੱਗਾਏ ਜਾ ਰਹੇ ਹਨ ਕਿ ਜਿਓ 2018 'ਚ ਆਪਣੀ ਕ੍ਰਿਪਟੋਕਰੰਸੀ ਲਿਆਉਣ ਦੀ ਤਿਆਰੀ 'ਚ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਬਾਰੇ 'ਚ ਕਈ ਆਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸਕਿਓਰਟੀ ਐਕਸਪਰਟਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜਿਹੇ ਐਪਸ ਨੂੰ ਡਾਊਨਲੋਡ ਕਰਨ ਤੋਂ ਬਚਣਾ ਚਾਹੀਦਾ।